channel punjabi
Canada International News North America

ਟੋਰਾਂਟੋ ਦੇ ਉੱਤਰ ਸਿਰੇ ‘ਤੇ ਹੋਈ ਗੋਲੀਬਾਰੀ, ਇਕ ਵਿਅਕਤੀ ਦੀ ਹਾਲਤ ਗੰਭੀਰ

ਟੋਰਾਂਟੋ: ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਟੋਰਾਂਟੋ ਦੇ ਉੱਤਰ ਸਿਰੇ ‘ਤੇ ਹੋਈ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ।

ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9: 18 ਵਜੇ ਟੈਂਗ੍ਰੀਨ ਕੋਰਟ ਅਤੇ ਸਟੀਲਜ਼ ਐਵੇਨਿਊ ਵੈਸਟ – ਵੌਹਾਨ ਦੀ ਸਰਹੱਦ ‘ਤੇ ਬੁਲਾਇਆ ਗਿਆ ਸੀ। ਜਿਥੇ ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਖਬਰ ਮਿਲੀ ਸੀ।

ਟੋਰਾਂਟੋ ਦੇ ਪੈਰਾਮੇਡਿਕਸ ਨੇ ਦੱਸਿਆ ਕਿ 20 ਜਾਂ 30 ਉਮਰ ਦੇ ਇੱਕ ਵਿਅਕਤੀ ਨੂੰ ਗੰਭੀਰ ਤੇ ਜਾਨਲੇਵਾ ਸਥਿਤੀ ਵਿੱਚ ਟਰੋਮਾ ਸੈਂਟਰ ਵਿੱਚ ਲਿਜਾਇਆ ਗਿਆ ਸੀ।

ਅਧਿਕਾਰੀਆਂ ਨੇ ਕਿਹਾ ਇਕ ਸ਼ੱਕੀ ਨੂੰ ਆਖਰੀ ਵਾਰ ਪੱਛਮ ਵੱਲ ਨੂੰ ਸਟੀਲਜ਼ ਐਵੇਨਿਊ ‘ਤੇ ਬਾਥਰਸਟ ਸਟ੍ਰੀਟ ਵੱਲ ਦੇਖਿਆ ਗਿਆ ਸੀ। ਉਸਦਾ ਕੱਦ 5 ਫੁੱਟ 9 ਇੰਚ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਦਸਿਆ ਕਿ ਉਸਨੇ ਲਾਲ ਹੁੱਡੀ, ਨੀਲੀ ਜੀਨਸ, ਟੋਪੀ ਅਤੇ ਇਕ ਕਾਲੇ ਰੰਗ ਦਾ ਸੈਚਲ ਪਹਿਨਿਆ ਹੋਇਆ ਸੀ।

Related News

ਪ੍ਰੀਮੀਅਰ ਡੱਗ ਫੋਰਡ ਕੋਰੋਨਾ ਵਾਇਰਸ ਦੀ ਸੰਭਾਵਤ ਦੂਜੀ ਲਹਿਰ ਨਾਲ ਨਜਿੱਠਣ ਲਈ ਆਪਣੀ ਸਰਕਾਰ ਦੀ ਯੋਜਨਾ ਨੂੰ ਕਰਨਗੇ ਪੇਸ਼

Rajneet Kaur

ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ 19 ਦੇ 446 ਮਾਮਲੇ ਦਰਜ, 9 ਹੋਰ ਮੌਤਾਂ

Rajneet Kaur

ਕੋਰੋਨਾ ਦੀ ਰਫ਼ਤਾਰ ਰੋਕਣ ਲਈ ਲੰਮੀ ਤਾਲਾਬੰਦੀ ਇੱਕੋ-ਇੱਕ ਸਹਾਰਾ: ਮੇਅਰ

Vivek Sharma

Leave a Comment