channel punjabi
Canada News North America

ਓਂਟਾਰੀਓ ਵਿੱਚ 75 ਸਾਲ ਅਤੇ 60 ਸਾਲ ਉਮਰ ਵਾਲਿਆਂ ਲਈ ਸੋਮਵਾਰ ਨੂੰ ਲੱਗਣਗੇ ਕੋਰੋਨਾ ਵੈਕਸੀਨ ਦੇ ਟੀਕੇ

ਟੋਰਾਂਟੋ : ਕੈਨੇਡਾ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਵੱਖ ਵੱਖ ਕੰਪਨੀਆਂ ਦੀ ਵੈਕਸੀਨ ਦੀ ਸਪਲਾਈ ਸੁਚਾਰੂ ਹੋਣ ਤੋਂ ਬਾਅਦ ਸੀਨੀਅਰ ਸਿਟੀਜਨ ਨੂੰ ਵੈਕਸੀਨ ਦੇਣ ਲਈ ਸਮਾਂ ਅਤੇ ਦਿਨ ਤੈਅ ਕਰ ਦਿੱਤੇ ਗਏ ਹਨ। ਓਂਟਾਰੀਓ ਵਿਚ 75 ਸਾਲ ਉਮਰ ਵਾਲੇ ਨਾਗਰਿਕ ਸੋਮਵਾਰ ਤੋਂ ਕੋਰੋਨਾ ਵੈਕਸੀਨ ਦੀ ਬੁਕਿੰਗ ਕਰਵਾ ਸਕਣਗੇ ਜਿਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਸਥਾਪਤ ਵੈਕਸੀਨੇਸ਼ਨ ਕਲੀਨਿਕ ਵਿਚ ਟੀਕੇ ਲਾਏ ਜਾਣਗੇ। ਦੂਜੇ ਪਾਸੇ 60 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਫ਼ਾਰਮੇਸੀ ਵਿਚ ਬੁਕਿੰਗ ਕਰਵਾ ਕੇ ਟੀਕਾ ਲਵਾ ਸਕਦੇ ਹਨ।

ਪ੍ਰੀਮੀਅਰ ਡਗ ਫ਼ੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਵੱਲੋਂ ਸਾਂਝੀ ਕੀਤੀ ਜਾਣਕਾਰੀ ਵਿੱਚ ਇਹ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ 2021 ਵਿਚ 75 ਸਾਲ ਦੇ ਹੋਣ ਵਾਲੇ ਜਾਂ ਇਸ ਵੱਧ ਉਮਰ ਵਾਲਿਆਂ ਨੂੰ ਸੂਬਾ ਸਰਕਾਰ ਦੀ ਵੈਬਸਾਈਟ ਜਾਂ ਵੈਕਸੀਨ ਇਨਫ਼ਰਮੇਸ਼ਨ ਲਾਈਨ ਨੰਬਰ 1-888-999-6488 ’ਤੇ ਕਾਲ ਕਰ ਕੇ ਬੁਕਿੰਗ ਕਰਵਾਉਣ ਦੀ ਸਹੂਲਤ ਦਿਤੀ ਗਈ ਹੈ।

ਦੱਸਣਯੋਗ ਹੈ ਕਿ ਕੈਨੇਡਾ ਵਲੋਂ ਚਾਰ ਕੰਪਨੀਆਂ ਦੀ ਵੈਕਸੀਨ ਨੂੰ ਫੈਡਰਲ ਸਰਕਾਰ ਨੇ ਇਸਤੇਮਾਲ ਲਈ ਮੰਨਜ਼ੂਰੀ ਦਿੱਤੀ ਹੈ। ਇਹਨਾਂ ਕੰਪਨੀਆਂ ਵਿੱਚ ਫਾਇਜ਼ਰ, ਮੋਡੇਰਨਾ, ਐਸਟ੍ਰਾਜ਼ੇਨੇਕਾ ਅਤੇ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ। ਸ਼ਨੀਵਾਰ ਤੱਕ ਕੈਨੇਡਾ ਵਿੱਚ 38,62,685 ਲੋਕਾਂ ਨੂੰ ਵੈਕਸੀਨ ਦੀ ਇੱਕ ਖ਼ੁਰਾਕ ਦਿੱਤੀ ਜਾ ਚੁੱਕੀ ਹੈ।

Related News

ਸਰੀ ‘ਚ 11 ਮਹੀਨੇ ਦੇ ਬੱਚੇ ਨੂੰ ਭਿਆਨਕ ਬਿਮਾਰੀ ਨੇ ਜਕੜਿਆ, ਲਗਭਗ 3 ਮਿਲੀਅਨ ਡਾਲਰ ਦਾ ਹੋਵੇਗਾ ਖਰਚਾ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

Rajneet Kaur

ਪੂਰਬੀ ਐਡਮਿੰਟਨ ‘ਚ ਗੋਲੀ ਮਾਰ ਵਿਅਕਤੀ ਦੀ ਕੀਤੀ ਹੱਤਿਆ, ਪੁਲਿਸ ਨੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

Rajneet Kaur

ਨਾਸਾ ਦੇ Perseverance Rover ਨੇ ਮੰਗਲ ਗ੍ਰਹਿ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

Vivek Sharma

Leave a Comment