channel punjabi
Canada News North America

ਉਂਟਾਰੀਓ ਨਜ਼ਦੀਕ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ, ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਉਂਟਾਰੀਓ ਨਜ਼ਦੀਕ ਵਾਪਰੇ ਹੈਲੀਕਾਪਟਰ ਹਾਦਸੇ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ । ਇਹ ਹਾਦਸਾ ਇੱਕ ਨਿੱਜੀ ਹਵਾਈ ਅੱਡੇ ਤੇ ਵਾਪਰਿਆ ਦੱਸਿਆ ਜਾ ਰਿਹਾ ਹੈ।

ਓਂਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੂੰ ਓਂਟਾਰਿਓ ਦੇ ਨਜਦੀਕ ਟੇਕਮਸੇਥ ਨੇੜੇ ਹੈਲੀਕਾਪਟਰ ਦੇ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।

ਕਾਂਸਟੇਬਲ ਨੈਟਵਾਸਾਗਾ ਓਪੀਪੀ ਦੇ ਨਾਲ ਹੈਰੀ ਲੌਰੇਨਸਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਹਾਦਸਾ ਕੰਨਸੋਸ਼ਨ ਰੋਡ 7 ਅਤੇ ਕਾਉਂਟੀ ਰੋਡ 1 ਦੇ ਖੇਤਰ ਵਿੱਚ ਇੱਕ ਨਿੱਜੀ ਹਵਾਈ ਅੱਡੇ ‘ਤੇ ਵਾਪਰਿਆ। ਨਿੱਜੀ ਕੰਪਨੀ ਦਾ ਇਹ ਹੈਲੀਕਾਪਟਰ ਓਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਇਹ ਜ਼ਮੀਨ ਤੋਂ ਕਰੀਬ 40 ਫੁੱਟ ਉਪਰ ਉਡਾਣ ਭਰਨ ਤੋਂ ਬਾਅਦ ਅਚਾਨਕ ਹੇਠਾਂ ਆ ਡਿੱਗਾ ।

ਹਾਦਸਾ ਕਿਸ ਕਾਰਨ ਵਾਪਰਿਆ ਅਜਿਹਾ ਸਾਫ਼ ਨਹੀਂ ਹੋ ਸਕਿਆ ਹੈ, ਰਾਹਤ ਦੀ ਗੱਲ ਇਹ ਹੈ ਕਿ ਹੈਲੀਕਾਪਟਰ ਵਿੱਚ ਸਵਾਰ ਬਾਕੀ ਵਿਅਕਤੀ ਠੀਕ-ਠਾਕ ਹਨ । ਉਨ੍ਹਾਂ ਦੇ ਹਲਕੀਆਂ ਸੱਟਾਂ ਲੱਗੀਆਂ ਹਨ।

ਲੌਰੇਨਸਨ ਨੇ ਕਿਹਾ ਕਿ ਇਕ ਵਿਅਕਤੀ ਨੂੰ ਜ਼ਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (TSB) ਦੇ ਬੁਲਾਰੇ ਕ੍ਰਿਸ ਕ੍ਰੇਪਸਕੀ ਨੇ ਕਿਹਾ ਹੈਲੀਕਾਪਟਰ ਵਿਚ ਚਾਰ ਲੋਕ ਸਵਾਰ ਸਨ ਅਤੇ ਸਾਰਿਆਂ ਦੇ ਠੀਕ ਹੋਣ ਦੀ ਉਮੀਦ ਹੈ। ਕ੍ਰੇਪਸਕੀ ਨੇ ਕਿਹਾ ਕਿ ਟੀਐਸਬੀ ਘਟਨਾ ਵਾਲੀ ਥਾਂ ‘ਤੇ ਸ਼ਿਰਕਤ ਨਹੀਂ ਕਰੇਗੀ ਪਰ ਜਾਂਚ ਲਈ ਪੁਲਿਸ ਨਾਲ ਸੰਪਰਕ ਕਰੇਗੀ। ਪੁਲਿਸ ਨੇ ਹਾਲੇ ਤਕ ਹਾਦਸੇ ਦੀਆਂ ਤਸਵੀਰਾਂ ਵੀ ਜਾਰੀ ਨਹੀਂ ਕੀਤੀਆਂ ।

Related News

ਓਂਟਾਰੀਓ:48 ਸਾਲਾ ਮਾਈਕਲ ਲਾਪਾ ਨੇ ਆਪਣੀ ਭੈਣ ਅਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਆਪ ਵੀ ਕੀਤੀ ਖੁਦਕੁਸ਼ੀ

Rajneet Kaur

ਓਨਟਾਰੀਓ ਦੇ ਸਾਬਕਾ ਪ੍ਰੋਵਿੰਸ਼ੀਅਲ ਪੁਲਿਸ ਸੁਪਰਡੈਂਟ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਲਈ ਕੀਤਾ ਗਿਆ ਚਾਰਜ

Rajneet Kaur

ਕੋਰੋਨਾ ਪਾਬੰਦੀਆਂ ਦੀ ਉਲੰਘਣਾ : ਸਰਕਾਰ ਹੁਣ ਸਖਤੀ ਦੇ ਮੂਡ ਵਿੱਚ, 3 ਰੈਸਟੋਰੈਂਟ ਕੀਤੇ ਗਏ ਬੰਦ

Vivek Sharma

Leave a Comment