channel punjabi
Canada News North America

ਕੈਲਗਰੀ ਪੁਲਿਸ ਦੇ ਅਧਿਕਾਰੀ ਨੂੰ ਮਾਰਨ ਦੇ ਦੋਸ਼ ‘ਚ ਦੋ ਗ੍ਰਿਫ਼ਤਾਰ

ਟੋਰਾਂਟੋ : ਪੁਲਿਸ ਅਧਿਕਾਰੀ ਐਂਡਰੀਊ ਹਰਨਾਟ ਦਾ ਕਤਲ ਕਰਨ ਦੇ ਦੋਸ਼ ਅਧੀਨ ਦੋ ਨੌਜ਼ਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਕੈਲਗਰੀ ਪੁਲਿਸ ਨੇ ਦੱਸਿਆ ਕਿ 17 ਅਤੇ 19 ਸਾਲਾ ਨੌਜਵਾਨਾਂ ਨੇ ਮਿਲ ਕੇ ਹਰਨਾਟ ਵਿਚ ਗੱਡੀ ਮਾਰੀ ਤੇ ਉਸ ਨੂੰ ਅੱਗੇ ਤੱਕ ਘੜੀਸਦੇ ਹੋਏ ਲੈ ਗਏ।

19 ਸਾਲਾ ਦੋਸ਼ੀ ਦੀ ਪਛਾਣ ਅਮੀਰ ਅਬਦੁਲ ਰਹਿਮਾਨ ਵਜੋਂ ਦੱਸੀ ਗਈ ਤੇ 17 ਸਾਲਾ ਨਾਬਾਲਗ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਰਨਾਟ ਟ੍ਰੈਫਿਕ ਸਟਾਪ ‘ਤੇ ਖੜ੍ਹਾ ਸੀ ਤੇ ਇਕ ਗੱਡੀ ਉਸ ਵਿਚ ਆ ਕੇ ਵੱਜੀ ਤੇ ਉਸ ਨੂੰ ਦੂਰ ਤੱਕ ਘੜੀਸਦੇ ਹੋਏ ਲੈ ਗਈ। ਗੱਡੀ ਵਿਚ ਸਵਾਰ ਦੋਵੇਂ ਨੌਜਵਾਨਾਂ ਨੂੰ ਪਤਾ ਸੀ ਕਿ ਪੁਲਿਸ ਵਾਲਾ ਗੱਡੀ ਨਾਲ ਘੜੀਸਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਗੱਡੀ ਨਾ ਰੋਕੀ। ਜ਼ਖ਼ਮੀ ਪੁਲਿਸ ਅਧਿਕਾਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਜਾਨ ਨਾ ਬਚ ਸਕੀ। ਪੁਲਿਸ ਨੇ ਘੇਰ ਕੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਉਧਰ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਦੱਸਣ।

Related News

ਬਰੈਂਪਟਨ ‘ਚ ਹੋਈ ਗੋਲੀਬਾਰੀ ‘ਚ 20 ਸਾਲਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Rajneet Kaur

NDP ਨੇ ‘ਸੇਵ ਮੇਨ ਸਟ੍ਰੀਟ’ ਯੋਜਨਾ ਨੂੰ ਦੂਜੀ ਲਹਿਰ ਦੇ ਵਿਗੜਨ ਤੋਂ ਪਹਿਲਾਂ ਲਾਗੂ ਕਰਨ ਦੀ ਕੀਤੀ ਮੰਗ

Rajneet Kaur

ਬੇਅਦਬੀ ਦੇ ਦੋਸ਼ੀਆਂ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ,’ਆਪ’ ਆਗੂਆਂ ਨੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਕੀਤੀ ਅਪੀਲ

Vivek Sharma

Leave a Comment