channel punjabi
International News North America

ਲਾਲ ਕਿਲ੍ਹੇ ‘ਤੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਅਦਾਲਤ ਨੇ ਦਿੱਤੀ ਜ਼ਮਾਨਤ

ਲਾਲ ਕਿਲ੍ਹੇ ‘ਤੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਅਦਾਕਾਰ ਦੀਪ ਸਿੱਧੂ ਨੂੰ ਸੋਮਵਾਰ ਨੂੰ ਦਿੱਲੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਸਿੱਧੂ ਜ਼ਮਾਨਤ ਦਿੱਤੀ ਹੈ। ਦੱਸ ਦੇਈਏ ਕਿ ਦੀਪ ਸਿੱਧੂ ‘ਤੇ ਇਹ ਦੂਜਾ ਕੇਸ ਸੀ, ਜੋ ਕਿ ਭਾਰਤ ਦੇ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਵਲੋਂ ਦਰਜ ਕਰਵਾਇਆ ਗਿਆ ਸੀ।

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਏਐਸਆਈ ਵੱਲੋਂ ਦਰਜ ਕੀਤੇ ਕੇਸ ਦੇ ਸਬੰਧ ਵਿਚ ਦੀਪ ਸਿੱਧੂ ਨੂੰ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਮਾਮਲੇ ਵਿੱਚ 9 ਫਰਵਰੀ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਸ ਨੂੰ ਪਹਿਲੇ ਕੇਸ ਵਿਚ ਅਦਾਲਤ ਵੱਲੋਂ ਜ਼ਮਾਨਤ ਮਿਲੀ ਸੀ। ਏਜੰਸੀ ਨੇ ਲਾਲ ਕਿਲ੍ਹੇ ਦੀ ਹਿੰਸਾ ਦੇ ਸੰਬੰਧ ਵਿੱਚ ਦਰਜ ਕੀਤੀ ਆਪਣੀ ਐਫਆਈਆਰ ਵਿੱਚ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਜੋ ਟਰੈਕਟਰ ਚਲਾ ਰਹੇ ਸਨ ਲਾਲ ਕਿਲ੍ਹੇ ਪਹੁੰਚੇ ਅਤੇ ਸਮਾਰਕ ਵਿਚ ਦਾਖਲ ਹੋਇਆ, ਜਿੱਥੇ ਇਕ ਧਾਰਮਿਕ ਝੰਡਾ ਵੀ ਲਹਿਰਾਇਆ ਗਿਆ ਸੀ।

ਦੱਸ ਦੇਈਏ ਕਿ ਏ. ਐੱਸ. ਆਈ. ਵਲੋਂ ਦਰਜ ਕੇਸ ‘ਚ ਦਿੱਲੀ ਪੁਲਸ ਨੇ ਇਕ ਪਟੀਸ਼ਨ ਦਾਇਰ ਕਰ ਕੇ ਦੀਪ ਦਾ 4 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਪੁਲਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਸਿੱਧੂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਐੱਫ. ਆਈ. ਆਰ. ‘ਚ ਇਕੋ ਜਿਹੇ ਅਪਰਾਧ ਹਨ ਅਤੇ ਉਹ ਪਹਿਲੀ ਐੱਫ. ਆਈ. ਆਰ. ‘ਚ ਪਹਿਲਾਂ ਹੀ ਜ਼ਮਾਨਤ ‘ਤੇ ਸੀ। ਇਸ ਲਈ ਉਸ ਨੂੰ ਦੂਜੀ ਐੱਫ. ਆਈ. ਆਰ. ‘ਚ ਜ਼ਮਾਨਤ ਮਿਲਣੀ ਚਾਹੀਦੀ ਹੈ। ਕੋਰਟ ਕਿਹਾ ਕਿ ਦੋ ਐੱਫ. ਆਈ. ਆਰ. ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਖ਼ਿਲਾਫ਼ ਲਾਏ ਗਏ ਦੋਸ਼ ਇਕੋ ਜਿਹੇ ਹਨ।

Related News

ਨਸਲੀ ਨਫ਼ਰਤ ਫੈਲਾਉਣ ਵਾਲੇ ਸੰਗਠਨਾਂ ਵਿਰੁੱਧ ਕੈਨੇਡਾ ਸਰਕਾਰ ਕਰੇ ਠੋਸ ਕਾਰਵਾਈ : ਜਗਮੀਤ ਸਿੰਘ

Vivek Sharma

ਅਬਲਰਟਾ ‘ਚ ਵੀਰਵਾਰ ਨੂੰ ਕੋਰੋਨਾ ਦੇ 1,854 ਨਵੇਂ ਮਾਮਲਿਆਂ ਦੀ ਪੁਸ਼ਟੀ

Rajneet Kaur

ਡੈੱਨਫੋਰਥ ਐਵੇਨਿਊ ਅਤੇ ਵਿਕਟੋਰੀਆ ਪਾਰਕ ਐਵੇਨਿਊ ਨੇੜੇ ਇਕ ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ

Rajneet Kaur

Leave a Comment