channel punjabi
Canada International News North America

ਕੈਨੇਡਾ ‘ਚ ਵੀਰਵਾਰ ਨੂੰ 7,563 ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ ਅਤੇ 154 ਮੌਤਾਂ ਦੀ ਪੁਸ਼ਟੀ

ਕੈਨੇਡਾ ਵਿੱਚ ਵੀਰਵਾਰ ਨੂੰ 7,563 ਕੋਰੋਨਾ ਵਾਇਰਸ ਮਾਮਲੇ ਸ਼ਾਮਲ ਹੋਏ ਅਤੇ 154 ਮੌਤਾਂ ਦੀ ਪੁਸ਼ਟੀ ਹੋਈ ਹੈ। ਦੇਸ਼ ਵਿੱਚ ਹੁਣ ਕੁੱਲ ਕੋਵਿਡ 19 ਦੇ 688,891 ਕੇਸ ਅਤੇ 17,537 ਮੌਤਾਂ ਹੋਈਆਂ ਹਨ।

ਦੇਸ਼ ‘ਚ ਸਾਉਥ ਅਫਰੀਕਾ ਵੈਰੀਅੰਟ ਵਾਇਰਸ ਦੇ ਦੂਜੇ ਮਾਮਲੇ ਦੀ ਰਿਪੋਰਟ ਕੀਤੀ ਗਈ ਹੈ। ਇਹ ਨਵਾਂ ਰੂਪ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਕੋਸਟਲ ਹੈਲਥ ਖਿੱਤੇ ਵਿੱਚ ਪਾਇਆ ਗਿਆ, ਜਦੋਂ ਪਿਛਲੇ ਹਫਤੇ ਅਲਬਰਟਾ ਵਿੱਚ ਪਹਿਲੇ ਕੇਸ ਦੀ ਰਿਪੋਰਟ ਮਿਲੀ ਸੀ। ਨਿਉ ਬੀ.ਸੀ. ਕੇਸ ਬਾਰੇ ਪਤਾ ਨਹੀਂ ਹੈ ਕਿ ਯਾਤਰਾ ਕੀਤੀ ਹੈ ਜਾਂ ਕਿਸੇ ਨਾਲ ਸੰਪਰਕ ਵਿੱਚ ਰਿਹਾ ਹੈ ਜਿਸ ਨੇ ਹਾਲ ਹੀ ਵਿੱਚ ਯਾਤਰਾ ਕੀਤੀ। ਇਹ ਵੇਖਣ ਲਈ ਜਾਂਚ ਚੱਲ ਰਹੀ ਹੈ ।

ਬੀ.ਸੀ. ‘ਚ ਯੂ. ਕੇ. ਦੇ ਵੈਰੀਅੰਟ ਦਾ ਚੌਥਾ ਕੇਸ ਵੀ ਸਾਹਮਣੇ ਆਇਆ, ਇਹ ਇਕੋ ਪਰਿਵਾਰ ਨਾਲ ਸਬੰਧਤ ਨਹੀਂ ਜਿਸ ਨਾਲ ਪਹਿਲੇ ਤਿੰਨ ਜੁੜੇ ਹੋਏ ਸਨ। ਜਨਰਲ ਡੇਨੀ ਫੋਰਟਿਨ, ਜੋ ਕਿ ਕੈਨੇਡਾ ਦੇ ਟੀਕੇ ਵੰਡਣ ਦੇ ਯਤਨਾਂ ਲਈ ਲੌਜਿਸਟਿਕਲ ਯੋਜਨਾਬੰਦੀ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਦੇਸ਼ ਦੇ ਰੋਲਆਉਟ ਦੇ ਭਵਿੱਖ ਦੀ ਰੂਪ ਰੇਖਾ ਕੀਤੀ। ਉਨ੍ਹਾਂ ਕਿਹਾ ਕਿ ਫਾਈਜ਼ਰ-ਬਾਇਓਨਟੈਕ ਅਤੇ ਮਾਡਰਨਾ ਟੀਕੇ ਦੀਆਂ 10 ਲੱਖ ਖੁਰਾਕਾਂ ਅਪ੍ਰੈਲ ਤੱਕ ਕੈਨੇਡਾ ਵਿੱਚ ਪਹੁੰਚ ਜਾਣਗੀਆਂ, 20 ਮਿਲੀਅਨ ਖੁਰਾਕਾਂ ਦੀ ਯੋਜਨਾ ਅਪ੍ਰੈਲ ਤੋਂ ਜੂਨ ਦੇ ਅੰਤ ਤੱਕ ਹੋਵੇਗੀ।

ਫਿਲਹਾਲ, ਓਨਟਾਰੀਓ ਨੇ ਕਰੋਨਾਵਾਇਰਸ ਦੇ ਵੀਰਵਾਰ ਨੂੰ 3,326 ਨਵੇਂ ਕੇਸਾਂ ਅਤੇ 62 ਹੋਰ ਮੌਤਾਂ ਦੀ ਘੋਸ਼ਣਾ ਕੀਤੀ ਹੈ। ਸੂਬੇ ‘ਚ ਇਸ ਸਮੇਂ ਕੋਵਿਡ 19 ਨਾਲ ਸਬੰਧਤ ਲੋਕ 1,657 ਹਸਪਤਾਲ ਦਾਖਲ ਹਨ, ਜਿਨ੍ਹਾਂ ਵਿਚੋਂ 388 ਦੀ ਨਿਗਰਾਨੀ ਕੀਤੀ ਜਾ ਰਹੀ ਹੈ।

Related News

ਐਬਟਸਫੋਰਡ ‘ਚ ਕਰਮਜੀਤ ਸਿੰਘ ਸਰਾਂ ਨੂੰ ਗੋਲੀ ਮਾਰਨ ਵਾਲੇ ਕਾਤਲਾਂ ਦੀ ਜਲਦ ਹੋ ਸਕਦੀ ਹੈ ਗ੍ਰਿਫਤਾਰੀ

Rajneet Kaur

ਕੋਰੋਨਾ ਵਾਇਰਸ ਕਾਰਨ ਕੈਨੇਡਾ ਦੇ ਚੋਟੀ ਦੇ ਬੁੱਲ ਰਾਈਡਰਜ਼ ਸਸਕੈਟੂਨ ਨਹੀਂ ਆਉਣਗੇ

Rajneet Kaur

ਭਾਰਤੀ ਮੂਲ ਦੀ ਕਮਲਾ ਹੈਰਿਸ ਬਣੀ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ, ਭਾਰਤੀ ਅਮਰੀਕੀ ਭਾਈਚਾਰੇ ਨੇ ਪ੍ਰਗਟਾਈ ਖੁਸ਼ੀ

Rajneet Kaur

Leave a Comment