channel punjabi
Canada News North America

ਕੈਨੇਡਾ ਵਿੱਚ ਸੁਧਰਨ ਲੱਗੇ ਕੋਰੋਨਾ ਦੇ ਹਾਲਾਤ, ਟਰੂਡੋ ਨੇ ਐਤਵਾਰ ਨੂੰ ਘਰਾਂ ‘ਚ ਰਹਿਣ ਦੀ ਕੀਤੀ ਅਪੀਲ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਦੇ ਹਾਲਾਤ ਹੌਲੀ-ਹੌਲੀ ਸੁਧਰਦੇ ਨਜ਼ਰ ਆ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 3301 ਮਾਮਲੇ ਦਰਜ ਕੀਤੇ ਗਏ। ਇਸ ਤਰ੍ਹਾਂ ਕੈਨੇਡਾ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲੇ 8 ਲੱਖ 1ਹਜਾਰ 57 (801057) ਤੱਕ ਪਹੁੰਚ ਗਏ ਹਨ। ਕੋਰੋਨਾ ਤੋਂ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 7ਲੱਖ 34 ਹਜਾਰ 644 (734644) ਤਕ ਪਹੁੰਚ ਗਈ ਹੈ। ਕੋਰੋਨਾ ਮਹਾਂਮਾਰੀ ਕਾਰਨ ਬੀਤੇ 24 ਘੰਟਿਆਂ ਦੌਰਾਨ 93 ਲੋਕਾਂ ਦੀ ਜਾਨ ਚਲੀ ਗਈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਵਾਰ ਫਿਰ ਤੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਟਰੂਡੋ ਨੇ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਜੇਕਰ ਅਸੀਂ ਐਤਵਾਰ ਨੂੰ ਕਿਤੇ ਬਾਹਰ ਜਾਣ ਦੀ ਜਗ੍ਹਾਂ ਆਪਣੇ ਘਰਾਂ ਵਿੱਚ ਰਹੀਏ। ਜੇਕਰ ਆਪਣੇ ਯਾਰਾਂ ਦੋਸਤਾਂ ਨਾਲ ਮੁਲਾਕਾਤ ਕਰਨੀ ਹੈ ਤੇ ਇਹ ਆਨਲਾਈਨ ਕਰ ਲਈ ਜਾਵੇ।

ਟਰੂਡੋ ਨੇ ਇਸ ਸੰਬੰਧ ਵਿੱਚ ਆਪਣੇ ਟਵਿਟਰ ਰਾਹੀਂ ਇਕ ਸੁਨੇਹਾ ਵੀ ਸਾਂਝਾ ਕੀਤਾ ਹੈ


ਟਰੂਡੋ ਨੇ ਲਿਖਿਆ ਕਿ ਇਸ # ਸੁਪਰ ਬਾਊਲ ਐਤਵਾਰ ਨੂੰ ਸੁਪਰ ਫੈਲਾਉਣ ਵਾਲੇ ਨਾ ਬਣਾਓ । ਆਪਣੀ ਪਾਰਟੀ ਨੂੰ ਰੱਦ ਕਰੋ, ਘਰ ਰਹੋ, ਅਤੇ ਇਸ ਦੀ ਬਜਾਏ ਆਪਣੇ ਦੋਸਤਾਂ ਨਾਲ ਆਨਲਾਈਨ ਜੁੜੋ । ਉਹਨਾਂ ਦੀ ਚਿੱਲੀ ਰੈਸਿਪੀ ਕਿੰਨੀ ਵੀ ਸੁਆਦੀ ਕਿਉਂ ਨਾ ਹੋਵੇ, ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਘਰ ਵਿੱਚ ਰਹੋ ਅਤੇ ਬਿਮਾਰੀ ਤੋਂ ਬਚੋ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਕੈਨੇਡਾ ਵਿੱਚ ਹੁਣ ਤਕ 20702 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਸਮੇਂ ਕੈਨੇਡਾ ਵਿਚ ਕੋਰੋਨਾ ਵੈਕਸੀਨ ਦਿੱਤੇ ਜਾਣ ਦਾ ਕੰਮ ਵੀ ਜਾਰੀ ਹੈ।

Related News

ਵੁੱਡਸਟਾਕ ਪੁਲਿਸ ਛੁਰੇਬਾਜ਼ੀ ਦੀਆਂ 2 ਦੋ ਵੱਖ-ਵੱਖ ਘਟਨਾਵਾਂ ਦੇ ਮੁਲਜ਼ਮਾਂ ਦੀ ਭਾਲ ਵਿੱਚ

Vivek Sharma

B.C: ਸਿਹਤ ਅਧਿਕਾਰੀਆਂ ਨੇ ਕੋਵਿਡ 19 ਦੇ ਤਿੰਨ ਦਿਨਾਂ ‘ਚ 1,959 ਨਵੇਂ ਕੇਸ ਦਰਜ ਅਤੇ 9 ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

ਕੈਲਗਰੀ ਪੁਲਿਸ ਦੇ ਅਧਿਕਾਰੀ ਨੂੰ ਮਾਰਨ ਦੇ ਦੋਸ਼ ‘ਚ ਦੋ ਗ੍ਰਿਫ਼ਤਾਰ

Vivek Sharma

Leave a Comment