channel punjabi
Canada International News North America

ਕੈਨੇਡਾ ਜਾ ਕੇ ਪੜ੍ਹਨ ਦੇ ਇੰਤਜ਼ਾਰ ਵਿੱਚ ਬੈਠੇ ਵਿਦਿਆਰਥੀਆਂ ਵੱਲੋਂ ਕੈਨੇਡੀਅਨ ਅੰਬੈਸੀ ਸਾਹਮਣੇ ਕੀਤੇ ਜਾ ਰਹੇ ਹਨ ਰੋਸ ਪ੍ਰਦਰਸ਼ਨ

ਕੋਵਿਡ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਆਪਣੇ ਮੁਲਕ ਤੋਂ ਪੜ੍ਹਾਈ ਕਰਨ ਅਤੇ ਬਾਅਦ ਵਿੱਚ ਉਹ ਵਰਕ ਪਰਮਿਟ ਦੇ ਹੱਕਦਾਰ ਹੋਣਗੇ। ਬੇਸ਼ੱਕ ਬਾਕੀ ਪ੍ਰੋਵਿੰਸਾਂ ਨੇ ਵਿਦਿਆਰਥੀਆਂ ਨੂੰ ਬੁਲਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਹੈ। ਪਰ ਕਿਊਬਿਕ ਨਾਲ ਸਬੰਧਤ 10 ਕਾਲਜ ਲਗਾਤਾਰ ਦੇਰੀ ਕਰ ਰਹੇ ਹਨ। ਇੱਕ ਸਾਲ ਤੋਂ ਕੈਨੇਡਾ ਜਾ ਕੇ ਪੜ੍ਹਨ ਦੇ ਇੰਤਜ਼ਾਰ ਵਿੱਚ ਬੈਠੇ ਵਿਦਿਆਰਥੀਆਂ ਵੱਲੋਂ ਕੈਨੇਡੀਅਨ ਅੰਬੈਸੀ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 10-12 ਹਜ਼ਾਰ ਵਿਦਿਆਰਥੀ ਮਾਰਚ-2020 ਤੱਕ ਆਪਣੇ ਵੀਜ਼ੇ ਇੰਤਜ਼ਾਰ ਕਰ ਰਹੇ ਹਨ।

ਵਿਦਿਆਰਥੀਆਂ ਮੁਤਾਬਕ ਉਹ ਮਾਨਸਿਕ ਤਨਾਅ ਨਾਲ ਜੂਝ ਰਹੇ ਹਨ। ਪੜ੍ਹਾਈ ਲਈ ਲੋਨ ਚੁੱਕੇ ਹੋਏ ਹਨ। ਵਿਦਿਆਰਥੀਆਂ ਅਨੁਸਾਰ ਜੋ ਪਾਬੰਦੀਆ ਲਗਾਈਆ ਗਈਆਂ ਸਨ ਉਨ੍ਹਾਂ ਨੂੰ ਹਟਾ ਲਿਆ ਗਿਆ ਹੈ। ਜਿੰਨ੍ਹਾਂ ਵਿਦਿਆਰਥੀਆਂ ਨੇ ਮਾਰਚ 2021 ਵਿੱਚ ਵੀਜ਼ਾ ਅਪਲਾਈ ਕੀਤੇ ਉਨ੍ਹਾਂ ਨੂੰ ਵੀਜ਼ੇ ਮਿਲ ਰਹੇ ਹਨ। ਪਰ ਇਨ੍ਹਾਂ ਵਿਦਿਆਰਥੀਆਂ ਨਾਲ ਜੋ ਰਵਈਆ ਅਪਣਾਇਆ ਜਾ ਰਿਹਾ ਹੈ ਉਹ ਨਾ-ਇਨਸਾਫੀ ਹੈ। ਵਿਦਿਆਰਥੀਆਂ ਅਨੁਸਾਰ ਇਹ ਨਾ-ਇਨਸਾਫੀ ਕਿਊਬਿਕ ਵੱਲੋਂ ਕੀਤੀ ਜਾ ਰਹੀ ਹੈ ਜਦਕਿ ਬਾਕੀ ਪ੍ਰੋਵਿੰਸਾਂ ਇੱਕ ਹਫ਼ਤੇ ਵਿੱਚ ਵੀਜ਼ੇ ਦੇ ਰਹੀਆਂ ਹਨ। ਪਰ ਇਸਦੇ ਬਾਵਜੂਦ ਵੀ ਕੁੱਝ ਨਹੀਂ ਕੀਤਾ ਜਾ ਰਿਹਾ ਹੈ। ਸਟੂਡੈਂਟਸ ਨੇ ਲੱਖਾ ਟਵੀਟ ਕੈਨੇਡੀਅਨ ਹਾਈ ਕਮਿਸ਼ਨਰ, ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਕੀਤੇ ਹਨ।ਅੋਨ ਲਾਇਨ ਅਤੇ ਔਫ ਲਾਇਨ ਪ੍ਰਦਰਸ਼ਨ ਕਰ ਵਿਰੋਧ ਵੀ ਦਰਜ ਕਰਵਾਇਆ ਹੈ। ਪਰ ਸਭ ਵਿਅਰਥ ਸਾਬਤ ਹੋ ਰਿਹਾ ਹੈ। ਵਿਦਿਆਰਥੀ ਕੈਨੇਡੀਅਨ ਅਤੇ ਕਿਊਬਿਕ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣ ਲਈ ਕਹਿ ਰਹੇ ਹਨ..ਕਿਉਕਿ ਇਹ ਉਨ੍ਹਾਂ ਲਈ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।

Related News

ਇਜ਼ਰਾਈਲ ਨੇ ਪੁਲਾੜ ‘ਚ ਛੱਡਿਆ ਆਪਣਾ ਜਾਸੂਸੀ ਉਪਗ੍ਰਹਿ ‘ਓਫੇਕ 16’

team punjabi

ਸਸਕੈਚਵਨ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਕੈਨੇਡਾ ਦੇ ਇਕਾਂਤਵਾਸ ਹੋਟਲਾਂ ਦੀ ਗਿਣਤੀ ਵਿੱਚ ਵਾਧਾ, ਅੰਤਰਰਾਸ਼ਟਰੀ ਯਾਤਰੀਆਂ ਲਈ ਕੈਨੇਡਾ ਪ੍ਰਵੇਸ਼ ਤੋਂ ਪਹਿਲਾਂ ਜ਼ਰੂਰੀ ਹੈ ਹੋਟਲ ਕੁਆਰੰਟੀਨ

Vivek Sharma

Leave a Comment