channel punjabi
Canada International News North America

ਕੈਨੇਡਾ ਅਤੇ ਬ੍ਰਿਟੇਨ ਵਿਚਾਲੇ ਅੰਤਰਿਮ ਸਮਝੌਤਾ ਸਿਰੇ ਚੜ੍ਹਿਆ,ਈ.ਯੂ. ਦੀਆਂ ਸ਼ਰਤਾਂ ਮੁਤਾਬਕ ਹੋਵੇਗਾ ਵਪਾਰ

ਓਟਾਵਾ : ਆਖਰਕਾਰ ਕੈਨੇਡਾ ਅਤੇ ਬ੍ਰਿਟੇਨ ਦਰਮਿਆਨ ਇੱਕ ਅਹਿਮ ਵਪਾਰਕ ਸਮਝੌਤਾ ਸਹੀਬੰਦ ਕਰ ਹੀ ਲਿਆ ਗਿਆ। ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ ਕਿ ਬ੍ਰੈਗਜ਼ਿਟ ਦਾ ਟ੍ਰਾਂਜੀਸ਼ਨ ਸਮਾਂ ਖ਼ਤਮ ਹੋਣ ਤੋਂ ਬਾਅਦ ਕੁਝ ਹੋਰ ਸਮੇਂ ਤੱਕ ਲਈ ਮੌਜੂਦਾ ਯੂਰਪੀ ਸੰਘ ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਹੀ ਉਹ ਆਪਸੀ ਵਪਾਰ ਜਾਰੀ ਰੱਖਣਗੇ। ਬ੍ਰਿਟੇਨ ਅਤੇ ਕੈਨੇਡਾ ਨੇ ਆਪਣੇ ਵਿਚਕਾਰ 27 ਅਰਬ ਡਾਲਰ ਦੇ ਮਾਲ ਤੇ ਸੇਵਾਵਾਂ ਦੇ ਪ੍ਰਵਾਹ ਨੂੰ ਨਿਰੰਤਰ ਬਣਾਈ ਰੱਖਣ ਲਈ ਸ਼ਨੀਵਾਰ ਨੂੰ ਇਸ ਸਬੰਧੀ ਅੰਤਰਿਮ ਸਮਝੌਤਾ ਕੀਤਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਸਬੰਧਤ ਵਪਾਰ ਮੰਤਰੀ ਇਸ ਸੌਦੇ ਨੂੰ ਚਿੰਨ੍ਹਤ ਕਰਨ ਲਈ ਆਨਲਾਈਨ ਵੀਡੀਓ ਕਾਲ ‘ਤੇ ਜੁੜੇ।

ਬ੍ਰਿਟੇਨ, ਸੰਯੁਕਤ ਰਾਜ ਅਮਰੀਕਾ, ਚੀਨ, ਮੈਕਸੀਕੋ ਅਤੇ ਜਾਪਾਨ ਤੋਂ ਬਾਅਦ ਕੈਨੇਡਾ ਦਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਬੌਰਿਸ ਜਾਨਸਨ ਨੇ ਇਕ ਬਿਆਨ ਵਿਚ ਕਿਹਾ, “ਬ੍ਰਿਟਿਸ਼ ਕਾਰੋਬਾਰ ਇਲੈਕਟ੍ਰਿਕ ਕਾਰਾਂ ਤੋਂ ਸਪਾਰਕਿੰਗ ਵਾਈਨ ਤੱਕ ਹਰ ਚੀਜ਼ ਨੂੰ ਕੈਨੇਡਾ ਵਿਚ ਬਰਾਮਦ ਕਰਦੇ ਹਨ ਅਤੇ ਅੱਜ ਦੇ ਸੌਦਾ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਸਾਡੇ ਸਬੰਧਤ ਮਜਬੂਤ ਹੋ ਰਹੇ ਹਨ।”

