channel punjabi
Canada International News North America

ਬੀ.ਸੀ. ਨੇ ਸਰਕਾਰੀ ਨਿਯਮਾਂ ਤੋਂ “ਬੇਲੋੜੀ ਕਿਸਮ ਦੀ ਭਾਸ਼ਾ” ਦੇ 600 ਉਦਾਹਰਣ ਹਟਾਏ

ਸ਼ਬਦ ਮਾਇਨੇ ਰੱਖਦੇ ਹਨ। ਇਸੇ ਲਈ ਬੀ.ਸੀ. ਨੇ ਸਰਕਾਰੀ ਨਿਯਮਾਂ ਤੋਂ “ਬੇਲੋੜੀ ਕਿਸਮ ਦੀ ਭਾਸ਼ਾ” ਦੇ 600 ਉਦਾਹਰਣ ਹਟਾ ਦਿੱਤੇ ਹਨ। ਨੌਕਰੀਆਂ, ਆਰਥਿਕ ਰਿਕਵਰੀ ਅਤੇ ਨਵੀਨਤਾ ਮੰਤਰੀ ਰਵੀ ਕਾਹਲੋਂ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਵੱਖ-ਵੱਖ ਲਿੰਗ ਪਛਾਣਾਂ( gender identities) ਲਈ ਸਤਿਕਾਰ ਅਤੇ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ਲਈ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਕਾਨੂੰਨ ਦੀਆਂ ਉਦਾਹਰਣਾਂ ਹਨ ਜਿਥੇ ਉਸ ਦੲ ਕਹਿਣਾ ਹੈ ਕਿ ਮਨੁੱਖ ਦੁਆਰਾ( man-made) ਬਣਾਇਆ, ਅਤੇ ਉਹਨਾਂ ਸਥਿਤੀਆਂ ਵਿੱਚ, ਅਸੀਂ ਇਸਨੂੰ ਮਨੁੱਖ ਦੁਆਰਾ ਬਣਾਏ (human-made) ਨਾਲ ਬਦਲ ਦਿੱਤਾ ਹੈ।ਸਾਡੇ ਕੋਲ ‘he ਜਾਂ ‘she’ ਜਾਂ ‘ਭਰਾ’ ਜਾਂ ‘ਪਤਨੀ’ ਦੀਆਂ ਵੀ ਬਹੁਤ ਸਾਰੀਆਂ ਉਦਾਹਰਣਾਂ ਸਨ।ਅਸੀਂ ਉਨ੍ਹਾਂ ਨੂੰ ਵਧੇਰੇ ਨਿਰਪੱਖ ਭਾਸ਼ਾ ਜਿਵੇਂ ‘spouse’ ਜਾਂ ‘parent’ ਜਾਂ ‘sibling, ਵਿਚ ਅਪਡੇਟ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੇਰੇ ਖਿਆਲ ਵਿਚ ਲੋਕ ਸਮਝਦੇ ਹਨ ਕਿ ਅਸੀਂ ਹੁਣ 2021 ਵਿਚ ਹਾਂ ਅਤੇ ਸਾਨੂੰ ਸਮੇਂ ਨੂੰ ਦਰਸਾਉਣ ਦੀ ਜ਼ਰੂਰਤ ਹੈ। ਯਕੀਨਨ, ਮੈਨੂੰ ਸਕਾਰਾਤਮਕ ਹੁੰਗਾਰੇ ਮਿਲ ਰਹੇ ਹਨ।

ਉਨ੍ਹਾਂ ਕਿਹਾ ਕਿ ਇਥੇ ਥੋੜੇ ਲੋਕ ਸੋਚਦੇ ਹਨ ਕਿ ਇਸਦੀ ਲੋੜ ਕਿਉਂ ਹੈ। ਉਹਨਾਂ ਨੂੰ, ਮੈਂ ਕਹਾਂਗਾ, ਜੇ ਤੁਸੀਂ ਕਦੇ ਵਿਤਕਰੇ ਨੂੰ ਮਹਿਸੂਸ ਨਹੀਂ ਕੀਤਾ ਜਾਂ ਤੁਸੀਂ ਆਪਣੇ ਆਪ ਨੂੰ ਕਦੇ ਬਾਹਰ ਕੱਢਿਆ ਨਹੀਂ ਦੇਖਿਆ, ਤਾਂ ਤੁਸੀਂ ਸਮਝ ਨਹੀਂ ਸਕਦੇ ਕਿ ਇਹ ਮਹੱਤਵਪੂਰਣ ਕਿਉਂ ਹੈ।

Related News

ਨੋਵਾ ਸਕੋਸ਼ੀਆ ‘ਚ ਵੀ ਕੋਵਿਡ ਅਲਰਟ ਐਪ ਜਲਦ ਹੋਵੇਗੀ ਲਾਂਚ

Rajneet Kaur

ਬਰਨਬੀ ‘ਚ ਮੈਟਰੋਟਾਊਨ ਮਾਲ ਤੋਂ ਦੋ 14 ਸਾਲਾਂ ਦੀਆਂ ਕੁੜੀਆਂ ਲਾਪਤਾ

Rajneet Kaur

ਪੀਲ ਦੇ ਉੱਘੇ ਡਾਕਟਰ ਲਾਅਰੈਂਸ ਲੋਹ ਨੇ ਕਿਹਾ ਉਹ ਹਰ ਹਫਤੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਵਰਗ ਨੂੰ ਘਟਾਈ ਜਾਣਗੇ ਤਾਂ ਜੋ ਇਸ ਟੀਕਾਕਰਣ ਦਾ ਫਾਇਦਾ ਜਲਦ ਤੋਂ ਜਲਦ ਸਾਰਿਆਂ ਨੂੰ ਹੋ ਸਕੇ

Rajneet Kaur

Leave a Comment