ਨਿਊਵੈਸਟ ਦੇ ਕੁਈਨਬੋਰੋ ਇਲਾਕੇ ਦੇ ਇਕ ਉਦਯੋਗਿਕ ਖੇਤਰ ‘ਚ ਲੱਗੀ ਭਿਆਨਕ ਅੱਗ ।

ਨਿਊ ਵੈਸਟਮਿੰਸਟਰ ਡੈਲਟਾ ਅਤੇ ਰਿਚਮੰਡ ਦੇ ਅੱਗ ਬੁਝਾਅ ਅਮਲੇ ਨੂੰ ਸੋਮਵਾਰ ਸ਼ਾਮ 7.20 ਵਜੇ ਦੇ ਕਰੀਬ ਡੀਅਰਵੈਂਟ ਵੇਅ ਅਤੇ ਸੈਲਟਰ ਸਟ੍ਰੀਟ ਵਿਖੇ ਪਲਾਸਟਿਕ ਰੀਸਾਈਕਲਿੰਗ ਸਹੂਲਤ ‘ਚ ਅੱਗ ਲੱਗਣ ਦੀਆਂ ਖਬਰਾਂ ਮਿਲੀਆਂ।

ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਅਤੇ ਨਾ ਹੀ ਕਿਸੇ ਦੇ ਜਖਮੀ ਹੋਣ ਦੀ ਕੋਈ ਖਬਰ ਹੈ।

ਜਨਤਾ ਨੂੰ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਅਤੇ ਵਸਨੀਕਾਂ ਨੂੰ ਸਲਾਹ ਦਿਤੀ ਕਿ ਉਹ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰਕੇ ਅੰਦਰ ਹੀ ਰਹਿਣ।
🚨Happening Now🚨
— New Westminster Firefighters (@NewWestFF) October 13, 2020
Fire in the Queensborough neighbourhood of New West.
Please avoid the area of Boyne St. to let emergency crews do their work.#NewWestFire
Photo credit: @NOTHIN2CEE pic.twitter.com/EA2No1m401
ਇਹ ਇਕੋ ਮਹੀਨੇ ‘ਚ ਦੂਜੀ ਵਾਰ ਵੈਸਟਮਿੰਸਟਰ ‘ਚ ਭਿਆਨਕ ਅੱਗ ਲੱਗੀ ਹੈ।