ਗੌਰਤਲਬ ਹੈ ਕਿ ਯੂ.ਕੇ. 2016 ਵਿਚ ਹੋਈ ਜਨਤਕ ਰਾਇਸ਼ੁਮਾਰੀ ਤੋਂ ਬਾਅਦ ਰਸਮੀ ਤੌਰ ‘ਤੇ ਜਨਵਰੀ 2020 ਵਿਚ ਈ. ਯੂ. ਤੋਂ ਨਿਕਲ ਚੁੱਕਾ ਹੈ ਪਰ 31 ਦਸੰਬਰ ਤੱਕ ਲਈ ਮਿਲੇ ਟ੍ਰਾਂਜੀਸ਼ਨ ਸਮੇਂ ਤਹਿਤ ਉਹ ਹੁਣ ਵੀ ਈ.ਯੂ. ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਦੋਹਾਂ ਵਿਚਕਾਰ ਵਪਾਰ ਵੀ ਪਹਿਲਾਂ ਦੀ ਤਰ੍ਹਾਂ ਹੀ ਹੈ। 31 ਦਸੰਬਰ ਨੂੰ ਟ੍ਰਾਂਜੀਸ਼ਨ ਸਮਾਂ ਖ਼ਤਮ ਹੋਣ ‘ਤੇ ਯੂ.ਕੇ. ਆਪਣੇ ਆਪ ਹੀ ਯੂਰਪੀ ਸੰਘ (ਈ.ਯੂ.) ਦੇ ਮੁੱਖ ਵਪਾਰ ਪ੍ਰਬੰਧਾਂ ਤੋਂ ਬਾਹਰ ਹੋ ਜਾਏਗਾ, ਯਾਨੀ ਉਸ ਨੂੰ ਯੂਰਪ ਵਿਚ ਪਹਿਲਾਂ ਵਾਂਗ ਇਕ ਬਾਜ਼ਾਰ ਅਤੇ ਨਾਲ ਹੀ ਕਸਟਮਸ ਤੋਂ ਬਚਣ ਦਾ ਫਾਇਦਾ ਨਹੀਂ ਮਿਲੇਗਾ। ਇਸ ਲਈ ਟੈਰਿਫਾਂ ਤੋਂ ਬਚਣ ਲਈ ਯੂ. ਕੇ. ਦੁਵੱਲੇ ਵਪਾਰ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ।

Related News

ਕੈਨੇਡਾ ‘ਚ ਕੋਰੋਨਾ ਦੀ ਦੂਜੀ ਲਹਿਰ ਫੜਣ ਲਗੀ ਜ਼ੋਰ, ਐਤਵਾਰ ਨੂੰ 1685 ਨਵੇਂ ਕੋਰੋਨਾ ਪ੍ਰਭਾਵਿਤ ਕੇਸ ਦਰਜ

Vivek Sharma

ਕੈਨੇਡਾ ਤੋਂ ਅਮਰੀਕਾ ਜਾ ਰਹੇ ਪੰਜਾਬੀ ਟਰੱਕ ਡਰਾਈਵਰ ਤੋਂ ਬਾਰਡਰ ਗਸ਼ਤ ਨੇ ਟਰੱਕ ਦੇ ਅੰਦਰ ਉਤਪਾਦਾਂ ਦੇ ਪਿਛੇ ਲੁੱਕੀ ਕਰੀਬ 2k ਪਾਉਂਡ ਦੀ ਭੰਗ ਕੀਤੀ ਬਰਾਮਦ

Rajneet Kaur

ਵਿਨੀਪੈਗ ਚਰਚ ਨੇ ਪਾਬੰਦੀਆਂ ਦੀ ਕੀਤੀ ਉਲੰਘਣਾ, ਨਿਯਮਾਂ ਵਿਰੁੱਧ ਇਕੱਠ ਕਰਨ ‘ਤੇ ਲੱਗਾ ਜੁਰਮਾਨਾ

Vivek Sharma

Leave a Comment