channel punjabi
Canada International News North America

ਲੋਹੜੀ ਵਾਲੇ ਦਿਨ ਪੰਜਾਬੀ ਮੂਲ ਦੇ ਲੋਕਾਂ ਨੇ “ਲੋਹੜੀ ਬਾਲ ਕਿਸਾਨਾਂ ਨਾਲ ” ਬੈਨਰ ਹੇਠ ਬਰੈਂਪਟਨ ਗੇਟਵੇਅ ਟਰਮੀਨਲ ਵਿਖੇ ਕੀਤਾ ਵਿਸ਼ਾਲ ਰੋਸ ਮੁਜ਼ਾਹਰਾ

ਬਰੈਂਪਟਨ ਵਿਖੇ ਲੋਹੜੀ ਵਾਲੇ ਦਿਨ ਪੰਜਾਬੀ ਮੂਲ ਦੇ ਲੋਕਾਂ ਨੇ “ਲੋਹੜੀ ਬਾਲ ਕਿਸਾਨਾਂ ਨਾਲ ” ਬੈਨਰ ਹੇਠ ਬਰੈਂਪਟਨ ਗੇਟਵੇਅ ਟਰਮੀਨਲ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਤੇ ਇਸ ਮੌਕੇ ਬਰੈਂਪਟਨ ਵਾਸੀਆਂ ਵੱਲੋਂ ਖੇਤੀਬਾੜੀ ਬਿੱਲਾਂ ਨੂੰ ਅੱਗ ਲਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਵੀ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਬਜ਼ੁਰਗ, ਨੌਜਵਾਨ, ਬੀਬੀਆਂ, ਕੈਨੇਡੀਅਨ ਜੰਮਪਲ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ । ਇਹ ਰੋਸ ਮੁਜ਼ਾਹਰਾ ਬਰੈਂਪਟਨ ਦੇ ਸ਼ੋਪਰਜ਼ ਵਰਲਡ ਵਿਖੇ ਆਯੋਜਿਤ ਕੀਤਾ ਗਿਆ ਸੀ । ਮੁਜ਼ਾਹਰੇ ਵਿਚ ਢੋਲ ਦੇ ਡਗੇ ਉਪਰ ਕਿਸਾਨੀ ਸੰਘਰਸ਼ ਨਾਲ ਸਬੰਧਤ ਲੋਹੜੀ ਗੀਤ ਵੀ ਗਾਏ ਗਏ ਤੇ ਜੋਸ਼ੀਲੇ ਨਾਅਰਿਆਂ ਨਾਲ ਕਿਸਾਨੀ ਮੋਰਚੇ ਨੂੰ ਹਿਮਾਇਤ ਵੀ ਦਿੱਤੀ ਗਈ ।

ਪ੍ਰੋਗਰਾਮ ਦੇ ਅੰਤ ਵਿਚ ਖੇਤੀ ਕਾਨੂੰਨ ਦੀਆਂ ਕਾਪੀਆਂ ਨੂੰ ਫਾੜ ਕੇ ਅੱਗ ‘ਚ ਫੂਕਿਆ ਗਿਆ। ਮੁਜ਼ਾਹਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਈ ਜਾਂਦੇ, ਇਸ ਤਰ੍ਹਾਂ ਦੇ ਵਿਸ਼ਾਲ ਧਰਨੇ, ਮੁਜ਼ਾਹਰੇ ਜਾਰੀ ਰਹਿਣਗੇ। ਇਸ ਮੌਕੇ 26 ਜਨਵਰੀ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹੋਣ ਵਾਲੀ ਟਰੈਕਟਰ ਰੈਲੀ ਨੂੰ ਪ੍ਰਬੰਧਕਾਂ ਵਲੋਂ ਪੂਰੀ ਹਿਮਾਇਤ ਦਿੱਤੀ ਗਈ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਇੱਕਜੁੱਟ ਹੋ ਕੇ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ ।

ਪ੍ਰੰਬਧਕਾਂ ਨੇ ਕਿਹਾ ਹੈ ਕਿ ਜੇਕਰ ਇਸ ਸਮੇਂ ਕੋਵਿਡ ਮਹਾਮਾਰੀ ਨਾ ਹੁੰਦੀ ਤਾਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਵੱਲੋਂ ਵੀ ਦਿੱਲੀ ਵੱਲ ਕੂਚ ਕੀਤਾ ਜਾਣਾ ਸੀ ਪਰ ਫਿਰ ਵੀ ਮਹਾਮਾਰੀ ਸਮੇਂ ਵਿਦੇਸ਼ਾਂ ਵਿਚ ਬਹਿ ਕੇ ਜਿਸ ਤਰੀਕੇ ਨਾਲ ਵੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾ ਸਕਦੇ ਸੀ, ਯੋਗਦਾਨ ਪਾਇਆ ਜਾ ਰਿਹਾ ਹੈ ਤੇ ਪਾਇਆ ਜਾਂਦਾ ਰਹੇਗਾ ‌।

Related News

WHO ਨੇ ਮੁੜ ਜਤਾਇਆ ਖਦਸ਼ਾ, ਆਉਂਦੇ ਦਿਨਾਂ ‘ਚ ਕੋਰੋਨਾ ਦਾ ਭਿਆਨਕ ਰੂਪ ਆ ਸਕਦਾ ਹੈ ਸਾਹਮਣੇ

Vivek Sharma

ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਨਕਾਰਾਤਮਕ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਜ਼ਰੂਰੀ

Vivek Sharma

BIG BREAKING : B.C., ਵੈਨਕੂਵਰ, ਫਰੇਜ਼ਰ ਵੈਲੀ, ਨੈਨੈਮੋ ਅਤੇ ਦੱਖਣੀ ਵੈਨਕੂਵਰ ਆਈਲੈਂਡ ‘ਤੇ ਛਾਈ ਸੰਘਣੇ ਧੂੰਏਂ ਦੀ ਚਾਦਰ, ਇੱਕ ਹਫ਼ਤੇ ਤੱਕ ਰਹੇਗਾ ਅਸਰ

Vivek Sharma

Leave a Comment