channel punjabi
News North America

ਅਮਰੀਕਾ ਨੇ Nasa SpaceX ਰਾਕੇਟ ਲਾਂਚ ਕਰ ਰਚਿਆ ਇਤਿਹਾਸ, ਭਾਰਤੀ ਸਮੇਂ ਅਨੁਸਾਰ ਰਾਕੇਟ ਨੇ ਸ਼ਨੀਵਾਰ ਰਾਤ ਕਰੀਬ 1 ਵਜੇ ਭਰੀ ਉਡਾਣ

ਵਾਸ਼ਿੰਗਟਨ : ਅਮਰੀਕੀ ਸਪੇਸ ਏਜੰਸੀ ਨਾਸਾ ਨੇ 9 ਸਾਲ ਬਾਅਦ Nasa SpaceX ਰਾਕੇਟ ਲਾਂਚ ਕਰ ਇਤਿਹਾਸ ਰਚ ਦਿੱਤਾ ਹੈ। ਨਾਸਾ ਨੇ ਨਿੱਜੀ ਕੰਪਨੀ ਸਪੇਸਐਕਸ ਦੇ ਪੁਲਾੜ ਯਾਨ ਤੋਂ 2 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ((ਆਈਐਸਐਸ) ‘ਤੇ ਭੇਜਿਆ ਹੈ। ਭਾਰਤੀ ਸਮੇਂ ਅਨੁਸਾਰ ਰਾਕੇਟ ਨੂੰ ਸ਼ਨੀਵਾਰ ਰਾਤ ਕਰੀਬ 1 ਵਜੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਿਸ਼ਨ ਦੀ ਸਫਲ ਲਾਂਚਿੰਗ ਤੋਂ ਬਾਅਦ ਕਿਹਾ, ‘ਮੈਂ ਇਹ ਐਲਾਨ ਕਰਦਿਆਂ ਰੋਮਾਂਚਿਤ ਹਾਂ ਕਿ ਸਪੇਸ ਐਕਸ ਡ੍ਰੈਗਨ ਕੈਪਸੂਲ ਸਫਲਤਾਪੂਰਵਕ ਧਰਤੀ ਦੇ ਚੱਕਰ ‘ਚ ਪਹੁੰਚ ਗਿਆ ਹੈ। ਸਾਡੇ ਪੁਲਾੜ ਯਾਤਰੀ ਸੁਰੱਖਿਅਤ ਅਤੇ ਸਿਹਤਮੰਦ ਹਨ। ਇਸ ਲਾਂਚ ਦੇ ਨਾਲ, ਸਾਲਾਂ ਤੋਂ ਗਵਾਚੇ ਅਤੇ ਘੱਟ ਕਾਰਵਾਈ ਦਾ ਦੌਰ ਅਧਿਕਾਰਤ ਤੌਰ ‘ਤੇ ਖਤਮ ਹੋ ਗਿਆ ਹੈ। ਇਹ ਅਮਰੀਕੀ ਇੱਛਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।

ਰਾਸ਼ਟਰਪਤੀ ਟਰੰਪ ਤੋਂ ਬਾਅਦ ਨਾਸਾ ਦੇ ਪ੍ਰਬੰਧਕ ਜਿਮ ਬ੍ਰਾਈਡੇਨਸਟੀਨ ਨੇ ਮਿਸ਼ਨ ਦੀ ਸਫਲਤਾ ‘ਤੇ ਟਵੀਟ ਕਰ ਕਿਹਾ, ‘9 ਸਾਲ ‘ਚ ਪਹਿਲੀ ਵਾਰ ਹੁਣ ਅਸੀਂ ਅਮਰੀਕੀ ਪੁਲਾੜ ਯਾਤਰੀਆਂ ਨੂੰ ਅਮਰੀਕੀ ਰਾਕੇਟ ਦੇ ਜ਼ਰੀਏ ਅਮਰੀਕਾ ਦੀ ਧਰਤੀ ਤੋਂ ਭੇਜਿਆ ਹੈ। ਮੈਨੂੰ ਨਾਸਾ ਅਤੇ ਸਪੇਸਐਕਸ ਟੀਮ ‘ਤੇ ਮਾਣ ਹੈ ਜਿਸ ਨੇ ਸਾਨੂੰ ਇਹ ਘੜੀ ਦੇਖਣ ਦਾ ਮੌਕਾ ਦਿੱਤਾ ਹੈ।

