channel punjabi
International KISAN ANDOLAN News

ਕੇਸਰੀ ਪੱਗ ਬੰਨ੍ਹ ਗਰਜੇ ਨਰੇਸ਼ ਟਿਕੈਤ ਨੇ ਕੇਂਦਰ ਨੂੰ ਪਾਈਆਂ ਲਾਹਨਤਾਂ, ਕਾਨੂੰਨ ਵਾਪਸ ਨਾ ਲੈਣ ਦੀ ਮਜਬੂਰੀ ਦੱਸੇ ਸਰਕਾਰ !

ਗਾਜ਼ੀਆਬਾਦ/ਗਾਜੀਪੁਰ : ਲਾਲ ਕਿਲ੍ਹੇ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਕਿਸਾਨੀ ਅੰਦੋਲਨ ਵਿੱਚ ਨਵੀਂ ਜਾਨ ਫੂਕਣ ਲਈ ਕਿਸਾਨ ਜੱਥੇਬੰਦੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਤੋਂ ਬਾਅਦ ਪੂਰੇ ਦੇਸ਼ ਦਾ ਕਿਸਾਨ ਤਬਕਾ ਹੁਣ ਹਨ੍ਹੇਰੀ ਵਾਂਗ ਗਾਜ਼ੀਪੁਰ ਪਹੁੰਚ ਰਿਹਾ ਹੈ, ਜਿਸ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।

ਰਾਕੇਸ਼ ਟਿਕੈਤ, ਗਾਜ਼ੀਪੁਰ ਸਰਹੱਦ ’ਤੇ ਅੰਦੋਲਨ ਦੀ ਵਾਗਡੋਰ ਸੰਭਾਲ ਰਹੇ ਹਨ। ਉਹ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ। ਹਰ ਪਾਸੇ ਤੋਂ ਮਿਲ ਰਹੇ ਭਰਪੂਰ ਸਮਰਥਨ ਤੋਂ ਬਾਅਦ ਟਿਕੈਤ ਦੇ ਹੌਂਸਲੇ ਹੁਣ ਬੁਲੰਦ ਹਨ । ਸ਼ਨੀਵਾਰ ਨੂੰ ਟਿਕੈਤ ਨੇ ‘ਕੇਸਰੀ ਪੱਗ ਬੰਨ੍ਹ’ ਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਤੋਂ ਪਹੁੰਚੇ ਕਿਸਾਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਜ਼ਰੀਏ ਹੀ ਦੇਸ਼ ਦਾ ਅਨਾਜ ਬਚੇਗਾ, ਦੇਸ਼ ਦੀ ਰੋਟੀ ਬਚੇਗੀ।

ਟਿਕੈਤ ਨੇ ਕੇਂਦਰ ਸਰਕਾਰ ਨੂੰ ਵੀ ਜੰਮ ਕੇ ਲਾਹਨਤਾਂ ਪਾਈਆਂ। ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਿਕੈਤ ਨੇ ਸਵਾਲ ਕੀਤਾ ਕਿ ਖੇਤੀ ਕਾਨੂੰਨ ਵਾਪਸ ਨਾ ਲੈਣ ਪਿੱਛੇ ਆਖ਼ਰ ਸਰਕਾਰ ਦੀ ਕੀ ਮਜਬੂਰੀ ਹੈ ? ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਸਰਕਾਰ ਇੱਥੇ ਆ ਕੇ ਗੱਲਬਾਤ ਦਾ ਪ੍ਰਸਤਾਵ ਰੱਖੇ। ਉਹਨਾਂ ਕਿਹਾ ਕਿ ਸਰਕਾਰ ਸਾਨੂੰ ਆਪਣੀ ਮਜਬੂਰੀ ਦੱਸੇ, ਅਸੀਂ ਪੰਚਾਇਤ ਦੀ ਮੰਨਣ ਵਾਲੇ ਲੋਕ ਹਾਂ। ਦੁਨੀਆ ਦੇ ਸਾਹਮਣੇ ਭਾਰਤ ਸਰਕਾਰ ਦਾ ਮਾਣ-ਸਤਿਕਾਰ ਘਟਣ ਨਹੀਂ ਦਿਆਂਗੇ। ਟਿਕੈਤ ਨੇ ਕਿਹਾ ਕਿ ਸਰਕਾਰ ਨਾਲ ਸਾਡੀ ਵਿਚਾਰਕ ਲੜਾਈ ਹੈ। ਇਸ ਨੂੰ ਡੰਡੇ-ਸੋਟੇ ਜਾਂ ਬੰਦੂਕ ਨਾਲ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਕਿਸਾਨ ਖੇਤੀ ਕਾਨੂੰਨਾਂ ਦੀ ਵਾਪਸੀ ਕਰਵਾ ਕੇ ਹੀ ਪਰਤਣਗੇ।

