channel punjabi
Canada International News North America

ਮਿਸੀਸਾਗਾ ‘ਚ ਚਾਰ ਵੱਖ-ਵੱਖ ਥਾਵਾਂ ‘ਤੇ ਨਿੱਜੀ ਇਕੱਠਾਂ ‘ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਲੱਗਿਆ ਭਾਰੀ ਜੁਰਮਾਨਾ

ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਸਖ਼ਤ ਪਾਬੰਦੀਆਂ ਦੌਰਾਨ ਵੀ ਬਹੁਤ ਸਾਰੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਮਿਸਾਸਾਗਾ ਪੁਲਸ ਨੇ ਦੱਸਿਆ ਕਿ ਹਫਤੇ ਦੇ ਅੰਤ ਵਿਚ ਮਿਸੀਸਾਗਾ ਵਿਚ ਚਾਰ ਵੱਖ-ਵੱਖ ਥਾਵਾਂ ‘ਤੇ ਨਿੱਜੀ ਇਕੱਠਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਦੋ ਦਰਜਨ ਤੋਂ ਵੱਧ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ, ਮਿਸੀਸਾਗਾ ਸ਼ਹਿਰ ਨੇ ਕਿਹਾ ਕਿ ਹਫਤੇ ਦੇ ਅੰਤ ਵਿੱਚ ਜਾਰੀ ਕੀਤੀਆਂ ਗਈਆਂ 37 ਟਿਕਟਾਂ ਵਿਚੋਂ ਚਾਰ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਦਿੱਤੀਆਂ ਗਈਆਂ ਅਤੇ ਬਾਕੀ ਪਬਲਿਕ ਦੇ ਮੈਂਬਰਾਂ ਨੂੰ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੇ ਤਾਲਾਬੰਦੀ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਅਤੇ ਨਿੱਜੀ ਇਕੱਠਾਂ ਵਿੱਚ ਸ਼ਿਰਕਤ ਕੀਤੀ।

ਕੋਰੋਨਾ ਕਾਰਨ ਲੱਗੀ ਤਾਲਾਬੰਦੀ ਦੇ 3 ਹਫ਼ਤਿਆਂ ਵਿਚ ਲੋਕਾਂ ਨੂੰ ਇੰਨਾ ਤਾਂ ਪਤਾ ਲੱਗ ਹੀ ਗਿਆ ਸੀ ਕਿ ਸਰਕਾਰ ਨੇ ਕਿਹੜੀਆਂ ਗੱਲਾਂ ਦੀ ਇਜਾਜ਼ਤ ਦਿੱਤੀ ਹੈ ਤੇ ਕਿਹੜੀਆਂ ਦੀ ਨਹੀਂ। ਦੱਸ ਦਈਏ ਕਿ 21 ਦਸੰਬਰ ਤੱਕ ਸਥਾਨਕ ਸਰਕਾਰ ਨੇ ਸੈਲੂਨ, ਬਾਰ, ਜਿੰਮ, ਮੂਵੀ ਥਿਏਟਰ ਅਤੇ ਹੋਰ ਗੈਰ-ਜ਼ਰੂਰੀ ਅਦਾਰੇ ਬੰਦ ਕੀਤੇ ਹੋਏ ਹਨ।

ਪੁਲਸ ਵਾਲਿਆਂ ਨੇ ਦੱਸਿਆ ਕਿ ਛੁੱਟੀਆਂ ਦੌਰਾਨ ਲੋਕ ਬਾਹਰ ਘੁੰਮਣ ਦੇ ਇਛੁੱਕ ਹਨ। ਇਸੇ ਲਈ ਉਹ ਚੋਰੀ-ਚੋਰੀ ਪਾਬੰਦੀਆਂ ਤੋੜ ਰਹੇ ਹਨ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਜਿਹਾ ਕਰਕੇ ਉਹ ਹੋਰਾਂ ਦੀ ਜਾਨ ਵੀ ਖ਼ਤਰੇ ਵਿਚ ਪਾ ਰਹੇ ਹਨ।

Related News

ਗੰਨਮੈਨ ਵੱਲੋਂ ਆਪਣੇ ਰਿਸ਼ਤੇਦਾਰਾਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ

Vivek Sharma

ਆਪਣੇ ਗੁਆਂਢੀ ਅਤੇ ਦੋਸਤ ਮੁਲਕਾਂ ਲਈ ਵੱਡਾ ਮਦਦਗਾਰ ਸਾਬਿਤ ਹੋ ਰਿਹਾ ਹੈ ਭਾਰਤ, ਪਾਕਿਸਤਾਨ ਚਾਹ ਕੇ ਵੀ ਨਹੀਂ ਮੰਗ ਸਕਿਆ ਮਦਦ!

Vivek Sharma

ਅੰਕੜੇ ਦਰਸਾਉਂਦੇ ਹਨ ਕਿ ਫਾਈਜ਼ਰ ਦੀ ਕੋਵਿਡ 19 ਵੈਕਸੀਨ 90% ਤੋਂ ਵੱਧ ਪ੍ਰਭਾਵਸ਼ਾਲੀ

Rajneet Kaur

Leave a Comment