ਇਸ ਮਿਸ਼ਨ ਨੂੰ ‘ਕਰੂਅ ਡੈਮੋ -2’ ਅਤੇ ਰਾਕੇਟ ਨੂੰ ‘ਕ੍ਰੀ ਡ੍ਰੈਗਨ’ ਦਾ ਨਾਮ ਦਿੱਤਾ ਗਿਆ ਹੈ। ਇਸ ‘ਚ ਨਾਸਾ ਦੇ ਪੁਲਾੜ ਯਾਤਰੀ ਰਾਬਰਟ ਬੇਨਕੇਨ ਅਤੇ ਡਗਲਸ ਹਰਲੀ 19 ਘੰਟਿਆਂ ਵਿੱਚ ਸਪੇਸ ਸੈਂਟਰ ਪਹੁੰਚਣਗੇ। 21 ਜੁਲਾਈ 2011 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਧਰਤੀ ਤੋਂ ਕੋਈ ਮਾਨਵ ਮਿਸ਼ਨ ਸਪੇਸ ‘ਤੇ ਭੇਜਿਆ ਗਿਆ ਹੈ। ਸਪੇਸਕ੍ਰਾਫਟ ਦੀ ਲਾਂਚਿੰਗ ਅਮਰੀਕਾ ਦੇ ਸਭ ਤੋਂ ਭਰੋਸੇਮੰਦ ਰਾਕੇਟ ਫਾਲਕਨ-9 ਨਾਲ ਕੀਤੀ ਗਈ। ਸਪੇਸਐਕਸ ਅਮਰੀਕੀ ਉਦਯੋਗਪਤੀ ਐਲਨ ਮਸਕ ਦੀ ਕੰਪਨੀ ਹੈ। ਇਹ ਨਾਸਾ ਦੇ ਨਾਲ ਮਿਲਕੇ ਭਵਿੱਖ ਦੇ ਲਈ ਸਪੇਸ ਮਿਸ਼ਨ ‘ਤੇ ਕੰਮ ਕਰ ਰਹੀ ਹੈ।

ਦੱਸ ਦਈਏ ਕਿ ਬੀਤੀ 27 ਮਈ ਦੀ ਰਾਤ ਨੂੰ ਨਾਸਾ ਨੇ ਕੈਨੇਡੀ ਸਪੇਸ ਸੈਂਟਰ ਤੋਂ ਇਸ ਦੀ ਲਾਂਚਿੰਗ ਕਰਨੀ ਸੀ ਪਰ ਖਰਾਬ ਮੌਸਮ ਦੇ ਚੱਲਦਿਆਂ ਇਸ ਦੀ ਲਾਂਚਿੰਗ ਨੂੰ 17 ਮਿੰਟ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਨਾਸਾ ਸਾਲ 2000 ਤੋਂ ਹੀ ਆਈਐੱਸਐੱਸ ‘ਤੇ ਮਿਸ਼ਨ ‘ਤੇ ਕੰਮ ਕਰ ਰਿਹਾ ਹੈ। ਹਾਲਾਂਕਿ 2011 ‘ਚ ਉਸ ਨੇ ਆਪਣੇ ਰਾਕੇਟ ਨਾਲ ਲਾਂਚ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਮਰੀਕੀ ਸਪੇਸਕ੍ਰਾਫਟ ਰੂਸ ਦੇ ਰਾਕੇਟਾਂ ਨਾਲ ਭੇਜੇ ਜਾਣ ਲੱਗੇ ਸਨ।

Related News

ਸੰਯੁਕਤ ਕਿਸਾਨ ਮੋਰਚਾ ਨੇ ਅਗਲੀ ਰਣਨੀਤੀ ਕੀਤੀ ਤਿਆਰ : ਪੈਟਰੋਲ, ਡੀਜਲ, ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਕੀਤਾ ਜਾਵੇਗਾ ਪ੍ਰਦਰਸ਼ਨ

Vivek Sharma

2020 ਦੀ ਵੱਡੀ ਖੋਜ : ਹੁਣ 20 ਮਿੰਟਾਂ ‘ਚ ਹੋ ਸਕੇਗੀ ਕੋਰੋਨਾ ਦੀ ਜਾਂਚ !

Vivek Sharma

BIG NEWS : ਅਸਤੀਫ਼ਾ ਮੰਜ਼ੂਰ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਧਮਾਕਾ , AG ਅਤੁਲ ਨੰਦਾ ਅਤੇ ਸੀਨੀਅਰ ਵਕੀਲ H.S. ਫੂਲਕਾ ਬਾਰੇ ਵੱਡੇ ਖੁਲਾਸੇ

Vivek Sharma

Leave a Comment