channel punjabi
International News North America

ਕਿਸਾਨ ਟਰੈਕਟਰ ਪਰੇਡ ‘ਚ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ,ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਦਾ ਰੂਟ ਮੈਪ ਕੀਤਾ ਜਾਰੀ

26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਟਰੈਕਟਰ ਪਰੇਡ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਸਰਹੱਦ ‘ਤੇ ਡਟੇ ਕਿਸਾਨ ਕਿਸੇ ਵੀ ਕੀਮਤ ‘ਤੇ ਟਰੈਕਟਰ ਮਾਰਚ ਕੱਢਣ ਲਈ ਤਿਆਰ ਹਨ। ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਦਾ ਰੂਟ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਵਾਨਾ, ਬਾਦਲੀ, ਕੁਤੱਬਗੜ, ਤੋਂ ਹੁੰਦੇ ਹੋਏ ਕੇਐਮਪੀ ਤੋਂ ਘੁੰਮ ਕੇ ਵਾਪਿਸ ਸਿੰਘੂ ਸਰਹੱਦ ‘ਤੇ ਪਰਤੇਗਾ। ਕਿਸਾਨ ਆਗੂ ਮਾਰਚ ਵਿੱਚ ਵੱਖ ਵੱਖ ਗੱਡੀਆਂ ਵਿੱਚ ਅੱਗੇ ਹੋਣਗੇ। ਝਾਕੀਆਂ ਦੀਆਂ ਗੱਡੀਆਂ ਟਰੈਕਟਰ ਮਾਰਚ ਦੇ ਵਿੱਚਕਾਰ ਚੱਲਣਗੀਆਂ। ਸਾਰਾ ਰਸਤਾ ਲਗਭਗ 100 ਕਿਲੋਮੀਟਰ ਦਾ ਹੋਵੇਗਾ। ਟਰੈਕਟਰ ‘ਤੇ ਕੋਈ ਮਿਊਜ਼ਿਕ ਜਾਂ ਲਾਊਡਸਪੀਕਰ ਨਹੀਂ ਚਲੇਗਾ। ਕੌਮੀ ਝੰਡਾ ਅਤੇ ਕਿਸਾਨ ਐਸੋਸੀਏਸ਼ਨਾਂ ਦਾ ਝੰਡਾ ਟਰੈਕਟਰ ‘ਤੇ ਲਗਾਇਆ ਜਾਵੇਗਾ।

ਟਰੈਕਟਰ ਮਾਰਚ ਨੂੰ ਲੈ ਕੇ ਦਿੱਲੀ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਮਾਰਚ ਦਾ ਫ਼ਾਇਦਾ ਚੁੱਕਣਾ ਚਾਹੁੰਦੇ ਹਨ ਅਤੇ ਗੜਬੜੀ ਕਰਨ ਦੀ ਫ਼ਿਰਾਕ ‘ਚ ਹਨ। ਅਜਿਹੇ ਲੋਕਾਂ ‘ਤੇ ਸਾਡੀ ਨਜ਼ਰ ਹੈ। ਉਮੀਦ ਹੈ ਕਿ ਕਿਸਾਨ ਤੈਅ ਰੂਟ ‘ਤੇ ਮਾਰਚ ਕੱਢਣਗੇ ਪਰ ਵਾਅਦਾ ਅਤੇ ਨਿਯਮ ਤੋੜੇ ਗਏ ਤਾਂ ਪੁਲਸ ਐਕਸ਼ਨ ਲੈਣ ਤੋਂ ਪਿੱਛੇ ਨਹੀਂ ਹਟੇਗੀ।

ਪਰ ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਵੱਲੋਂ ਦਿੱਤੇ ਰੂਟ ਮੈਪ ‘ਤੇ ਇਤਰਾਜ਼ ਜਤਾਇਆ ਹੈ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਦੇ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚੋਂ ਕੋਈ ਵੀ ਸਿੱਟਾ ਨਹੀਂ ਨਿਕਲਿਆ। ਕਿਸਾਨ ਆਪਣੀ ਪਰੇਡ ਟਿਕਰੀ, ਸਿੰਘੂ ਅਤੇ ਗਾਜੀਪੁਰ ਬਾਰਡਰ ‘ਤੇ ਹੀ ਕੱਢ ਸਕਣਗੇ। ਇਸ ਦੇ ਲਈ ਟਿਕਰੀ ਬਾਰਡਰ ‘ਤੋਂ 63 ਕਿਲੋਮੀਟਰ ਦਾ ਰੂਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿੰਘੂ ਬਾਰਡਰ ਤੋਂ 62 ਕਿਲੋਮੀਟਰ ਅਤੇ ਗਾਜੀਪੁਰ ਬਾਰਡਰ ਤੋਂ 47 ਕਿਲੋਮੀਟਰ ਦਾ ਰੂਟ ਦਿੱਤਾ ਗਿਆ ਹੈ। ਕੁੱਲ ਮਿਲਾ ਕੇ ਦਿੱਲੀ ਦੇ ਅੰਦਰ 100 ਕਿਲੋਮੀਟਰ ਤਕ ਕਿਸਾਨ ਪਰੇਡ ਕਰ ਸਕਦੇ ਹਨ। ਦਿੱਲੀ ਪੁਲਿਸ ਨੇ ਕਿਹਾ ਕਿ ਮਾਰਚ ਸਬੰਧੀ ਸਿਰਫ਼ 26 ਜਨਵਰੀ ਲਈ ਹੀ ਪਰਮਿਸ਼ਨ ਦਿੱਤੀ ਗਈ ਹੈ। ਡਾਕਟਰ ਅਤੇ ਮਕੈਨਿਕ ਅਤੇ ਲੰਗਰ ਕਿਥੇ-ਕਿਥੇ ਉਪਲਬਧ ਹੋਣਗੇ ਇਹ ਪੂਰਾ ਸਿਸਟਮ ਮਾਰਚ ਦੌਰਾਨ ਐਕਟਿਵ ਹੋਵੇਗਾ।

Related News

ਜੋਅ ਬਿਡੇਨ ਅਤੇ ਕਮਲਾ ਹੈਰਿਸ ਨੇ ਭਾਰਤੀ ਕਮਿਊਨਿਟੀ ਨੂੰ ਦਿੱਤੀ ਨਰਾਤਿਆਂ ਦੀ ਵਧਾਈ

Vivek Sharma

ਕੋਰੋਨਾ ਤੋਂ ਬਚਾਅ: ਬਰੈਂਪਟਨ ‘ਚ ਅਗਲੇ ਸਾਲ ਤੱਕ ਲਾਗੂ ਕੀਤੇ ਗਏ ਸਖ਼ਤ ਨਿਯਮ ! ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ

Vivek Sharma

ਰੇਜੀਨਾ ‘ਚ ਹੁੱਕਾ ਲੌਂਜ ਨੇ ਸੇਵਾਵਾਂ ਨੂੰ ਕੀਤਾ ਮੁਅੱਤਲ, ਕੋਵਿਡ 19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

Leave a Comment