channel punjabi
Canada International News North America

ਕਿਸਾਨਾਂ ‘ਤੇ ਥੋਪੇ ਗਏ 3 ਕਾਲੇ ਕਾਨੂੰਨਾਂ ਨੂੰ ਲੈ ਕੇ ਟੋਰਾਂਟੋ ਦੇ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ

ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਨੂੰ ਅੱਜ 33ਵਾਂ ਦਿਨ ਹੈ। ਵਿਦੇਸ਼ਾਂ ਤੋਂ ਵੀ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਵਿਦੇਸ਼ਾਂ ‘ਚ ਵੀ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ।

ਕਿਸਾਨਾਂ ‘ਤੇ ਥੋਪੇ ਗਏ 3 ਕਾਲੇ ਕਾਨੂੰਨਾਂ ਨੂੰ ਲੈ ਕੇ ਟੋਰਾਂਟੋ ਦੇ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗਾਂ ਸਾਰਿਆਂ ਵੱਲੋਂ ਹਿੱਸਾ ਲਿਆ ਗਿਆ। ਇਹੋ ਜਿਹਾ ਹੀ ਹੋਰ ਮੁਜ਼ਾਹਰਾ ਬਰੈਂਪਟਨ ਵਿਖੇ ਵੀ ਹੋਇਆ। ਮੁਜਾਹਰਾਕਾਰੀਆਂ ਦੇ ਹੱਥਾਂ ਵਿੱਚ ਵੱਖੋ-ਵੱਖਰੇ ਬੈਨਰ ਸਨ ਜਿਨ੍ਹਾਂ ਉੱਤੇ ਕਿਸਾਨੀ ਸੰਘਰਸ਼ ਨੂੰ ਹਿਮਾਇਤ ਦਿੰਦੇ ਨਾਅਰੇ ਲਿਖੇ ਹੋਏ ਸਨ । ਮੁਜ਼ਾਹਰਿਆਂ ਨੂੰ ਭਾਈਚਾਰੇ ਨਾਲ ਜੁੜੇ ਹੋਏ ਵੱਖ-ਵੱਖ ਨੁਮਾਇੰਦਿਆਂ ਨੇ ਸੰਬੋਧਤ ਵੀ ਕੀਤਾ ।

ਦਸ ਦਈਏ ਕਿਸਾਨ 29 ਦਸੰਬਰ 2020 ਨੂੰ ਵਿਗਿਆਨ ਭਵਨ ‘ਚ ਸਵੇਰੇ 11.00 ਵਜੇ ਬੈਠਕ ਕਰਨਗੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖੇਤੀ ਮੰਤਰਾਲਾ ਨੂੰ ਇਸ ਬਾਬਤ ਚਿੱਠੀ ਵੀ ਭੇਜੀ ਹੈ। ਕਿਸਾਨ ਜਥੇਬੰਦੀਆਂ ਵਲੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲ 5 ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਗੱਲਬਾਤ ਦੇ ਨਵੇਂ ਪ੍ਰਸਤਾਵ ‘ਤੇ ਕਿਸਾਨ ਜਥੇਬੰਦੀਆਂ ਕੀ ਜਵਾਬ ਦੇਣਗੀਆਂ, ਇਹ ਅੱਜ ਹੋਣ ਵਾਲੀ ਬੈਠਕ ‘ਚ ਤੈਅ ਹੋਵੇਗਾ।

Related News

ਭਾਰਤ ਦੀ ਵੈਕਸੀਨ ਦੀ ਦੁਨੀਆ ਭਰ ‘ਚ ਧੂਮ : ਅਮਰੀਕੀ ਮਾਹਿਰ ਨੇ ਮੰਨਿਆ ਭਾਰਤ ਨੇ ਸਾਰੀ ਦੁਨੀਆ ਨੂੰ ਕੋਰੋਨਾ ਸੰਕਟ ‘ਚੋਂ ਕੱਢਿਆ

Vivek Sharma

ਨੌਰਥਵੈਸਟਲ: 1 ਨਵੰਬਰ ਤੱਕ 7 ਕਮਿਊਨਿਟੀਆਂ ‘ਚ ਮਿਲੇਗਾ ਅਸੀਮਿਤ ਇੰਟਰਨੈਟ

Rajneet Kaur

ਹੈਂਡਰੀ ਐਵੇਨਿਉ ਦੇ ਇੱਕ ਘਰ ‘ਚ ਲੱਗੀ, ਲਗਭਗ 1 ਮਿਲੀਅਨ ਦਾ ਹੋਇਆ ਨੁਕਸਾਨ

Rajneet Kaur

Leave a Comment