channel punjabi
Canada International News North America

ਟੋਰਾਂਟੋ: ਕੋਵਿਡ 19 ਦੇ ਨਵੇਂ ਕੇਸਾਂ ‘ਚ ਵਾਧੇ ਨੂੰ ਦੇਖ ਮੇਅਰ ਜੌਨ ਟੋਰੀ ਨੇ ਦਿੱਤੀ ਇਹ ਸਲਾਹ

ਟੋਰਾਂਟੋ: ਕੈਨੇਡਾ ‘ਚ ਕੋਵਿਡ 19 ਦੇ ਨਵੇਂ ਕੇਸਾਂ ‘ਚ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਮੇਅਰ ਜੌਹਨ ਟੌਰੀ ਨੇ ਜੋੜਿਆਂ ਨੂੰ ਵਿਆਹਾਂ ਨੂੰ ਮੁਲਤਵੀ ਕਰਨ ਬਾਰੇ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਜੇਕਰ ਹੋ ਸਕੇ ਤਾਂ ਉਹ ਆਪਣੇ ਵਿਆਹ ਦੇ ਪ੍ਰੋਗਰਾਮ ਨੂੰ ਕਾਫੀ ਛੋਟਾ ਕਰ ਲੈਣ ਜਾਂ ਫਿਰ ਕੋਵਿਡ 19 ਦੇ ਦੌਰਾਨ ਵਿਆਹ ਨਾ ਕਰਵਾਉਣ।

ਅੱਧੀਰਾਤ ਨੂੰ ਟੋਰਾਂਟੋ,ਪੀਲ ਰੀਜਨ ਅਤੇ ਓਟਾਵਾ ‘ਚ ਇਕੱਠ ਕਰਨ ‘ਤੇ ਨਵੀਆਂ ਪਾਬੰਦੀਆਂ ਅਧਿਕਾਰਤ ਤੌਰ ਤੇ ਲਾਗੂ ਹੋ ਗਈਆਂ ਹਨ। ਨਵੀਆਂ ਹਿਦਾਇਤਾਂ ਮੁਤਾਬਕ ਆਊਟਡੋਰ ਪ੍ਰੋਗਰਾਮ ‘ਚ 25 ਅਤੇ ਇਨਡੋਰ ‘ਚ ਪ੍ਰੋਗਰਾਮ ਸਿਰਫ 10 ਲੋਕ ਇਕਠੇ ਹੋ ਸਕਦੇ ਹਨ। ਇਸ ਸਲਾਹ ਨਾਲ ਵਿਆਹ ਕਰਵਾਉਣ ਲਈ ਤਿਆਰੀਆਂ ਕਰ ਰਹੇ ਜੋੜਿਆਂ ‘ਚ ਥੌੜੀ ਨਿਰਾਸ਼ਾ ਜ਼ਰੂਰ ਹੋਵੇਗੀ।

ਸੂਬੇ ‘ਚ ਵੀਰਵਾਰ ਨੂੰ ਕੋਵਿਡ 19 ਦੇ 293 ਮਾਮਲੇ ਸਾਹਮਣੇ ਆਏ ਸਨ, ਟੋਰਾਂਟੋ ਤੋਂ 80, ਪੀਲ ਰੀਜਨ ਤੋਂ 63 ਅਤੇ ਓਟਾਵਾ ਤੋਂ 39 ਕੇਸ ਸਾਹਮਣੇ ਆਏ ਸਨ। ਟੋਰੀ ਨੇ ਕਿਹਾ ਕਿ ਸਿਹਤ ਮੈਡੀਕਲ ਅਧਿਕਾਰੀ ਸਪੱਸ਼ਟ ਹੋ ਚੁੱਕੇ ਹਨ ਇਸ ਕਿਸਮ ਦੇ ਹਾਈ-ਪ੍ਰੋਫਾਈਲ ਸਮਾਗਮ, ਜਿਥੇ ਜ਼ਿਆਦਾ ਲੋਕਾਂ ਦਾ ਇਕਠ ਹੁੰਦਾ ਹੈ ਉਹ ਕੋਵਿਡ 19 ਦੇ ਜੋਖਮ ‘ਚ ਵਾਧਾ ਕਰਦੇ ਹਨ।

