channel punjabi
Canada International News North America

ਟੋਰਾਂਟੋ ਤੋਂ ਬਾਅਦ ਹੁਣ ਪੀਲ ਰੀਜਨ ‘ਚ ਵੀ ਇੰਡੋਰ ਥਾਵਾਂ ‘ਤੇ ਮਾਸਕ ਹੋਵੇਗਾ ਲਾਜ਼ਮੀ

ਬਰੈਂਪਟਨ : ਟੋਰਾਂਟੋ ਤੋਂ ਬਾਅਦ ਹੁਣ ਪੀਲ ਰੀਜਨ ਵੱਲੋਂ ਵੀ ਜਨਤਕ ਇੰਡੋਰ ਥਾਂਵਾਂ ਉਤੇ ਮਾਸਕ ਨੂੰ ਲਾਜ਼ਮੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੱਲ੍ਹ ਮਿਸੀਸਾਗਾ ਸਿਟੀ ਕਾਉਂਸਲ ਵੱਲੋਂ ਨਵੇਂ ਬਾਇਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜਨਤਕ ਥਾਂਵਾਂ ਉੱਤੇ ਮਾਸਕ (Mask) ਲਾਉਣੇ ਲਾਜ਼ਮੀ ਕਰਨ ਦਾ ਫੈਸਲਾ ਲਿਆ ਗਿਆ ਹੈ।

ਮਿਸੀਸਾਗਾ ਮੇਅਰ ਬੋਨੀ ਕ੍ਰੌਂਬੀ (Bonnie Crombie) ਨੇ ਦੱਸਿਆ ਕਿ ਮਾਸਕ ਨਾਲ ਵਾਇਰਸ ਤੋਂ ਜਿ਼ਆਦਾ ਬਚਾਅ ਹੁੰਦਾ ਹੈ ਤੇ ਇਸ ਨਾਲ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਵਿੱਚ ਮਦਦ ਮਿਲਣ ਦੀ ਵੀ ਆਸ ਹੈ। ਮੇਅਰ ਨੇ ਅੱਗੇ ਆਖਿਆ ਕਿ ਉਨ੍ਹਾਂ ਦੀ ਕਾਉਂਸਲ ਵੱਲੋਂ ਲਏ ਗਏ ਇਸ ਫੈਸਲੇ ਤੋਂ ਉਹ ਖੁਸ਼ ਹਨ ਤੇ ਉਨ੍ਹਾਂ ਨੂੰ ਆਪਣੀ ਕਾਉਂਸਲ ਦੇ ਸਹੀ ਫੈਸਲੇ ਉੱਤੇ ਮਾਣ ਹੈ। ਉਨ੍ਹਾਂ ਆਖਿਆ ਕਿ ਲੋਕ ਵੀ ਇਹ ਸਮਝਣਗੇ ਕਿ ਜਦੋਂ ਉਹ ਕਿਸੇ ਰੀਟੇਲ ਅਸਟੈਬਲਿਸ਼ਮੈਂਟ ਵਿੱਚ ਜਾਂਦੇ ਹਨ, ਕਿਸੇ ਮਾਲ ਦੇ ਅੰਦਰ ਜਾਂਦੇ ਹਨ ਜਾਂ ਫਿਰ ਇੰਡੋਰ ਕਿਸੇ ਕਾਮਨ ਏਰੀਆ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਮੂੰਹ ਢੱਕਣੇ ਹੋਣਗੇ।

ਇਸ ਬਾਇਲਾਅ ਦਾ ਵਿਰੋਧ ਕਰਨ ਵਾਲਿਆਂ ਨੂੰ ਕ੍ਰੌਂਬੀ ਨੇ ਅਪੀਲ ਕੀਤੀ ਕਿ ਸਹੀ ਫੈਸਲੇ ਦਾ ਸਾਥ ਦੇਣ ਤਾਂ ਕਿ ਸਿਟੀ ਜਲਦੀ ਤੀਜੇ ਪੜਾਅ ਵਿੱਚ ਪਹੁੰਚ ਸਕੇ। ਉਨ੍ਹਾਂ ਆਖਿਆ ਕਿ ਕਈ ਬਾਇਲਾਅ ਲਾਗੂ ਕਰਨੇ ਮੁਸ਼ਕਲ ਹੁੰਦੇ ਹਨ, ਫਿਰ ਭਾਵੇਂ ਉਹ ਸੀਟਬੈਲਟ ਸਬੰਧੀ ਬਾਇਲਾਅ ਹੋਵੇ, ਬਾਈਕ-ਹੈਲਮੈਟਸ, ਮੋਟਰਸਾਈਕਲ-ਹੈਲਮੈਟਸ ਆਦਿ, ਪਰ ਅਸੀਂ ਉਨ੍ਹਾਂ ਨੂੰ ਇਸ ਲਈ ਲਿਆਉਂਦੇ ਹਾਂ ਕਿਉਂਕਿ ਉਨ੍ਹਾਂ ਨਾਲ ਵਿਹਾਰ ਵਿੱਚ ਤਬਦੀਲੀ ਆਉਂਦੀ ਹੈ। ਇਨਸਾਨ ਦਾ ਵਿਹਾਰ ਸੁਧਰਦਾ ਹੈ।

