channel punjabi
Canada News North America

ਸਿਟੀ ਬਰੈਂਪਟਨ ਨੇ 2021 ਲਈ ਪ੍ਰਾਪਰਟੀ ਟੈਕਸ ਅਦਾਇਗੀ ‘ਚ ਇਸ ਸਾਲ ਵੀ ਦਿੱਤੀ ਛੋਟ, ਆਨ ਲਾਈਨ ਕਰੋ ਅਪਲਾਈ, ਜਾਣੋ ਆਖ਼ਰੀ ਤਾਰੀਖ਼

ਬਰੈਂਪਟਨ : ਕੋਰੋਨਾ ਦੀ ਮਾਰ ਝੱਲ ਰਹੇ ਨਾਗਰਿਕਾਂ ਨੂੰ ਬਰੈਂਮਪਟਨ ਪ੍ਰਸ਼ਾਸਨ ਨੇ ਇਸ ਸਾਲ ਵੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ । ਟੈਕਸ ਦੀ ਵਿਸ਼ੇਸ਼ ਵਿਵਸਥਾ ਅਧੀਨ ਮਹਾਂਮਾਰੀ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਬਰੈਂਪਟਨ ਵਾਸੀ ਪ੍ਰਾਪਰਟੀ ਟੈਕਸ ਦੀ ਅਦਾਇਗੀ ਅੱਗੇ ਪਾਉਣ ਵਾਸਤੇ 15 ਅਪ੍ਰੈਲ ਤੱਕ ਅਰਜ਼ੀਆਂ ਦਾਖ਼ਲ ਕਰ ਸਕਦੇ ਹਨ। ਬਰੈਂਪਟਨ ਵਾਸੀਆਂ ਨੂੰ ਲਗਾਤਾਰ ਦੂਜੇ ਵਰ੍ਹੇ ਬਗ਼ੈਰ ਜੁਰਮਾਨੇ ਅਤੇ ਵਿਆਜ ਤੋਂ ਪ੍ਰਾਪਰਟੀ ਟੈਕਸ ਦੀ ਅਦਾਇਗੀ ਮੁਲਤਵੀ ਕਰਨ ਦੀ ਸਹੂਲਤ ਦਿਤੀ ਗਈ ਹੈ।

ਸਿਟੀ ਵਲੋਂ ਹਰ ਸਾਲ ਦੋ ਟੈਕਸ ਬਿੱਲ ਜਾਰੀ ਕੀਤੇ ਜਾਂਦੇ ਹਨ। ਅੰਤਰਿਮ ਟੈਕਸ ਬਿੱਲ ਜਨਵਰੀ ਵਿਚ ਜਾਰੀ ਕੀਤਾ ਜਾਂਦਾ ਹੈ ਅਤੇ ਜੂਨ ਵਿਚ ਅੰਤਮ ਟੈਕਸ ਬਿੱਲ । ਅੰਤਰਿਮ ਜਾਂ ਅੰਤਮ 2021 ਪ੍ਰਾਪਰਟੀ ਟੈਕਸ ਬਿੱਲ ਨੂੰ ਮੁਲਤਵੀ ਕਰਨ ਜਾਂ ਬਿੱਲ ‘ਚ ਰਾਹਤ ਹਾਸਲ ਕਰਨ ਲਈ, 15 ਅਪ੍ਰੈਲ, 2021 ਤੱਕ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ । ਹਿੱਸਾ ਲੈਣ ਵਾਲੇ ਜੋ ਆਪਣੇ ਅੰਤਰਿਮ ਟੈਕਸ ਬਿੱਲ ਨੂੰ ਮੁਲਤਵੀ ਕਰਨ ਦੀ ਚੋਣ ਕਰਦੇ ਹਨ, ਉਨ੍ਹਾਂ ਦਾ ਅੰਤਮ ਟੈਕਸ ਬਿੱਲ ਆਪਣੇ ਆਪ ਹੀ ਮੁਲਤਵੀ ਕਰ ਦਿੱਤਾ ਜਾਵੇਗਾ ।

ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਇਸ ਵੇਲੇ ਚੱਲ ਰਹੀ ਮਹਾਂਮਾਰੀ ਸਿਰਫ਼ ਸਿਹਤ ਸੰਕਟ ਨਹੀਂ ਸਗੋਂ ਵੱਡਾ ਆਰਥਿਕ ਸੰਕਟ ਵੀ ਬਣ ਚੁੱਕੀ ਹੈ। ਜਿਹੜੇ ਪਰਿਵਾਰ ਪ੍ਰਾਪਰਟੀ ਟੈਕਸ ਭਰਨ ਦੇ ਸਮਰੱਥ ਨਹੀਂ, ਉਹ ਇਸ ਦੀ ਅਦਾਇਗੀ ਅੱਗੇ ਪਾ ਸਕਦੇ ਹਨ ਅਤੇ ਉਨ੍ਹਾਂ ਤੋਂ ਇਸ ਦੇ ਇਵਜ਼ ਵਿਚ ਕੋਈ ਜੁਰਮਾਨਾ ਜਾਂ ਹੋਰ ਖਰਚਾ ਵਸੂਲ ਨਹੀਂ ਕੀਤਾ ਜਾਵੇਗਾ।

Related News

ਟਰੂਡੋ ਦਾ ‘WE ਚੈਰਿਟੀ’ ਮਾਮਲੇ ‘ਤੇ ਯੂ-ਟਰਨ

Rajneet Kaur

ਟਰੰਪ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਕੀਤੀ ਲਾਂਚ

Rajneet Kaur

ਰਵਾਇਤੀ ਤਰੀਕੇ ਨਾਲ ਸੰਪੰਨ ਹੋਇਆ ‘ਕਵੀਨ ਸਿਟੀ ਪ੍ਰਾਈਡ’ ਫੈ਼ਸਟੀਵਲ

Vivek Sharma

Leave a Comment