channel punjabi
Canada International News North America

ਕੈਨੇਡਾ: ਡਾਕਟਰਾਂ ਵਲੋਂ ਸਲਾਹ ਕੋਵਿਡ 19 ਤੋਂ ਜਿੰਨ੍ਹਾਂ ਬਚ ਸਕਦੇ ਹੋ ਬਚੋ

ਕਹਿੰਦੇ ਨੇ ਜਿਸ ਨਾਲ ਬੀਤ ਦੀ ਹੈ ਉਸਨੂੰ ਪਤਾ ਹੁੰਦਾ ਹੈ ਉਸ ਦੁੱਖ ਦਾ।ਜਿਵੇਂ ਕੇ ਅੱਜਕਲ ਆਮ ਹੀ ਕਈ ਕਹਿੰਦੇ ਦਿਖਦੇ ਨੇ ਕੇ ਕੋਰੋਨਾ ਵਾਇਰਸ ਬੀਮਾਰੀ ਨਹੀਂ ਹੈ।ਪਰ ਇਸਦਾ ਦੁੱਖ ਉਸਨੂੰ ਪਤਾ ਜਿਸਦੇ ਘਰ ‘ਚ ਕੋਵਿਡ 19 ਕਾਰਨ ਕਿਸੇ ਦੀ ਮੌਤ ਚੁੱਕੀ ਹੈ। ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।

ਡਾ. ਡੈਰੀਨ ਮਾਰਕਲੈਂਡ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਰ ਜ਼ਰੂਰੀ ਕਦਮ ਚੁੱਕਣ ਕਿਉਂਕਿ ਕੋਰੋਨਾ ਵਾਇਰਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਸ ਦੀ ਹੋਂਦ ਨੂੰ ਮੰਨਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਆਪਣੀਆਂ ਅੱਖਾਂ ਅੱਗੇ ਆਖਰੀ ਸਾਹ ਲੈਂਦਿਆਂ ਦੇਖ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਵੀਡੀਓ ਕਾਲ ਰਾਹੀਂ ਰੋ-ਰੋ ਕੇ ਉਨ੍ਹਾਂ ਨੂੰ ਬਚਾਉਣ ਲਈ ਤਰਲੇ ਕਰਨਾ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਤੇ ਉਹ ਵੀ ਰੋ ਪੈਂਦੇ ਹਨ।

ਡਾ. ਡੈਰੀਨ ਮਾਰਕਲੈਂਡ ਨੇ ਦੱਸਿਆ ਕਿ ਉਹ ਸਾਹ ਸਬੰਧੀ ਰੋਗਾਂ ਦੇ ਮਾਹਰ ਹਨ ਤੇ ਜਦ ਮਰੀਜ਼ਾਂ ਨੂੰ ਕੋਰੋਨਾ ਕਾਰਨ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਹ ਸਭ ਦੇਖ ਕੇ ਬਹੁਤ ਦੁੱਖ ਮਹਿਸੂਸ ਹੁੰਦਾ ਹੈ। ਡਾਕਟਰ ਨੇ ਕਿਹਾ ਕਿ ਉਹ ਮਰੀਜ਼ਾਂ ਦੀ ਦੇਖਭਾਲ ਵਿਚ ਇੰਨੇ ਕੁ ਵਿਅਸਤ ਹਨ ਕਿ ਉਨ੍ਹਾਂ ਕੋਲ ਆਪਣੇ ਖਾਣ-ਪੀਣ ਲਈ ਸਮਾਂ ਹੀ ਨਹੀਂ ਹੈ। ਉਨ੍ਹਾਂ ਨੇ ਆਪਣੇ ਸਾਥੀ ਡਾਕਟਰਾਂ ਦੇ ਵੀ ਮੈਸਜ ਸਾਂਝੇ ਕੀਤੇ ਹਨ ਜੋ ਸਾਰਾ ਦਿਨ ਮਰੀਜ਼ਾਂ ਨੂੰ ਬਚਾਉਣ ਲਈ ਜਾਂ ਮਰ ਰਹੇ ਮਰੀਜ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਆਖਰੀ ਵਾਰ ਗੱਲ ਕਰਵਾਉਣ ਲਈ ਹੀ ਵਿਅਸਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਮਰੀਜ਼ਾਂ ‘ਚ ਇੰਨ੍ਹਾਂ ਵਿਅਸਤ ਹੋ ਜਾਂਦੇ ਹਨ ਕਈ ਵਾਰ ਉਹ ਬਾਥਰੂਮ ਤੱਕ ਨਹੀਂ ਜਾਂਦੇ ।ਡਾਕਟਰ ਆਪਣੇ ਲਈ ਸਮਾਂ ਨਹੀਂ ਕਢ ਸਕਦੇ।ਕੋਵਿਡ 19 ਨੂੰ ਮਜ਼ਾਕ ਸਮਝਣਾ ਲੋਕਾਂ ਦੀ ਭੁੱਲ ਹੈ। ਉਨ੍ਹਾਂ ਕਿਹਾ ਕਿ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਹੋਣ ਵਿਚ ਵਿਸ਼ਵਾਸ ਨਹੀਂ ਰੱਖਦੇ।

Related News

ਕੱਚਾ ਤੇਲ ਭੰਡਾਰਣ ਵਿੱਚ ਅਮਰੀਕਾ-ਭਾਰਤ ਦਰਮਿਆਨ ਹੋਇਆ ਸਮਝੌਤਾ

Vivek Sharma

ਟੋਰਾਂਟੋ: ਮੇਪਲ ਲੀਫ ਫੂਡਜ਼ ਕੰਪਨੀ ‘ਚ ਕੋਵਿਡ 19 ਦਾ ਵਧਿਆ ਖਤਰਾ, ਚਾਰ ਹੋਰ ਇੰਪਲੌਈਜ਼ ਪਾਏ ਗਏ ਕੋਰੋਨਾ ਪਾਜ਼ੀਟਿਵ

Rajneet Kaur

ਟੈਕਸਾਸ ‘ਚ ਤੂਫ਼ਾਨ ਹੰਨਾ ਨੇ ਮਚਾਈ ਤਬਾਹੀ , ਮੌਸਮ ਵਿਭਾਗ ਵਲੋਂ ਹਾਈ ਅਲਰਟ ਜਾਰੀ, ਇਕ ਹੋਰ ਤੂਫ਼ਾਨ ਨਾਲ ਵੀ ਕਰਨਾ ਪੈ ਸਕਦੈ ਸਾਮਨਾ

Rajneet Kaur

Leave a Comment