ਇਸ ਦੌਰਾਨ ਬਰੈਂਪਟਨ ਸਿਟੀ ਕਾਉਂਸਲ ਵੱਲੋਂ ਵੀ ਅੱਜ ਕੀਤੀ ਗਈ ਮੀਟਿੰਗ ਵਿੱਚ ਮਾਸਕ ਸਬੰਧੀ ਬਾਇਲਾਅ ਦੀ ਪੁਸ਼ਟੀ ਕੀਤੀ ਗਈ। ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਇਸ ਹਫਤੇ ਤੋਂ ਸਿਟੀ ਵਿੱਚ ਮਾਸਕ ਲਾਜ਼ਮੀ ਕਰ ਦਿੱਤੇ ਜਾਣਗੇ। ਮੇਅਰ ਕ੍ਰੌਂਬੀ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੇਲਡਨ ਤੇ ਬਰਲਿੰਗਟਨ ਵੱਲੋਂ ਵੀ ਮਾਸਕ ਨੂੰ ਲਾਜ਼ਮੀ ਕਰਨ ਦੇ ਫੈਸਲਿਆਂ ਉੱਤੇ ਮੋਹਰ ਲਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਹਾਲਟਨ, ਦਰਹਾਮ, ਵਾਟਰਲੂ ਵਿੱਚ ਵੀ ਮਾਸਕ ਲਾਜ਼ਮੀ ਹੋਣ ਦਾ ਨਿਯਮ ਜਾਂ ਤਾਂ ਲਾਗੂ ਕਰ ਦਿੱਤਾ ਗਿਆ ਹੈ ਤੇ ਜਾਂ ਆਉਣ ਵਾਲੇ ਦਿਨਾਂ ਵਿੱਚ ਲਾਗੂ ਹੋ ਜਾਵੇਗਾ । ਸੋਮਵਾਰ ਤੋਂ ਸਿਮਕੋਅ ਮਸਕੋਕਾ ਵਿੱਚ ਵੀ ਮਾਸਕ ਪਾਉਣੇ ਲਾਜ਼ਮੀ ਕੀਤੇ ਜਾ ਰਹੇ ਹਨ।

Related News

ਕੈਨੇਡਾ ਦੇ ਸੂਬਿਆਂ ‘ਚ ਵੈਕਸੀਨ ਵੰਡਣ ਦਾ ਕੰਮ ਸਿਲਸਿਲੇਵਾਰ ਜਾਰੀ, ਕੋਰੋਨਾ ਦੀ ਰਫ਼ਤਾਰ ਪਹਿਲਾਂ ਦੀ ਤਰ੍ਹਾਂ ਬਰਕਰਾਰ

Vivek Sharma

ਬਰੈਂਪਟਨ ‘ਚ ਖੂਨ ਨਾਲ ਲਥਪਥ ਅਤੇ ਬੇਹੋਸ਼ ਮਿਲੇ ਵਿਅਕਤੀ ਦੀ ਹੋਈ ਮੌਤ

Rajneet Kaur

ਛੋਟੀ ਉਮਰ ਦੇ ਬੱਚਿਆਂ ਵਿੱਚ ਕੋਰੋਨਾ ਨਾਲ ਸੰਕ੍ਰਮਿਤ ਹੋਣ ਦੀ ਦਰ 40 ਫੀਸਦੀ ਤਕ ਵਧੀ : ਇੱਕ ਰਿਪੋਰਟ, ਰਿਪੋਰਟ ਨੇ ਮਾਪਿਆਂ ਦੇ ਉਡਾਏ ਹੋਸ਼ !

Vivek Sharma

Leave a Comment