channel punjabi
Canada International News North America

ਪੁਲਿਸ ਨੇ ਵਿਲਸਨ ਐਵੇਨਿਉ ਅਤੇ ਐਲਨ ਰੋਡ ਨੇੜੇ ਇਕ ਵਿਅਕਤੀ ਨੂੰ ਚਾਕੂ ਮਾਰਨ ‘ਤੇ ਦੋ ਔਰਤਾਂ ਨੂੰ ਕੀਤਾ ਗ੍ਰਿਫਤਾਰ

ਵਿਲਸਨ ਐਵੇਨਿਉ ਅਤੇ ਐਲਨ ਰੋਡ ਨੇੜੇ ਇਕ ਵਿਅਕਤੀ ਨੂੰ ਚਾਕੂ ਮਾਰਨ ‘ਤੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਕ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਸ਼ਾਮ 5 ਵਜੇ ਵਿਲਸਨ ਅਤੇ ਚੈਂਪਲੇਨ ਬੁਲੇਵਰਡ ਬੁਲਾਇਆ ਗਿਆ ਸੀ। ਪੁਲਿਸ ਨੇ ਦਸਿਆ ਕਿ ਘਟਨਾ ਵਾਲੀ ਥਾਂ ‘ਤੇ ਇਕ ਵਿਅਕਤੀ ਜ਼ਖਮੀ ਹਾਲਤ ‘ਚ ਪਿਆ ਸੀ । ਜਿਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ੱਕੀ ਔਰਤਾਂ ਇਕ ਵਾਹਨ ‘ਚ ਭੱਜ ਗਈਆਂ ਸਨ, ਇਕ ਵਿਅਕਤੀ ਪੈਦਲ ਭੱਜ ਗਿਆ ਸੀ। ਪੁਲਿਸ ਨੇ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸ਼ੱਕੀ ਵਿਅਕਤੀ ਦੀ ਭਾਲ ਜਾਰੀ ਹੈ।

ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਦਸਦਿਆ ਕਿਹਾ ਹੈ ਕਿ ਪੁਲਿਸ ਇਕ ਬਲੈਕ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸਦਾ ਕੱਦ 5 ਫੁੱਟ 11 ਇੰਚ ਹੈ। ਉਸਨੇ ਆਖਰੀ ਵਾਰ ਡਾਰਕ ਨਿਲੀ ਜੈਕਿਟ ਪਾਈ ਹੋਈ ਸੀ ਅਤੇ ਨਾਲ ਗੋਲਡ ਸਲੀਪਰਸ ਪਹਿਨੇ ਸਨ।

ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਹੋਵੇ ਉਹ ਪੁਲਿਸ ਨਾਲ ਸਪੰਰਕ ਕਰੇ।

Related News

ਮਾਰਕ ਆਰਕੈਂਡ ਸਸਕਾਟੂਨ ਟ੍ਰਾਈਬਲ ਕੌਂਸਲ (ਐਸਟੀਸੀ)ਦੇ ਮੁੜ ਚੁਣੇ ਗਏ ਚੀਫ਼, ਮਾਰਕ ਨੇ ਦੂਜੀ ਪਾਰੀ ਵਿੱਚ ਵੀ ਬਿਹਤਰੀਨ ਕੰਮ ਜਾਰੀ ਰਹਿਣ ਦਾ ਦਿੱਤਾ ਭਰੋਸਾ

Vivek Sharma

ਕੀ ਕੈਨੇਡਾ ਦੀ ਅਰਥ ਵਿਵਸਥਾ ਨੂੰ ਮੁੜ ਲੀਹਾਂ ‘ਤੇ ਲਿਆ ਸਕਣਗੇ ਜਸਟਿਨ ਟਰੂਡੋ ?

Vivek Sharma

ਵਿੱਤ ਮੰਤਰੀ ਨੂੰ ਵਿਦੇਸ਼ ਜਾਣ ਦੀ ਆਗਿਆ ਦੇਣਾ ਮੇਰੀ ਗਲਤੀ : ਡੱਗ ਫੋਰਡ

Vivek Sharma

Leave a Comment