channel punjabi
Canada International News North America

ਟੋਰਾਂਟੋ: ਵਿਸ਼ੇਸ਼ ਲੋੜਾਂ ਵਾਲੇ ਸਕੂਲ ‘ਚੋਂ 22 ਸਿਖਿਆ ਕਰਮਚਾਰੀਆਂ ਨੇ ਛੱਡਿਆ ਕੰਮ

ਸੇਫਟੀ ਸਬੰਧੀ ਚਿੰਤਾਵਾਂ ਨੂੰ ਲੈ ਕੇ 22 ਐਜੂਕੇਸ਼ਨਲ ਅਸਿਸਟੈਂਟਸ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸੇਵਾਵਾਂ ਦੇਣ ਤੋਂ ਮਨ੍ਹਾਂ ਕਰਨ ਉਪਰੰਤ ਟੋਰਾਂਟੋ ਦੇ ਪਬਲਕਿ ਸਕੂਲ ਚ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨੂੰ ਹੋਰਨਾਂ ਸਕੂਲਾਂ ਤੋਂ ਲਿਆਂਦਾ ਗਿਆ । 45 ਅਜਿਹੇ ਵਿਦਿਆਰਥੀ ਇਸ ਸਮੇਂ ਬਾਲਡਵਿਨ ਸਟਰੀਟ ਉੱਤੇ ਸਥਿਤ ਬੈਵਰਲੀ ਸਕੂਲ ਜਾਂਦੇ ਹਨ।

ਟੋਰਾਂਟੋ ਐਜੂਕੇਸ਼ਨ ਵਰਕਰਜ਼ ਯੂਨੀਅਨ ਦੇ ਪ੍ਰੈਜ਼ੀਡੈਂਟ ਜੌਹਨ ਵੈਦਰਅੱਪ ਦਾ ਕਹਣਿਾ ਹੈ ਕਿ ਸਟਾਫ ਤੇ ਮਾਪੇ ਸਕੂਲ ਚ ਰੈਪਿਡ ਟੈਸਟਿੰਗ ਦੀ ਮੰਗ ਕਰ ਰਹੇ ਹਨ। ਵੈਦਰਅੱਪ ਨੇ ਆਖਆਿ ਕਿ ਇਹ ਸੱਭ ਸਪੈਸ਼ਲ ਸਿਖਿਆ ਤੇ ਕੋਵਿਡ 19 ਕਾਰਨ ਹੋ ਰਿਹਾ ਹੈ। ਸਰਕਾਰ ਵੱਲੋਂ ਸਕੂਲ ਬੋਰਡ ਨੂੰ ਸਹੀ ਢੰਗ ਨਾਲ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ ਤੇ ਸਪੈਸ਼ਲ ਸਿਖਿਆ ਲਈ ਤਾਂ ਖਾਸਤੌਰ ਉੱਤੇ ਫੰਡ ਨਹੀਂ ਦਿਤੇ ਜਾ ਰਹੇ। ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਦਿੱਕਤ ਇਹ ਹੈ ਕਿ ਉਹ ਮਾਸਕ ਫਾੜ ਦਿੰਦੇ ਹਨ ਤੇ ਇਹ ਸਟਾਫ ਲਈ ਵੀ ਦਿੱਕਤ ਵਾਲੀ ਗੱਲ ਹੈ। ਟੋਰਾਂਟੋ ਡਸਿਟ੍ਰਕਿਟ ਸਕੂਲ ਬੋਰਡ (ਟੀਡੀਐਸਬੀ) ਦਾ ਕਹਿਣਾ ਹੈ ਕਿ ਇਸ ਸੱਮਸਿਆ ਨੂੰ ਹੱਲ ਕਰਨ ਲਈ ਗੱਲਬਾਤ ਚੱਲ ਰਹੀ ਹੈ। ਟੀਡੀਐਸਬੀ ਦੇ ਤਰਜ਼ਮਾਨ ਸੈ਼ਰੀ ਸ਼ਵਾਰਟਜ਼-ਮਾਲਟਜ਼ ਦਾ ਕਹਿਣਾ ਹੈ ਕਿ ਲੋਕਲ ਸਕੂਲ ਦੇ ਐਡਮਿਨਸਟ੍ਰੇਟਰਜ਼ ਵੱਲੋਂ ਮਦਦ ਕੀਤੀ ਜਾ ਰਹੀ ਹੈ।

Related News

ਦੱਖਣੀ ਵੈਨਕੂਵਰ ਵਿੱਚ ਛੁਰੇਬਾਜ਼ੀ ਦੌਰਾਨ ਇੱਕ 34 ਸਾਲਾ ਵਿਅਕਤੀ ਦੀ ਮੌਤ, ਸ਼ੱਕੀ ਵਿਅਕਤੀ ਗ੍ਰਿਫਤਾਰ

Rajneet Kaur

ਪੀਲ ਜ਼ਿਲ੍ਹਾ ਸਕੂਲ ਬੋਰਡ ਦੇ ਅੱਧੇ ਐਲੀਮੈਂਟਰੀ ਵਿਦਿਆਰਥੀਆਂ ਨੇ ਆਨਲਾਈਨ ਲਰਨਿੰਗ ਦੀ ਕੀਤੀ ਚੋਣ

Rajneet Kaur

ਕੋਰੋਨਾ ਪ੍ਰਭਾਵਿਤ ਯਾਤਰੀ ਰੇਜਿਨਾ ਹਵਾਈ ਅੱਡੇ ‘ਤੇ ਪੁੱਜਿਆ, ਸਿਹਤ ਵਿਭਾਗ ‘ਚ ਮਚਿਆ ਹੜਕੰਪ

Vivek Sharma

Leave a Comment