channel punjabi
Canada International News North America

ਪ੍ਰੀਮੀਅਰ ਡਗ ਫੋਰਡ ਦਾ ਇਲਜਾਮ, ਫੈਡਰਲ ਸਰਕਾਰ ਦੀ ਅਣਗਹਿਲੀ ਸੂਬੇ ਨੂੰ ਪੈ ਰਹੀ ਭਾਰੀ !

ਟੋਰਾਂਟੋ : ਓਂਟਾਰੀਓ ਸੂਬੇ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਪ੍ਰੀਮੀਅਰ ਡੱਗ ਫੋਰਡ ਨੇ ਫੈਡਰਲ ਸਰਕਾਰ ਦੀ ਓਂਟਾਰੀਓ ਨੂੰ ਅੰਤਰਰਾਸ਼ਟਰੀ ਯਾਤਰੀਆਂ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਨਾ ਕੀਤੇ ਜਾਣ ‘ਤੇ ਨਿੰਦਾ ਕੀਤੀ ਹੈ। ਫੋਰਡ ਅਨੁਸਾਰ ਸੂਬੇ ਵਿਚ ਫੈਲੇ COVID-19 ਦਾ ਇਹ ਮੁਸ਼ਕਲ ਵਾਲਾ ਦੌਰ ਹੈ, ਜਿਸ ਲਈ ਅੰਤਰਰਾਸ਼ਟਰੀ ਯਾਤਰੀ ਵੀ ਜ਼ਿੰਮੇਵਾਰ ਹਨ ।

ਹਾਲਾਂਕਿ, ਸੂਬਾਈ ਸਰਕਾਰ ਦੇ ਆਪਣੇ ਅੰਕੜਿਆਂ ਦੇ ਅਧਾਰ ‘ਤੇ, ਯਾਤਰਾ ਨਾਲ ਸੰਬੰਧਿਤ ਕੋਵਿਡ-19 ਕੇਸ ਬਹੁਤ ਘੱਟ ਲਾਗਾਂ ਨੂੰ ਦਰਸਾਉਂਦੇ ਹਨ। ਇਸ ਬਾਰੇ ਸੰਕਰਮਿਤ ਬਿਮਾਰੀ ਫਿਜ਼ੀਸ਼ੀਅਨ ਅਤੇ ਫੋਰਡ ਸਰਕਾਰ ਦੀ ਟੀਕਾ ਵੰਡਣ ਟਾਸਕ ਫੋਰਸ ਦੇ ਮੈਂਬਰ ਡਾ. ਆਈਜ਼ੈਕ ਬੋਗੋਚ ਨੇ ਕਿਹਾ, “ਇਹ ਉਨ੍ਹਾਂ ਸਾਰੇ ਮਾਮਲਿਆਂ ਦੇ ਛੋਟੇ ਹਿੱਸੇ ਵਰਗਾ ਹੈ ਜੋ ਅਸੀਂ ਓਂਟਾਰੀਓ ਵਿੱਚ ਵੇਖ ਰਹੇ ਹਾਂ।” ਡਾ਼. ਬੋਗੋਚ ਨੇ ਅੱਗੇ ਕਿਹਾ। “ ਨਹੀਂ, ਇਹ ਸਿਫ਼ਰ ਤਾਂ ਨਹੀਂ ਹੈ, ਪਰ ਇਹ ਓਂਟਾਰੀਓ ਵਿੱਚ ਮਹਾਂਮਾਰੀ ਨੂੰ ਨਹੀਂ ਚਲਾ ਰਿਹਾ …. ਪਹਿਲਾਂ ਸੀ, ਪਰ ਹੁਣ ਨਹੀਂ ਹੈ।

