channel punjabi
Canada International News North America

ਸਰੀ: ਟ੍ਰਾਂਸਲਿੰਕ ਬੱਸ ‘ਚ ਦੋ ਨੌਜਵਾਨਾਂ ਦੀ ਮਾਸਕ ਨੂੰ ਲੈ ਕੇ ਹੋਈ ਲੜਾਈ

ਸਰੀ: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਸ਼ਨੀਵਾਰ ਨੂੰ ਸਰੀ ਵਿਚ ਇਕ ਟ੍ਰਾਂਸਲਿੰਕ ਬੱਸ ਵਿਚ ਦੋ ਨੌਜਵਾਨਾ ਲੜ ਰਹੇ ਹਨ । ਇਹ ਸਭ ਇਸ ਲਈ ਕਿਉਂਕਿ ਇਕ ਨੌਜਵਾਨ ਨੇ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ।

ਟ੍ਰਾਂਜ਼ਿਟ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਸਰੀ ਵਿੱਚ ਸ਼ਨੀਵਾਰ ਨੂੰ 96 ਅੇਵੇਨਿਊ ਅਤੇ 120ਵੀਂ ਸਟ੍ਰੀਟ ਦੇ ਖੇਤਰ ‘ਚ ਵਾਪਰੀ । ਉਨ੍ਹਾਂ ਕਿਹਾ ਕਿ ਨੌਜਵਾਨ ਬਸ ‘ਚ ਬਿਨ੍ਹਾਂ ਮਾਸਕ ਦੇ ਸਵਾਰ ਸੀ ਤੇ ਦੂਜੇ ਨੌਜਵਾਨ ਨੇ ਉਸਨੂੰ ਸਿਰਫ ਮਾਸਕ ਪਾਉਣ ਲਈ ਕਿਹਾ ਸੀ । ਜਿਸ ਤੋਂ ਬਾਅਦ ਦੋਹਾਂ ‘ਚ ਬਹਿਸਬਾਜ਼ੀ ਹੋ ਗਈ ਤੇ ਦੋਹਾਂ ‘ਚ ਲੜਾਈ ਹੋ ਗਈ।

ਸਵਾਰੀਆਂ ਨੇ ਦਸਿਆ ਕਿ ਨੌਜਵਾਨ ਨੇ ਦੂਜੇ ਨੌਜਵਾਨ ਨੂੰ ਆਪਣੇ ਬੈਗ ਚੋਂ ਇਕ ਮਾਸਕ ਪਾਉਣ ਲਈ ਦਿਤਾ ਪਰ ਉਸਨੇ ਇਨਕਾਰ ਕਰ ਦਿਤਾ। ਜਦ ਉਸਨੇ ਪੁਛਿਆ ਕਿ ਕੀ ਉਹ ਮੈਡੀਕਲ ਕਾਰਨਾਂ ਕਰਕੇ ਮਾਸਕ ਨਹੀਂ ਪਾ ਰਿਹਾ ਤਾਂ ਦੂਜਾ ਨੌਜਵਾਨ ਹਿੰਸਕ ਹੋ ਗਿਆ। ਮਾਸਕ ਦੇਣ ਵਾਲੇ ਜ਼ਖਮੀ ਨੌਜਵਾਨ ਦਾ ਸਰੀ ਦੇ ਇਕ ਹਸਪਤਾਲ ‘ਚ ਇਲਾਜ ਚਲ ਰਿਹਾ ਹੈ।ਉਸ ਦੀ ਅੱਖ ਤੇ ਮੂੰਹ ‘ਤੇ ਕਾਫੀ ਸਟਾਂ ਲਗੀਆਂ ਹਨ।

ਟ੍ਰਾਂਜ਼ਿਟ ਪੁਲਿਸ ਹੁਣ ਸ਼ੱਕੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਗਵਾਹਾਂ ਨੂੰ ਅੱਗੇ ਆਉਣ ਲਈ ਕਹਿ ਰਹੀ ਹੈ । ਪੁਲਿਸ ਨੇ ਕਿਹਾ ਹੈ ਜੇਕਰ ਕਿਸੇ ਵਿਅਕਤੀ ਕੋਲ ਜਾਣਕਾਰੀ ਹੈ ਤਾਂ ਉਹ ਮੈਟਰੋ-ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੂੰ ਇਸ ਨੰਬਰ 604-515-8300, or text 877 777 ‘ਤੇ ਕਾਲ ਕਰਕੇ ਦਸ ਸਕਦੇ ਹਨ।

Related News

ਭਾਰਤੀਆਂ ਨੂੰ ਖੁਸ਼ ਕਰਨ ‘ਚ ਰੁੱਝੇ ਹੋਏ ਹਨ ਡੋਨਾਲਡ ਟਰੰਪ

Rajneet Kaur

ਅਮਰੀਕਾ ‘ਚ ਭਾਰਤੀ ਮੂਲ ਦੀ CBS ਨਿਊਯਾਰਕ ਟੀ.ਵੀ ਰਿਪੋਰਟਰ ਦੀ ਸੜਕ ਹਾਦਸੇ ‘ਚ ਮੌਤ

Rajneet Kaur

ਓਨਟਾਰੀਓ ਦੇ ਇੱਕ ਪ੍ਰਾਈਵੇਟ ਸਟੂਡੈਂਟ ਰੈਜ਼ੀਡੈਂਸ ਵਿੱਚ ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਇੱਕ 30 ਸਾਲਾ ਵਿਅਕਤੀ ਦੀ ਮੌਤ

Rajneet Kaur

Leave a Comment