channel punjabi
Canada International News North America

ਕੈਨੇਡਾ ਵਿਚ ਕੋਰੋਨਾ ਲਾਗ ਦੀ ਬੀਮਾਰੀ ਦੀ ਦੂਸਰੀ ਲਹਿਰ ਜਾਰੀ

ਕੈਨੇਡਾ ਵਿਚ ਕੋਰੋਨਾ ਲਾਗ ਦੀ ਬੀਮਾਰੀ ਦੀ ਦੂਸਰੀ ਲਹਿਰ ਜਾਰੀ ਹੈ। ਇਸ ਲਈ ਦੇਸ਼ ਭਰ ਵਿਚ ਕੋਰੋਨਾ ਵਾਇਰਸ ਮਾਮਲਿਆਂ ਵਿਚ ਕਮੀ ਲਿਆਉਣ ਲਈ ਸਖ਼ਤ ਅਤੇ ਨਿਰੰਤਰ ਯਤਨਾਂ ਦੀ ਲੋੜ ਹੈ। ਇਹ ਗੱਲ ਦੇਸ਼ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਕਹੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ,“ਇਹਨਾਂ ਕੋਸ਼ਿਸ਼ਾਂ ਨਾਲ ਨਾ ਸਿਰਫ ਵੱਧਦੇ ਮਾਮਲਿਆਂ ਨੂੰ ਰੋਕਿਆ ਜਾ ਸਕੇਗਾ ਸਗੋਂ ਇਹ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ ਕਿ ਚਿੰਤਾ ਦਾ ਨਵਾਂ ਵਾਇਰਸ ਵੈਰੀਐਂਟ ਹੋਰ ਜ਼ਿਆਦਾ ਨਾ ਫੈਲੇ।

ਓਂਟਾਰੀਓ ਸੂਬੇ ਦੇ ਇਕ ਕੇਅਰ ਹੋਮ ਵਿਚ ਇਕ ਮਾਮਲੇ ਸਮੇਤ ਦੇਸ਼ ਭਰ ਵਿਚ ਵਾਇਰਸ ਦੇ ਨਵੇਂ ਰੂਪ ਸਾਹਮਣੇ ਆਏ ਹਨ, ਜਿਸ ਨੇ ਇਸ ਦੇ ਲਗਭਗ ਸਾਰੇ ਵਸਨੀਕਾਂ ਨੂੰ ਇਨਫੈਕਟਿਡ ਕਰ ਦਿੱਤਾ ਹੈ। ਜੀਨੋਮ ਸੀਕਵੈਨਸਿੰਗ ਨੇ ਪੁਸ਼ਟੀ ਕੀਤੀ ਹੈ ਕਿ ਬ੍ਰਿਟੇਨ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਇੱਕ ਰੂਪ ਦਾ ਪ੍ਰਭਾਵ ਕੇਅਰ ਹੋਮ ਵਾਲੇ ਘਰ ਵਿਚ ਮੌਜੂਦ ਹੈ। ਘਰ ਦੇ 129 ਵਸਨੀਕਾਂ ਵਿਚੋਂ 127 ਨੇ ਸਕਾਰਾਤਮਕ ਟੈਸਟ ਕੀਤੇ ਹਨ। ਇਸ ਤੋਂ ਇਲਾਵਾ 84 ਸਟਾਫ ਮੈਂਬਰ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ ਅਤੇ 32 ਲੋਕਾਂ ਦੀ ਮੌਤ ਹੋ ਗਈ ਹੈ।

ਟੈਮ ਨੇ ਕਿਹਾ,”ਜਦੋਂ ਤੱਕ ਅਸੀਂ ਕੋਵਿਡ-19 ਗਤੀਵਿਧੀ ਨੂੰ ਦਬਾਉਣ ਲਈ ਸਖ਼ਤ ਮਿਹਨਤ ਜਾਰੀ ਨਹੀਂ ਕਰਦੇ, ਉਦੋਂ ਤੱਕ ਇੱਕ ਖਤਰਾ ਹੈ। ਜਿਸ ਦੇ ਨਤੀਜੇ ਵਜੋਂ ਪ੍ਰਕੋਪ ਦੇ ਤੇਜ਼ੀ ਨੂੰ ਫੈਲਣ ਤੋਂ ਕੰਟਰੋਲ ਕਰਨ ਵਿਚ ਮੁਸ਼ਕਲ ਆ ਸਕਦੀ ਹੈ।”

Related News

ਵੈਨਕੂਵਰ ਜਨਰਲ ਹਸਪਤਾਲ ਵਿੱਚ ਕੋਵਿਡ -19 ਆਉਟਬ੍ਰੇਕ ਦਾ ਐਲਾਨ

Rajneet Kaur

ਬੀ.ਸੀ ਵਿੱਚ 10 ਜਾਂ ਇਸ ਤੋਂ ਘਟ ਲੋਕ ਆਉਟਡੋਰ ਹੋ ਸਕਣਗੇ ਇੱਕਠੇ: ਡਾ. ਬੋਨੀ ਹੈਨਰੀ

Rajneet Kaur

ਕੈਨੇਡਾ ‘ਚ ਸਿਉਂਕ ਵਾਂਗ ਫੈ਼ਲ ਰਿਹਾ ਹੈ ਕੋਰੋਨਾ ਵਾਇਰਸ : ਸਿਹਤ ਵਿਭਾਗ ਦੀ ਹਰ ਕੋਸ਼ਿਸ਼ ਨਾਕਾਮ

Vivek Sharma

Leave a Comment