ਫੋਰਡ ਪਿਛਲੇ ਦੋ ਦਿਨਾਂ ਤੋਂ ਫੈਡਰਲ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਫੋਰਡ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਦੇ ਯਾਤਰੀਆਂ ਦੀ ਕੋਵਿਡ-19 ਲਈ ਯੋਗ ਜਾਂਚ ਨਹੀਂ ਹੋ ਰਹੀ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਲਗਭਗ ਇੱਕ ਚੌਥਾਈ ਯਾਤਰੀ ਆਸਾਨੀ ਨਾਲ ਬਾਹਰ ਆ ਜਾਂਦੇ ਹਨ ਅਤੇ ਜ਼ਰੂਰੀ 14 ਦਿਨਾਂ ਦੇ ਕੁਆਰੰਟੀਨ ਨਿਯਮਾਂ ਨੂੰ ਪੂਰਾ ਨਹੀਂ ਕਰਦੇ। ਫੋਰਡ ਨੇ ਕਿਹਾ, “ਰੋਜ਼ਾਨਾ ਦੇ ਆਧਾਰ ‘ਤੇ, ਸਾਡੀ ਸਰਹੱਦਾਂ ‘ਤੇ ਬਾਹਰੋਂ ਆ ਰਹੇ ਖਤਰਿਆਂ ਤੋਂ ਸਾਨੂੰ ਬਚਾਉਣ ਲਈ ਉਪਰਾਲੇ ਕਾਫ਼ੀ ਨਹੀਂ ਹੈ।” ਪ੍ਰੀਮੀਅਰ ਡਗ ਫੋਰਡ ਨੇ ਇਲਜ਼ਾਮ ਲਗਾਇਆ ਕਿ ਫੈਡਰਲ ਸਰਕਾਰ ਦੀ ਇਹ ਅਣਗਹਿਲੀ ਸਾਡੇ ਸੂਬੇ ‘ਤੇ ਭਾਰੀ ਪੈ ਰਹੀ ਹੈ ।

ਜ਼ਿਕਰਯੋਗ ਹੈ ਕਿ ਕੋਰੋਨਾ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦੇ ਚਲਦਿਆਂ ਉਂਟਾਰੀਓ ਸਰਕਾਰ ਨੇ 26 ਦਸੰਬਰ ਤੋਂ ਸੂਬੇ ਅੰਦਰ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਤੋਂ ਗੈਰ ਜ਼ਰੂਰੀ ਕੰਮਕਾਜ ਮੁਕੰਮਲ ਤੌਰ ਤੇ ਬੰਦ ਰਹਿਣਗੇ। ਉਂਟਾਰੀਓ ਦੇ ਦੱਖਣੀ ਹਿੱਸੇ ਵਿਚ ਇਹ ਪਾਬੰਦੀਆਂ ਅਗਲੇ ਚਾਰ ਹਫ਼ਤਿਆਂ ਲਈ ਜਾਰੀ ਰਹਿਣਗੀਆਂ ।

Related News

ਮਿਲਵੁੱਡਜ਼ ਸ਼ੈਫਰਡ ਕੇਅਰ ਸੈਂਟਰ ‘ਚ ਕੋਵਿਡ -19 ਦੇ 24 ਨਵੇਂ ਕੇਸਾਂ ਦੀ ਪੁਸ਼ਟੀ, 2 ਮੌਤਾਂ

Rajneet Kaur

ਮਿਸੀਸਾਗਾ ਵਿਚ ਗੇਟਵੇ ਵੈਸਟ ਦੀ ਸਹੂਲਤ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ ਤੋਂ ਬਾਅਦ ਲਗਭਗ 80 ਕੈਨੇਡਾ ਪੋਸਟ ਦੇ ਕਰਮਚਾਰੀ ਅਤੇ ਕੰਨਟਰੈਕਟਰ ਨੇ ਕੀਤਾ ਆਪਣੇ ਆਪ ਨੂੰ ਆਈਸੋਲੇਟ

Rajneet Kaur

HAPPY NEW YEAR 2021: ਭਾਰਤ ਵਿਚ ਨਵੇਂ ਸਾਲ 2021 ਦੀ ਹੋਈ ਸ਼ੁਰੂਆਤ

Vivek Sharma

Leave a Comment