ਦਸ ਦਈਏ ਪਿਛਲੇ ਮਹੀਨੇ ਟੋਰਾਂਟੋ ‘ਚ 4 ਵਿਆਹਾਂ ‘ਚ ਸ਼ਾਮਿਲ ਹੋਏ 22 ਲੋਕ ਕੋਵਿਡ 19 ਦੇ ਸ਼ਿਕਾਰ ਹੋ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਕੋਵਿਡ 19 ਦੇ ਲਗਾਤਾਰ ਵਾਧੇ ਦਾ ਕਾਰਨ ਵਿਆਹ ਅਤੇ ਪਾਰਟੀਆਂ ‘ਚ ਹੋਣ ਵਾਲਾ ਇਕਠ ਹੈ। ਟੋਰਾਂਟੋ ਦੇ ਸਿਹਤ ਵਿਭਾਗ ਦੀ ਮੈਡੀਕਲ ਅਫਸਰ, ਡਾ. ਆਈਲੀਨ ਡੀ ਵਿਲਾ (Dr Eileen de Villa), ਨੇ ਹਾਲ ਹੀ ਵਿੱਚ ਪੁਸ਼ਟੀ ਕੀਤੀ ਹੈ ਕਿ ਜਨਤਕ ਸਿਹਤ ਅਧਿਕਾਰੀ ਸ਼ਹਿਰ ਵਿੱਚ ਚਾਰ ਵਿਆਹਾਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਵਿੱਚ ਕੌਵੀਡ -19 ਦੇ 22 ਨਵੇਂ ਕੇਸ ਸ਼ਾਮਲ ਹਨ।

ਟੋਰੀ ਨੇ ਕਿਹਾ ਕਿ ਇਸ ਸਾਲ ਹੋਣ ਵਾਲੇ ਵਿਆਹ ਕੁਝ ਹੱਦ ਤਾਕ ਬੋਰਿੰਗ ਹੋ ਸਕਦੇ ਹਨ ਕਿਉਂਕਿ ਅਜਿਹੇ ‘ਚ ਨਾ ਕੋਈ ਨੱਚ ਸਕਦਾ,ਨਾ ਗਾ ਸਕਦਾ ਅਤੇ ਨਾ ਹੀ ਮਿਊਜ਼ਿਕ ਲਗਾ ਸਕਦਾ ਹੈ।

Related News

ਸੰਯੁਕਤ ਰਾਜ ਨੇ ਘਟਾਇਆ ਇਕਾਂਤਵਾਸ ਦਾ ਸਮਾਂ, ਕੈਨੇਡਾ ‘ਚ ਵੀ ਲੋਕ ਸਵਾਲ ਕਰ ਰਹੇ ਹਨ ਕਿ ਕੈਨੇਡਾ ਵੀ ਇਹ ਕਦਮ ਚੁੱਕੇਗਾ?

Rajneet Kaur

ਬੀਤੇ ਦਿਨੀਂ ਕੈਲਗਰੀ ਦੇ ਟ੍ਰੈਫਿਕ ਪੁਲਸ ਅਧਿਕਾਰੀ ਦਾ ਪੁਲਸ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸੰਸਕਾਰ

Rajneet Kaur

ਟੋਰਾਂਟੋ ਤੋਂ ਬਾਅਦ ਹੁਣ ਪੀਲ ਰੀਜਨ ‘ਚ ਵੀ ਇੰਡੋਰ ਥਾਵਾਂ ‘ਤੇ ਮਾਸਕ ਹੋਵੇਗਾ ਲਾਜ਼ਮੀ

Rajneet Kaur

Leave a Comment