ਟਿਕੈਤ ਨੇ ਕਿਹਾ ਕਿ ਅਸੀਂ ਸੰਵਿਧਾਨ ‘ਚ ਯਕੀਨ ਰੱਖਦੇ ਹਾਂ। ਗਾਂਧੀਵਾਦੀ ਸੋਚ ਦੇ ਵਿਅਕਤੀ ਹਾਂ ਤੇ ਅੱਜ ਬਾਪੂ ਜੈਅੰਤੀ ‘ਤੇ ਸ਼ਾਂਤੀ ਦੀ ਅਪੀਲ ਕਰਦੇ ਹਾਂ। ਪੁਲਿਸ ਡਾਂਗਾਂ ਮਾਰੇ ਤਾਂ ਕੋਈ ਗੱਲ ਨਹੀਂ ਪਰ ਜੇ ਕਿਸੇ ਸਿਆਸੀ ਪਾਰਟੀ ਦੇ ਗੁੰਡੇ ਕਿਸਾਨਾਂ ਨੂੰ ਹੱਥ ਵੀ ਲਾਉਣਗੇ ਤਾਂ ਇਥੋਂ ਨਾ ਤਾਂ ਕਿਸਾਨ ਗਏ ਤੇ ਨਾ ਹੀ ਟਰੈਕਟਰ। ਉਨ੍ਹਾਂ ਨੇ ਕਿਹਾ ਕਿ ਉਸ ਰਾਤ ਮੰਚ ‘ਤੇ ਜੋ ਹੰਝੂ ਵਗੇ ਸਨ ਉਹ ਮੇਰੇ ਨਹੀਂ, ਬਲਕਿ ਦੇਸ਼ ਦੇ ਕਿਸਾਨਾਂ ਦੇ ਸਨ। ਅੱਜ ਏਨੀ ਵੱਡੀ ਗਿਣਤੀ ‘ਚ ਕਿਸਾਨ ਹੰਝੂਆਂ ਦੀ ਬਦੌਲਤ ਆਪਣੇ ਹੱਕ ਲਈ ਇਥੇ ਖੜ੍ਹੇ ਹਨ। ਕਿਸਾਨ ਇਸ ਮੁੱਦੇ ਨੂੰ ਜਿੱਤ ਕੇ ਹੀ ਵਾਪਸ ਪਰਤਣਗੇ। ਉਨ੍ਹਾਂ ਨੇ ਕਿਹਾ ਕਿ ਸਾਰੇ ਬਾਰਡਰਾਂ ‘ਤੇ ਅੰਦੋਲਨ ਜਾਰੀ ਰਹੇਗਾ।

ਇਸ ਸਮੇਂ ਕਿਸਾਨੀ ਅੰਦੋਲਨ ਦਾ ਕੇਂਦਰ ਬਿੰਦੂ ਬਣ ਰਹੇ ਟਿਕੈਤ ਨੇ ਮੀਡੀਏ ਦਾ ਵੀ ਧੰਨਵਾਦ ਕੀਤਾ। ਨਰੇਸ਼ ਤਹਿਤ ਨੇ ਇਹ ਕਹਿਕੇ ਪੱਤਰਕਾਰਾਂ ਦਾ ਮਾਣ ਵਧਾਇਆ:’ਉਪਰ ਭਗਵਾਨ, ਹੇਠਾਂ ਮੀਡੀਆ’! ਭਾਕਿਯੂ ਆਗੂ ਨੇ ਕਿਹਾ ਕਿ ਯੂਪੀ ਗੇਟ ਦਾ ਅੰਦੋਲਨ ਬਚਾਉਣ ‘ਚ ਉਹ ਮੀਡੀਆ ਦੇ ਧੰਨਵਾਦੀ ਹਨ। ਜੇ ਮੀਡੀਆ ਨਾ ਹੁੰਦਾ ਤਾਂ ਇਨ੍ਹਾਂ ਕਿਸਾਨਾਂ ਦੇ ਵਿਰੋਧ ਨੂੰ ਰਾਤ ਦੇ ਹਨੇਰੇ ‘ਚ ਪੁਲਿਸ ਤੇ ਗੁੰਡਿਆਂ ਵੱਲੋਂ ਕੁਚਲ ਦਿੱਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਉਪਰ ਭਗਵਾਨ ਤੇ ਹੇਠਾਂ ਮੀਡੀਆ ਹੈ।

Related News

ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਲਾਈਵ ਗਲੋਬਲ ਵੈਬੀਨਾਰ ਅੱਜ, ਦੁਨੀਆ ਭਰ ਦੇ ਕਿਸਾਨ ਕਰਨਗੇ ਚਰਚਾ

Vivek Sharma

ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਇੱਕ ਸਾਲ ਤੱਕ ਲਈ ਕਰੂਜ਼ ਸਮੁੰਦਰੀ ਜਹਾਜ਼ਾਂ ‘ਤੇ ਲਗਾਈ ਪਾਬੰਦੀ !

Vivek Sharma

ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ, ਐਮਰਜੈਂਸੀ ਸੇਵਾਵਾਂ ਲਈ ਰਾਹ ਖੁੱਲ੍ਹਾ ਰੱਖਣ ਦਾ ਐਲਾਨ

Vivek Sharma

Leave a Comment