channel punjabi
International News

ਅਮੇਰਿਕਾ ਤੇ ਜਾਪਾਨ ਵਿਚਾਲੇ ਹੋਣ ਵਾਲੀ ਗੱਲਬਾਤ ਦਾ ਮੁੱਖ ਮੁੱਦਾ ਹੋਵੇਗਾ ਤਾਇਵਾਨ ਤੇ ਚੀਨ ‘ਚ ਮਨੁੱਖੀ ਅਧਿਕਾਰਾਂ ਦਾ ਘਾਣ

ਵਾਸ਼ਿੰਗਟਨ/ਤਾਈਪੇ: ਅਮਰੀਕੀ ਰਾਸ਼ਟਰਪਤੀ Joe Biden ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਵਿਚਾਲੇ 16 ਅਪ੍ਰਰੈਲ ਨੂੰ ਹੋਣ ਵਾਲੀ #’ਚ ਤਾਇਵਾਨ ਤੇ ਚੀਨ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਮੁੱਖ ਮੁੱਦਾ ਹੋਵੇਗਾ। ਦੋਵਾਂ ਦੇਸ਼ਾਂ ਦਾ ਮੰਨਣਾ ਹੈ ਕਿ ਤਾਇਵਾਨ ‘ਚ ਸਥਿਰਤਾ ਲਿਆਉਣਾ ਬਹੁਤ ਜ਼ਰੂਰੀ ਹੈ। ਤਾਇਵਾਨ ਸਬੰਧੀ ਚੀਨ ਦੀਆਂ ਵੱਧਦੀਆਂ ਸਰਗਰਮੀਆਂ ਨੇ ਦੋਵਾਂ ਦੇਸ਼ਾਂ ਨੂੰ ਸਥਾਈ ਹੱਲ ਲੱਭਣ ਲਈ ਮਜਬੂਰ ਕਰ ਦਿੱਤਾ ਹੈ।

ਉਧਰ ਬੀਜਿੰਗ, ਤਾਇਵਾਨ ‘ਤੇ ਪੂਰੀ ਤਰ੍ਹਾਂ ਨਾਲ ਆਪਣਾ ਅਧਿਕਾਰ ਦਿਖਾਉਣਾ ਚਾਹੀਦਾ ਹੈ। ਉਸ ਦਾ ਦਾਅਵਾ ਹੈ ਕਿ ਇਹ ਉਸ ਦਾ ਆਪਣਾ ਇਲਾਕਾ ਹੈ। ਇੱਥੇ ਕਿਸੇ ਦੂਸਰੇ ਦੇਸ਼ ਦੀ ਦਖ਼ਲ ਉਸ ਦੀ ਖ਼ੁਦ-ਮੁਖਤਿਆਰੀ ਨੂੰ ਚੁਣੌਤੀ ਦੇਣਾ ਹੈ। ਦੂਜੇ ਪਾਸੇ, ਚੀਨ ਦੀ ਤਾਇਵਾਨ ਪ੍ਰਤੀ ਫ਼ੌਜੀ ਹਮਲੇ ਵਾਲੀ ਨੀਤੀ ਨੇ ਤਾਇਵਾਨ ਦੀ ਸੁਰੱਖਿਆ ਸਬੰਧੀ ਕੌਮਾਂਤਰੀ ਚਿੰਤਾ ਨੂੰ ਉਜਾਗਰ ਕਰ ਦਿੱਤਾ ਹੈ।

ਅਮਰੀਕਾ ਤੇ ਜਾਪਾਨ ਦੇ ਨਾਲ ਹੀ ਯੂਰਪ ਦੇ ਦੇਸ਼ ਵੀ ਇਸ ਗੱਲ ਬਾਰੇ ਚਿੰਤਾ ‘ਚ ਹਨ ਕਿ ਚੀਨ ਵੱਲੋਂ ਫ਼ੌਜੀ ਸ਼ਕਤੀ ਦਾ ਕੰਟਰੋਲ ਵਧਾਉਣ ਨਾਲ ਉਹ ਖੇਤਰੀ ਪੱਧਰ ‘ਤੇ ਖ਼ਤਰਾ ਬਣਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਤਾਇਵਾਨ ‘ਤੇ ਜਾਪਾਨ ਤੇ ਅਮਰੀਕੀ ਮੁਖੀਆਂ ਦੀ ਮੁਲਾਕਾਤ ‘ਚ ਇਹ ਸਭ ਤੋਂ ਵੱਡਾ ਮੁੱਦਾ ਹੋਵੇਗਾ।

Related News

ਕੈਨੇਡਾ ਦੀ ਅਦਾਲਤ ਨੇ ਗ੍ਰਿਫਤਾਰੀ ਬਾਰੇ ਦਸਤਾਵੇਜ਼ ਵੇਖਣ ਲਈ ਮੇਂਗ ਵਾਨਜ਼ੂ ਦੀ ਅਪੀਲ ਨੂੰ ਕੀਤਾ ਖਾਰਜ

Rajneet Kaur

ਕੋਵਿਡ–19 ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਫੋਰਡ ਸਰਕਾਰ ਨੇ ਪ੍ਰੋਵਿੰਸ ਵਿੱਚ ਹੋਰ ਰੀ-ਓਪਨਿੰਗਜ਼ ‘ਤੇ ਲਾਈ ਰੋਕ

Rajneet Kaur

Leave a Comment