channel punjabi
Canada International News North America

ਬੀ.ਸੀ ਲਿਬਰਲ ਪਾਰਟੀ ਵਲੋਂ ਤ੍ਰਿਪਤ ਅਟਵਾਲ ਨੂੰ ਸੂਬੇ ਦੀਆਂ ਚੋਣਾਂ ਲਈ ਐਲਾਨਿਆ ਉਮੀਦਵਾਰ

ਬੀ.ਸੀ ਲਿਬਰਲ ਨੇ ਬਰਨਬੀ ਐਡਮੰਡਸ ਤੋਂ ਰੀਅਲਟਰ ਤ੍ਰਿਪਤ ਅਟਵਾਲ ਨੂੰ ਸੂਬੇ ਦੀਆਂ ਚੋਣਾਂ ਲਈ ਉਮੀਦਵਾਰ ਐਲਾਨ ਕੀਤਾ ਹੈ । ਉਹ ਇਸ ਹਲਕੇ ਤੋਂ ਚਾਰ ਵਾਰ ਐਨਡੀਪੀ ਵਿਧਾਇਕ ਅਤੇ ਸਾਬਕਾ ਡਿਪਟੀ ਸਪੀਕਰ ਰਾਜ ਚੌਹਾਨ ਖਿਲਾਫ ਚੋਣ ਲੜੇਗੀ।

ਦਸ ਦਈਏ ਤ੍ਰਿਪਤ ਅਟਵਾਲ, ਜੋ ਲੁਧਿਆਣਾ ਦੀ ਵਸਨੀਕ ਹੈ, ਪੰਜਾਬ ਦੇ ਸਾਬਕਾ ਸਪੀਕਰ ਅਤੇ ਸਾਬਕਾ ਲੋਕ ਸਭਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਧੀ ਹੈ। ਉਹ ਸਾਲ 2008 ਤੋਂ ਕੈਨੇਡਾ ‘ਚ ਰਹਿ ਰਹੀ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਸਰੀ ਵਿੱਚ ਰੀਅਲਟਰ( realtor) ਵਜੋਂ ਕੰਮ ਕਰ ਰਹੀ ਹੈ। ਪਿਛਲੇ ਕੁਝ ਸਮੇਂ ਤੋਂ, ਉਹ ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ।

ਹੁਣ ਲਿਬਰਲ ਪਾਰਟੀ ਵਲੋਂ ਤ੍ਰਿਪਤ ਨੂੰ ਬੀ.ਸੀ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ।

Related News

400ਵੇਂ ਪ੍ਰਕਾਸ਼ ਉਤਸਵ ਮੌਕੇ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ, ਪ੍ਰਧਾਨ ਮੰਤਰੀ ਟਰੂਡੋ ਨੂੰ ਲਿੱਖੀ ਚਿੱਠੀ

Vivek Sharma

ਓਨਟਾਰੀਓ ‘ਚ ਵੀਰਵਾਰ ਨੂੰ 3,328 ਕੋਵਿਡ 19 ਦੇ ਨਵੇਂ ਕੇਸ ਸਾਹਮਣੇ ਆਏ ਅਤੇ 56 ਮੌਤਾਂ ਦੀ ਪੁਸ਼ਟੀ

Rajneet Kaur

ਕੈਨੇਡਾ ‘ਚ ਕੋਰੋਨਾ ਦੀ ਦੂਜੀ ਲਹਿਰ ਨੂੰ ਹਲਕੇ ਵਿੱਚ ਲੈਣਾ ਹੋਵੇਗੀ ਗ਼ਲਤੀ : ਮਾਹਿਰ

Vivek Sharma

Leave a Comment