channel punjabi
International News USA

ਓਰੇਕਲ-ਗੂਗਲ ਕਾਪੀਰਾਈਟ ਵਿਵਾਦ : ਅਮਰੀਕਾ ਦੀ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਵਾਸ਼ਿੰਗਟਨ : ਦੁਨੀਆ ਦੀਆਂ ਦੋ ਦਿੱਗਜ਼ ਤਕਨੀਕੀ ਕੰਪਨੀਆਂ ਵਿਚਾਲੇ ਜਾਰੀ ਜੰਗ ਦਰਮਿਆਨ ਆਖ਼ਰਕਾਰ ਅਮਰੀਕਾ ਦੀ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾ ਦਿੱਤਾ। ਅਮਰੀਕਾ ਦੀ ਸੁਪਰੀਮ ਕੋਰਟ ਨੇ ਓਰੇਕਲ ਨਾਲ ਕਾਪੀਰਾਈਟ ਵਿਵਾਦ ਦੇ ਮਾਮਲੇ ਤਹਿਤ ਗੂਗਲ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ। ਇਸ ਨਾਲ ਤਕਨੀਕੀ ਖੇਤਰ ਦੀਆਂ ਕੰਪਨੀਆਂ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਕਿਹਾ ਕਿ ਗੂਗਲ ਨੇ ਐਂਡਰਾਇਡ ਓਪਰੇਟਿੰਗ ਸਿਸਟਮ ਦੇ ਵਿਕਾਸ ਲਈ ਕੋਡ ਦੀ ‘ਨਕਲ’ ਕਰਕੇ ਕੁਝ ਵੀ ਗਲਤ ਨਹੀਂ ਕੀਤਾ ਹੁਣ ਇਹ ਪ੍ਰਣਾਲੀ ਜਿਆਦਾਤਰ ਸਮਾਰਟਫੋਨ ਵਿੱਚ ਵਰਤੀ ਜਾਂਦੀ ਹੈ। ਗੂਗਲ ਨੇ ਕੈਲੀਫੋਰਨੀਆ ਅਧਾਰਤ ਦੁਨੀਆ ਦੀਆਂ ਦੋ ਵੱਡੀਆਂ ਕੰਪਨੀਆਂ ਵਿਚਕਾਰ ਲੜਾਈ ਜਿੱਤੀ ਹੈ, ਜੋ ਕਿ 11 ਸਾਲਾਂ ਤੋਂ ਜਾਰੀ ਸੀ।

ਇਹ ਹੈ ਪੂਰਾ ਮਾਮਲਾ

ਗੂਗਲ ਨੇ ਐਂਡਰਾਇਡ ਦੇ ਵਿਕਾਸ ਲਈ 2007 ਵਿਚ ਲੱਖਾਂ ਲਾਈਨਾਂ ਦੇ ਨਵੇਂ ਕੰਪਿਊਟਰ ਕੋਡ ਨੂੰ ਲਿਖਿਆ ਸੀ।ਇਸ ਤੋਂ ਇਲਾਵਾ ਇਸ ਨੇ ਓਰੇਕਲ ਦੇ ਜਾਵਾ ਪਲੇਟਫਾਰਮ ‘ਤੇ ਕਾਪੀਰਾਈਟ ਕੋਡ ਦੀਆਂ 11,500 ਲਾਈਨਾਂ ਦੀ ਵਰਤੋਂ ਵੀ ਕੀਤੀ। ਇਸੇ ਲਈ ਓਰੇਕਲ ਨੇ ਗੂਗਲ ਨੂੰ ਅਰਬਾਂ ਡਾਲਰ ਅਦਾ ਕਰਨ ਲਈ ਕਿਹਾ ਸੀ।

ਜ਼ਿਕਰਯੋਗ ਹੈ ਕਿ ਓਰੇਕਲ ਨੇ ਸਾਲ 2018 ਵਿਚ ਸੈਨ ਫਰਾਂਸਿਸਕੋ ਫੈਡਰਲ ਕੋਰਟ ਵਿਚ ਲੜਾਈ ਜਿੱਤ ਲਈ ਸੀ। ਇਸ ਵਿਚ ਕੰਪਨੀ ਨੂੰ ਅੱਠ ਅਰਬ ਡਾਲਰ ਦਾ ਮੁਆਵਜ਼ਾ ਪ੍ਰਾਪਤ ਕਰਨ ਦਾ ਹੱਕਦਾਰ ਮੰਨਿਆ ਗਿਆ ਸੀ। ਜੇ ਓਰੇਕਲ ਇਸ ਵਾਰ ਕੇਸ ਜਿੱਤ ਜਾਂਦੀ, ਤਾਂ ਇਸ ਨੂੰ 20-30 ਬਿਲੀਅਨ ਡਾਲਰ ਦੀ ਰਕਮ ਪ੍ਰਾਪਤ ਹੋ ਸਕਦੀ ਸੀ।

