channel punjabi
Canada International News North America

ਮਿਸੀਸਾਗਾ ‘ਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਵਿੱਚ ਪਿਛਲੇ ਹਫਤੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਤੀਜੇ ਪੀੜਿਤ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ।

ਇਕ ਹੌਂਡਾ ਸਿਵਿਕ ਅਤੇ ਮਰਸੀਡੀਜ਼ ਬੈਂਜ਼ ਦੀ ਵੀਰਵਾਰ ਨੂੰ ਸਵੇਰੇ 7 ਵਜੇ ਮੈਕਲਾਘਲਿਨ ਰੋਡ ਅਤੇ ਹਾਈਵੇ 407 ਦੇ ਖੇਤਰ ‘ਚ ਟੱਕਰ ਹੋਈ।

ਜਿਸ ‘ਚ ਇਕ 19 ਸਾਲਾ ਔਰਤ ਜੋ ਹੌਂਡਾ ਦੀ ਯਾਤਰੀ ਸੀ ਅਤੇ ਇਕ 64 ਸਾਲਾ ਔਰਤ ਜੋ ਕਿ ਮਰਸੀਡੀਜ਼ ਦੀ ਯਾਤਰੀ ਸੀ, ਦੋਹਾਂ ਨੂੰ ਘਟਨਾ ਵਾਲੀ ਥਾਂ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਛੇ ਹੋਰਨਾਂ ਨੂੰ ਹਸਪਤਾਲ ਲਿਜਾਇਆ ਗਿਆ।

ਮੰਗਲਵਾਰ ਨੂੰ ਜਾਰੀ ਕੀਤੀ ਰਿਪੋਰਟ ‘ਚ ਪੁਲਿਸ ਨੇ ਦਸਿਆ ਕਿ ਇਕ 64 ਸਾਲਾ ਵਿਅਕਤੀ ਜੋ ਮਰਸੀਡੀਜ਼ ਦਾ ਹੀ ਯਾਤਰੀ ਸੀ, ਉਸਦੀ ਸ਼ਨੀਵਾਰ ਨੂੰ ਹਸਪਤਾਲ ਵਿਚ ਮੌਤ ਹੋ ਗਈ।

ਪੁਲਿਸ ਵਲੋਂ ਕਰੈਸ਼ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਜਾਣਕਾਰੀ ਹੋਵੇ ਉਹ 905-453-2121, ext. 3710 ‘ਤੇ ਪੁਲਿਸ ਨਾਲ ਸਪੰਰਕ ਕਰਨ ਜਾਂ ਫਿਰ ਗੁਪਤ ਜਾਣਕਾਰੀ ਲਈ ਅਪਰਾਧ ਜਾਫੀ 1-800-222-8477 ਤੇ ਸਪੰਰਕ ਕਰਨ।

Related News

ਓਂਟਾਰੀਓ ਵਿੱਚ ਜਲਦੀ ਹੀ ਉਪਲਬਧ ਹੋਵੇਗੀ ਫਾਈਜ਼ਰ ਕੰਪਨੀ ਦੀ ਵੈਕਸੀਨ

Vivek Sharma

ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਇਟੀਬਕੌ ‘ਚ ਕਲੋਵਰਡੇਲ ਮਾਲ ਅੰਦਰ ਨਵੇਂ ਸਥਾਪਿਤ ਕੋਵਿਡ 19 ਵੈਕਸੀਨ ਕਲੀਨਿਕ ਦਾ ਕੀਤਾ ਦੌਰਾ

Rajneet Kaur

ਕੋਵਿਡ 19 ਦੇ ਕੇਸਾਂ ਦਾ ਲਗਾਤਾਰ ਵਧਣਾ ਇਕ ਖਤਰੇ ਦੀ ਘੰਟੀ: ਡਾ.ਡੇਵਿਡ ਵਿਲੀਅਮਜ਼

Rajneet Kaur

Leave a Comment