channel punjabi
International News

ਚੀਨ ਨੇ ਕੈਨੇਡਾ ਤੋਂ ਆਉਣ ਵਾਲਿਆਂ ‘ਤੇ ਲਾਈ ਰੋਕ

ਟੋਰਾਂਟੋ : ਦੁਨੀਆ ਭਰ ਵਿੱਚਚਾਇਨਾ ਵਾਇਰਸ ਦਾ ਕਹਿਰ ਜਾਰੀ ਹੈ। ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸਾਂ ਨੇ ਸੈਲਾਨੀਆਂ ਦੇ ਦਾਖਲ ਹੋਣ ‘ਤੇ ਪਾਬੰਦੀ ਲਗਾਈ ਹੋਈ ਹੈ। ਇਸੇ ਕੜੀ ਅਧੀਨ ਚੀਨ ਨੇ ਕੈਨੇਡਾ ਤੋਂ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਆਪਣੇ ਦੇਸ਼ ਵਿਚ ਦਾਖਲ ਹੋਣ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ।

ਚੀਨ ਵੱਲੋਂ ਦੱਸਿਆ ਗਿਆ ਹੈ ਕਿ ਭਾਵੇਂ ਕੋਈ ਵੀ ਵਿਅਕਤੀ ਕੰਮ ਜਾਂ ਹੋਰ ਸਿਲਸਿਲੇ ਵਿਚ ਵੈਧ ਚੀਨੀ ਨਿਵਾਸ ਪਰਮਿਟ ਰੱਖਦਾ ਹੋਵੇ, ਉਸ ‘ਤੇ ਵੀ ਇਹ ਪਾਬੰਦੀਆਂ ਲਾਗੂ ਹਨ। ਇਸ ਗੱਲ ਦੀ ਜਾਣਕਾਰੀ ਟੋਰਾਂਟੋ ਵਿਚ ਚੀਨੀ ਵਣਜ ਦੂਤਾਵਾਸ ਨੇ ਵੀ ਦਿੱਤੀ ਹੈ। ਇੱਥੇ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਫੈਲਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਚੀਨ ਵਿਚ ਹੀ ਹੋਈ ਸੀ। ਵਣਜ ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ ਕਿ ਸਾਰੇ ਵਿਦੇਸ਼ੀ ਨਾਗਰਿਕ ਜੋ ਕੰਮ ਲਈ ਵੈਧ ਚੀਨੀ ਪਰਮਿਟ ਰੱਖਦੇ ਹਨ ਜਾਂ ਫਿਰ ਨਿੱਜੀ ਕਾਰਨਾਂ ਕਾਰਨ ਯਾਤਰਾ ਕਰਨਾ ਚਾਹੁੰਦੇ ਹਨ ਉਹਨਾਂ ‘ਤੇ ਅਸਥਾਈ ਰੂਪ ਨਾਲ ਕੈਨੇਡਾ ਤੋਂ ਚੀਨ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਵੇਂਕਿ ਇਸ ਦੌਰਾਨ ਡਿਪਲੋਮੈਟ ਅਤੇ ਸਰਵਿਸ ਵੀਜ਼ਾ ‘ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ ਹੈ।

ਚੀਨ ਨੇ ਅਜਿਹਾ ਕਰਨ ਦੇ ਪਿੱਛੇ ਕਾਰਨ ਕੋਰੋਨਾ ਵਾਇਰਸ ਨੂੰ ਦੱਸੀਆ ਹੈ। ਕੈਨੇਡਾ ਵਿਚ ਵੱਧਦੇ ਇਨਫੈਕਸ਼ਨ ਕਾਰਨ ਚੀਨ ਨੇ ਇਹ ਫ਼ੈਸਲਾ ਲਿਆ ਹੈ। ਕੈਨੇਡਾ ਵਿਚ ਸ਼ਨੀਵਾਰ ਨੂੰ ਵੀ ਕੋਰੋਨਾ ਇਨਫੈਕਸ਼ਨ ਦੇ 4,255 ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਤੱਕ ਇੱਥੇ 20000 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

BIG NEWS : ਵਾਸ਼ਿੰਗਟਨ ‘ਚ ਹਾਲਾਤ ਤਨਾਅਪੂਰਨ ਕਰਫਿਊ ਕੀਤਾ ਗਿਆ ਲਾਗੂ, 15 ਦਿਨਾਂ ਲਈ ਪਬਲਿਕ ਐਮਰਜੰਸੀ ਦਾ ਐਲਾਨ : ਹਿੰਸਕ ਝੜਪ ‘ਚ ਮਹਿਲਾ ਦੀ ਮੌਤ

Vivek Sharma

ਫੇਸਬੁੱਕ ਤੋਂ ਹੋਈ ਗਲਤੀ, ਪਿਆਜ਼ਾ ਨੂੰ ‘ਸੈਕਸੀ’ ਸਮਝ ਇਸ਼ਤਿਹਾਰ ਕੀਤਾ ਡਿਲੀਟ,ਮੰਗੀ ਮੁਆਫੀ

Rajneet Kaur

ਕੈਨੇਡਾ ਵਾਲਿ਼ਆਂ ਲਈ ਖ਼ਤਰੇ ਦੀ ਘੰਟੀ!ਅਮਰੀਕਨ ਲੋਕ ਪਹੁੰਚੇ ਕੈਨੇਡਾ!

team punjabi

Leave a Comment