channel punjabi
Canada News North America

ਹੈਲਥ ਕੈਨੇਡਾ ਨੇ ਫੇਸ ਮਾਸਕ ਨੂੰ ਲੈ ਕੇ ਐਡਵਾਈਜ਼ਰੀ ਕੀਤੀ ਜਾਰੀ, ਗ੍ਰਾਫਿਨ ਦੇ ਇਸਤੇਮਾਲ ਵਾਲੇ ਮਾਸਕਾਂ ਨੂੰ ਮਾਰਕਿਟ ਤੋਂ ਹਟਾਉਣ ਦਾ ਨਿਰਦੇਸ਼

ਓਟਾਵਾ: ਚਿਹਰੇ ਦੇ ਮਾਸਕ ਸਬੰਧੀ ਹੈਲਥ ਕੈਨੇਡਾ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਅਨੁਸਾਰ ਵਿਤਰਕਾਂ ਨੂੰ ਉਹ ਸਾਰੇ ਫੇਸ ਮਾਸਕ ਮਾਰਕਿਟ ਤੋਂ ਵਾਪਸ ਬੁਲਾਉਣ ਦੀ ਹਦਾਇਤ ਕੀਤੀ ਹੈ ਜਿਸ ਵਿੱਚ ਗ੍ਰਾਫਿਨ ਜਾਂ ਬਾਇਓਗ੍ਰਾਫੀਨ ਦਾ ਇਸਤੇਮਾਲ ਹੁੰਦਾ ਹੈ । ਮਾਹਿਰਾਂ ਅਨੁਸਾਰ ਅਜਿਹੇ ਫੇਸ ਮਾਸਕ ਦੀ ਵਰਤੋਂ ਨਾਲ ਸਾਹ ਸੰਬਧੀ ਬੀਮਾਰੀਆਂ ਹੋਣ ਦਾ ਖ਼ਤਰਾ ਹੈ।

ਇਸ ਐਡਵਾਈਜ਼ਰੀ ਵਿੱਚ, ਹੈਲਥ ਏਜੰਸੀ ਨੇ ਕਿਹਾ ਕਿ ਸੰਭਵ ਹੈ ਕਿ ਪਹਿਨਣ ਵਾਲੇ ਕੁਝ ਮਾਸਕਾਂ ਤੋਂ ਗ੍ਰੈਫਿਨ ਕਣਾਂ ਨੂੰ ਸਾਹ ਨਾਲ ਅੰਦਰ ਲੈ ਜਾ ਸਕਦੇ ਹਨ, ਜਿਸ ਨਾਲ ਸਿਹਤ ਨੂੰ ਖਤਰਾ ਹੋ ਸਕਦਾ ਹੈ।

ਹੈਲਥ ਕੈਨੇਡਾ ਨੇ ਕਿਹਾ ਕਿ, ਗ੍ਰਾਫਿਨ ਇਕ ਨਾਵਲ ਨੈਨੋਮੈਟਰੀਅਲ – ਛੋਟੇ-ਛੋਟੇ ਕਣਿਆਂ ਤੋਂ ਬਣਿਆ ਹੈ-ਜਿਸ ਵਿਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੋਣ ਦੀ ਜਾਣਕਾਰੀ ਹੈ ।

ਐਡਵਾਈਜ਼ਰੀ ਵਿਚ ਲਿਖਿਆ ਗਿਆ ਹੈ,’ਹੈਲਥ ਕੈਨੇਡਾ ਨੇ ਇਹ ਜਾਣਨ ਤੋਂ ਬਾਅਦ ਕਿ ਮਾਸਕ ਵਿੱਚ ਗ੍ਰਾਫਿਨ ਹੈ ਇਕ ਮੁੱਢਲਾ ਵਿਗਿਆਨਕ ਮੁਲਾਂਕਣ ਕੀਤਾ ਜਿਸ ਵਿੱਚ ਪਤਾ ਲਗਿਆ ਕਿ ਗ੍ਰਾਫਿਨ ਰੱਖਣ ਵਾਲੇ ਮਾਸਕ ‘COVID-19 ਤੋਂ ਬਚਾਅ’ ਦੇ ਦਾਅਵਿਆਂ ਨਾਲ ਵੇਚੇ ਗਏ ਹਨ । ਇਹ ਬਾਲਗਾਂ, ਬੱਚਿਆਂ ਤੇ ਡੇਅ ਕੇਅਰ ਸੈਂਟਰਾਂ ਵਿੱਚ ਵਰਤੇ ਗਏ ਹਨ।”

ਏਜੰਸੀ ਨੇ ਕਿਹਾ ਕਿ ਗ੍ਰਾਫਿਨ ਵਾਲੇ ਮਾਸਕ ਵੀ ਸਿਹਤ ਦੇਖਭਾਲ ਦੀਆਂ ਸੈਟਿੰਗਾਂ ਵਿਚ ਵੰਡੇ ਜਾ ਸਕਦੇ ਹਨ ।

ਹੈਲਥ ਕੈਨੇਡਾ ਨੇ ਕਿਹਾ ਕਿ ਇਸ ਦੇ ‘ਮੁੱਢਲੇ ਮੁਲਾਂਕਣ’ ਵਿਚ ਪਾਇਆ ਗਿਆ ਹੈ ਗ੍ਰਾਫਿਨ ਕਣਾਂ ਵਿਚ “ਜਾਨਵਰਾਂ ਦੇ ਫੇਫੜਿਆਂ ‘ਚ ਜ਼ਹਿਰੀਲਾਪਣ ਪੈਦਾ ਕਰਨ ਦੀ ਕੁਝ ਸੰਭਾਵਨਾ ਹੁੰਦੀ ਹੈ।”

Related News

ਵੀਕ ਐਂਡ ‘ਤੇ ਪਾਰਕਾਂ ‘ਚ ਲੱਗੀ ਭਾਰੀ ਭੀੜ, ਲਾਪ੍ਰਵਾਹੀ ਦਿਖਾਉਣ ਲੱਗੇ ਲੋਕ

Vivek Sharma

ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਦੇ ਘਰਾਂ ਦੇ ਬਾਹਰ ਲੱਗੀ ਅੱਗ, ਇੱਕ ਲਾਸ਼ ਬਰਾਮਦ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਅਮਰੀਕਾਂ ‘ਚ ਮੌਤਾਂ ਦਾ ਅੰਕੜਾ 104,500 ਪਾਰ, 18 ਲੱਖ ਦੇ ਲਗਭਗ ਸੰਕਰਮਿਤ

channelpunjabi

Leave a Comment