ਅਦਾਲਤ ਨੇ ਇਸ ਮਾਮਲੇ ਵਿਚ ਗੂਗਲ ਦੇ ਹੱਕ ਵਿਚ 6-2 ਨਾਲ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕੋਡ ਦੀ ਨਕਲ ਕਰਨਾ ਉਚਿਤ ਮੰਨਿਆ ਹੈ। ਬਹੁਤ ਸਾਰੀਆਂ ਵੱਡੀਆਂ ਅਤੇ ਛੋਟੀਆਂ ਤਕਨੀਕੀ ਕੰਪਨੀਆਂ ਨੇ ਇਸ ਫੈਸਲੇ ਤੋਂ ਸੁੱਖ ਦਾ ਸਾਹ ਲਿਆ ਹੈ। ਦੋ ਉਦਯੋਗਕ ਦਿੱਗਜ਼ ਮਾਈਕਰੋਸਾਫਟ ਅਤੇ ਆਈ.ਬੀ.ਐਮ. ਨੇ ਇਸ ਮਾਮਲੇ ਵਿਚ ਗੂਗਲ ਦਾ ਪੱਖ ਪੂਰਿਆ। ਓਰੇਕਲ ਨੂੰ ਇਸ ਮਾਮਲੇ ਵਿਚ ਫਿਲਮ ਅਤੇ ਰਿਕਾਰਡਿੰਗ ਉਦਯੋਗ ਦੇ ਨਾਲ-ਨਾਲ ਪ੍ਰਕਾਸ਼ਕਾਂ ਦਾ ਸਮਰਥਨ ਪ੍ਰਾਪਤ ਸੀਸਾਬਕਾ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੀ ਓਰੇਕਲ ਦਾ ਪੱਖ ਪੂਰਿਆ ਸੀ। ਗੂਗਲ ਅਤੇ ਓਰੇਕਲ ਦੁਨੀਆ ਦੀਆਂ ਦੋ ਚੋਟੀ ਦੀਆਂ ਤਕਨੀਕੀ ਕੰਪਨੀਆਂ ਹਨ। ਦੋਵਾਂ ਦਾ ਸੰਯੁਕਤ ਮੁੱਲ 175 ਅਰਬ ਡਾਲਰ ਤੋਂ ਵੱਧ ਹੈ। ਦੋਵੇਂ ਕੰਪਨੀਆਂ ਕੈਲੀਫੋਰਨੀਆ ਅਧਾਰਤ ਕੰਪਨੀਆਂ ਹਨ।

Related News

ਕੈਨੇਡਾ ਦਾ ਇਹ ਸੂਬਾ ਕੌਮਾਂਤਰੀ ਵਿਦਿਆਰਥੀਆਂ ਨੂੰ ਦੇਵੇਗਾ ਫਾਸਟ ਟਰੈਕ ਵੀਜ਼ਾ

channelpunjabi

ਸ੍ਰੀ ਰਾਮ ਮੰਦਰ ਲਈ ਨੀਂਹ ਪੱਥਰ ਰੱਖਣ ‘ਤੇ ਭਾਰਤੀ- ਅਮਰੀਕੀ ਭਾਈਚਾਰੇ ਨੇ ਮਨਾਈ ਖੁਸ਼ੀ, PM ਮੋਦੀ ਦੇ ਸਮਾਗਮ ਦਾ ਕੀਤਾ ਗਿਆ ਲਾਈਵ ਪ੍ਰਸਾਰਨ

Vivek Sharma

ਓਂਟਾਰੀਓ: ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪ੍ਰੋਵਿੰਸ ‘ਚ ਸਕੂਲ ਖੋਲ੍ਹੇ ਗਏ ਤਾਂ ਹੋਰ ਵੱਧ ਸਕਦੇ ਨੇ ਕੋਰੋਨਾ ਦੇ ਮਾਮਲੇ

Rajneet Kaur

Leave a Comment