channel punjabi
Canada International News North America

ਸਰੀ ‘ਚ ਜਲੰਧਰ ਦੇ ਨੌਜਵਾਨ ਨੇ ਹਾਲਾਤਾਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

ਕੈਨੇਡਾ ਦੇ ਸ਼ਹਿਰ ਸਰੀ ‘ਚ ਰਹਿ ਰਹੇ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। 21 ਸਾਲਾ ਅਮਰਿੰਦਰ ਸਿੰਘ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ ।ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੇ ਅਮਰਿੰਦਰ ਕੋਲੋਂ ਫੀਸਾਂ ਦਾ ਖਰਚਾਂ ਅਤੇ ਮਾਨਸਿਕ ਪਰੇਸ਼ਾਨੀ ਦਾ ਤਣਾਅ ਸਹਾਰਿਆਂ ਨਹੀਂ ਗਿਆ, ਜਿਸ ਕਾਰਨ ਉਸਨੇ ਇਹ ਵੱਡਾ ਕਦਮ ਚੁਕਿਆ ਅਤੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ। ਉਹ ਜਲੰਧਰ ਦਾ ਰਹਿਣ ਵਾਲਾ ਸੀ।

ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੇ ਇਕ ਪਾਕਿਸਤਾਨੀ ਕੁੜੀ ਦੇ ਪਿਆਰ ਦੇ ਝੂਠੇ ਜਾਲ ‘ਚ ਫਸ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦਸਿਆ ਕਿ ਅਮਰਿੰਦਰ 2017 ‘ਚ ਕੈਨੇਡਾ ਗਿਆ ਸੀ । ਉਹ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਦਾ ਸੀ। ਉਸਨੇ ਕਦੀ ਘਰ ਪੈਸੇ ਨਹੀਂ ਭੇਜੇ ਅਤੇ ਉਹ ਕਹਿੰਦਾ ਸੀ ਕਿ ਉਸ ਦਾ ਖਰਚਾ ਬਹੁਤ ਹੋ ਜਾਂਦਾ ਹੈ। 2019 ‘ਚ ਉਸਨੇ ਪਰਿਵਾਰ ਕੋਲੋਂ ਪੈਸੇ ਮੰਗਵਾਉਣੇ ਸ਼ੁਰੂ ਕਰ ਦਿਤੇ ਸਨ ਅਤੇ ਉਸ ਕੁੜੀ ਨੂੰ ਭੇਜਦਾ ਸੀ ।

ਪਰਿਵਾਰ ਨੇ ਕਿਹਾ ਕਿ ਅਮਰਿੰਦਰ ਨੇ ਇਕ ਵਾਰ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਸ ਕੋਲ ਫੀਸ ਦੇਣ ਦੇ ਵੀ ਪੈਸੇ ਨਹੀਂ ਬਚੇ ਸਨ। ਉਸ ਸਮੇਂ ਉਸਨੂੰ ਉਸਦੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੇ ਸਮਝਾਇਆ ਸੀ ਅਤੇ ਮੁੜ ਅਜਿਹਾ ਕਦਮ ਨਾ ਚੁਕਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸਨੇ ਪਾਕਿਸਤਾਨ ਰਹਿਣ ਵਾਲੀ ਕੁੜੀ ਨੂੰ ਇਕ ਪਾਰਸਲ ਵੀ ਭੇਜਿਆ ਸੀ ਜੋ ਰੱਦ ਹੋ ਕੇ ਵਾਪਿਸ ਆ ਗਿਆ। ਅਮਰਿੰਦਰ ਦੇ ਪਰਿਵਾਰ ਵਾਲਿਆਂ ਨੇ ਕੁੜੀ ‘ਤੇ ਦੋਸ਼ ਲਗਾਇਆ ਹੈ ਅਤੇ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ, ਨੌਜਵਾਨ ਆਪਣੇ ਮਾਂਪਿਆ ਦਾ ਇਕਲੌਤਾ ਪੁਤਰ ਸੀ । ਉਸਦੇ ਸਾਥੀਆਂ ਵੱਲੋਂ ਭਾਈਚਾਰੇ ਦੀ ਮਦਦ ਨਾਲ ਲਾਸ਼ ਨੂੰ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Related News

ਸੰਯੁਕਤ ਰਾਜ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਹਿਰਾਸਤ ‘ਚ ਇੱਕ ਕੈਨੇਡੀਅਨ ਵਿਅਕਤੀ ਦੀ ਹੋਈ ਮੌਤ

Rajneet Kaur

ਬਾਇਡਨ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਕਾਮਿਆਂ ਦੀ ਤਨਖ਼ਾਹ ਨਿਰਧਾਰਣ ਸਬੰਧੀ ਕੰਮ ਨੂੰ ਡੇਢ ਸਾਲ ਤਕ ਲਈ ਟਾਲਿਆ,ਕਿਰਤ ਵਿਭਾਗ ਨੂੰ ਕਾਨੂੰਨੀ ਅਤੇ ਨੀਤੀਗਤ ਮੁੱਦਿਆਂ ‘ਤੇ ਵਿਚਾਰ ਕਰਨ ਦਾ ਲੋੜੀਂਦਾ ਮਿਲੇਗਾ ਸਮਾਂ

Rajneet Kaur

ਓਂਟਾਰੀਓ: 16 ਸਾਲਾ ਲਾਪਤਾ ਲੜਕਾ ਏਟੀਵੀ ਹਾਦਸੇ ਵਾਲੀ ਥਾਂ ‘ਤੋਂ ਮਿਲਿਆ, ਹੋਈ ਮੌਤ

Rajneet Kaur

Leave a Comment