channel punjabi
Canada International News North America

ਬ੍ਰਿਟਿਸ਼ ਕੋਲੰਬੀਆ ‘ਚ ਬੀਤੇ 24 ਘੰਟਿਆਂ ਦੌਰਾਨ ਕੋਵਿਡ 19 ਦੇ 717 ਨਵੇਂ ਕੇਸ ਅਤੇ 11 ਮੌਤਾਂ ਦੀ ਪੁਸ਼ਟੀ

ਬ੍ਰਿਟਿਸ਼ ਕੋਲੰਬੀਆ ਵਿਚ ਬੀਤੇ 24 ਘੰਟਿਆਂ ਦੌਰਾਨ ਕੋਵਿਡ 19 ਦੇ 717 ਨਵੇਂ ਕੇਸ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।ਜਿਸਨੂੰ ਲੈ ਕੇ ਕੈਨੇਡਾ ਸਰਕਾਰ ਚਿੰਤਤ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ 659 ਨਵੇਂ ਮਾਮਲੇ ਸਾਹਮਣੇ ਆਏ ਸਨ । ਜ਼ਿਕਰਯੋਗ ਹੈ ਕਿ ਸੂਬੇ ਵਿਚ ਇਸ ਸਮੇਂ 6,589 ਲੋਕ ਕੋਰੋਨਾ ਨਾਲ ਜੂਝ ਰਹੇ ਹਨ। 198 ਲੋਕ ਹਸਪਤਾਲਾਂ ਵਿਚ ਭਰਤੀ ਹਨ ਜਦਕਿ 63 ਦੀ ਹਾਲਤ ਗੰਭੀਰ ਹੋਣ ਕਾਰਨ ਉਹ ਆਈ. ਸੀ. ਯੂ. ਵਿਚ ਭਰਤੀ ਹਨ। ਸੂਬੇ ਵਿਚ ਕੋਰੋਨਾ ਹੁਣ ਤੱਕ 310 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਵੈਨਕੁਵਰ ਆਈਲੈਂਡ ‘ਤੇ ਵੀ ਕੋਰੋਨਾ ਪੀੜਿਤ ਵਿਅਕਤੀ ਮਿਲਿਆ ਹੈ ਤੇ ਹੋਰਾਂ ਲੋਕਾਂ ਦੇ ਟੈਸਟ ਹੋ ਰਹੇ ਹਨ। ਦੱਸ ਦਈਏ ਕਿ ਕੈਨੇਡਾ ਦੇ ਜਿਹੜੇ ਇਲ਼ਾਕੇ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚੇ ਹੋਏ ਸਨ, ਹੁਣ ਉਹ ਵੀ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ।

ਸੂਬੇ ਦੇ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਅਤੇ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਦੇ ਵੈਨਕੁਵਰ ਆਈਲੈਂਡ ਸਣੇ ਕਈ ਅਜਿਹੀਆਂ ਥਾਵਾਂ ‘ਤੇ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਪਹਿਲਾਂ ਕੋਈ ਮਾਮਲਾ ਹੀ ਨਹੀਂ ਸੀ। ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ, ਉਦੋਂ ਤੋਂ ਬ੍ਰਿਟਿਸ਼ ਕੋਲੰਬੀਆ ਵਿਚ ਹੁਣ ਤੱਕ 23,661 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਲਗਭਗ 16,469 ਲੋਕਾਂ ਨੇ ਕੋਰਨਾ ਨੂੰ ਮਾਤ ਦੇ ਦਿੱਤੀ ਹੈ।

Related News

ਕੋਰੋਨਾ ਮਹਾਮਾਰੀ ਨੂੰ ਲੈ ਕੇ ਭਾਰਤ ਤੋਂ ਵੱਡੀ ਖ਼ਬਰ ! ਇਸ ਵੱਡੇ ਅਦਾਕਾਰ ਨੂੰ ਹੋਇਆ ‘ਕੋਰੋਨਾ’

Vivek Sharma

ਵਾਟਰਲੂ ਰੀਜਨਲ ਪੁਲਿਸ ਨੇ ਟਿਮ ਹੋਰਟੋਨਸ ਤੋਂ ਦਾਨ ਬਾਕਸ ਦੀ ਚੋਰੀ ਦੇ ਮਾਮਲੇ ‘ਚ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Rajneet Kaur

ਐਲੀਮੈਂਟਰੀ ਵਿਦਿਆਰਥੀਆਂ ਲਈ ਵਰਚੂਅਲ ਲਰਨਿੰਗ 17 ਸਤੰਬਰ ਤੱਕ ਹੋਵੇਗੀ ਡਿਲੇਅ : TDSB

Rajneet Kaur

Leave a Comment