channel punjabi
Canada International News North America

ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜੇ ਰਾਤ ਦਾ ਕਰਫਿਊ ਲਾਉਣ ਦੀ ਨੌਬਤ ਆਉਂਦੀ ਹੈ ਤਾਂ ਲੱਗਭਗ ਦੋ ਤਿਹਾਈ ਕੈਨੇਡੀਅਨ ਅਜਿਹਾ ਕਰਨ ਦੇ ਹੱਕ ‘ਚ: ਸਰਵੇਖਣ

ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜੇ ਰਾਤ ਦਾ ਕਰਫਿਊ ਲਾਉਣ ਦੀ ਨੌਬਤ ਆਉਂਦੀ ਹੈ ਤਾਂ ਲੱਗਭਗ ਦੋ ਤਿਹਾਈ ਕੈਨੇਡੀਅਨ ਅਜਿਹਾ ਕਰਨ ਦੇ ਹੱਕ ਵਿੱਚ ਹਨ। ਇੱਕ ਨਵੇਂ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਭਾਵੇਂ ਉਹ ਇਸ ਲਈ ਰਾਜ਼ੀ ਨਹੀਂ ਹਨ ਕਿ ਇਹ ਪ੍ਰਭਾਵਸ਼ਾਲੀ ਹੋਵੇਗਾ। ਲੈਗਰ ਤੇ ਐਸੋਸਿਏਸ਼ਨ ਫੌਰ ਕੈਨੇਡੀਅਨ ਸਟੱਡੀਜ਼ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕੈਨੇਡੀਅਨਾਂ ਵਿੱਚੋਂ 65 ਫੀਸਦੀ ਨੇ ਆਖਿਆ ਕਿ ਜੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਉਹ ਪ੍ਰੋਵਿੰਸ ਵਿੱਚ ਲਾਏ ਜਾਣ ਵਾਲੇ ਆਰਜ਼ੀ ਕਰਫਿਊ ਦਾ ਸਮਰਥਨ ਕਰਦੇ ਹਨ।

ਕਿਊਬਿਕ, ਜਿੱਥੇ ਸਰਕਾਰ ਨੇ 10 ਦਿਨ ਪਹਿਲਾਂ ਇੱਕ ਮਹੀਨੇ ਦਾ ਕਰਫਿਊ ਲਾਇਆ ਸੀ, ਵਾਸੀਆਂ ਵਿੱਚੋਂ 74 ਫੀਸਦੀ ਨੇ ਆਖਿਆ ਕਿ ਉਹ ਇਸ ਕਦਮ ਦਾ ਸਮਰਥਨ ਕਰਦੇ ਹਨ। ਫਿਰ ਵੀ 57 ਫੀਸਦੀ ਕਿਊਬਿਕ ਵਾਸੀਆਂ ਤੇ ਬਾਕੀ ਦੇਸ਼ ਵਾਸੀਆਂ ਵਿੱਚੋਂ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 39 ਫੀਸਦੀ ਲੋਕਾਂ ਨੇ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਅੱਗੇ ਫੈਲਣ ਤੋਂ ਰੋਕਣ ਦਾ ਕਰਫਿਊ ਪ੍ਰਭਾਵਸ਼ਾਲੀ ਤਰੀਕਾ ਹਨ। ਇਹ ਸਰਵੇਖਣ 1516 ਕੈਨੇਡੀਅਨਾਂ ਉੱਤੇ ਕੀਤਾ ਗਿਆ।

ਲੈਗਰ ਦੇ ਐਗਜੈ਼ਕਟਿਵ ਵਾਈਜ਼ ਪ੍ਰੈਜ਼ੀਡੈਂਟ ਕ੍ਰਿਸਚੀਅਨ ਬੁਰਕ ਨੇ ਆਖਿਆ ਕਿ ਨਤੀਜੇ ਦਰਸਾਉਂਦੇ ਹਨ ਕਿ ਕੈਨੇਡੀਅਨ ਆਪਣੇ ਹਿੱਸੇ ਦਾ ਕੰਮ ਕਰਨਾ ਚਾਹੁੰਦੇ ਹਨ ਤੇ ਆਪਣੀਆਂ ਸਰਕਾਰਾਂ ਦੇ ਨਾਲ ਖੜ੍ਹਨਾ ਚਾਹੁੰਦੇ ਹਨ। ਪਰ ਇਹ ਵੀ ਆਖਿਆ ਗਿਆ ਕਿ ਮਹਾਂਮਾਰੀ ਦੇ ਲੰਮਾਂ ਖਿੱਚੇ ਜਾਣ ਕਾਰਨ ਕੈਨੇਡੀਅਨਾਂ ਦੀ ਮਾਨਸਿਕ ਸਿਹਤ ਉੱਤੇ ਅਸਰ ਪੈ ਰਿਹਾ ਹੈ। 21 ਫੀਸਦੀ ਨੇ ਆਪਣੀ ਮਾਨਸਿਕ ਸਿਹਤ ਨੂੰ ਕਾਫੀ ਮਾੜਾ ਦੱਸਿਆ, 32 ਫੀਸਦੀ ਨੇ ਆਪਣੀ ਮਾਨਸਿਕ ਸਿਹਤ ਨੂੰ ਬਹੁਤ ਵਧੀਆ ਦੱਸਿਆ, 45 ਫੀਸਦੀ ਨੇ ਆਪਣੀ ਮਾਨਸਿਕ ਸਿਹਤ ਨੂੰ ਚੰਗਾ ਦੱਸਿਆ। 59 ਫੀਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਕੋਵਿਡ-19 ਹੋਣ ਦਾ ਕੁੱਝ ਹੱਦ ਤੱਕ ਜਾਂ ਕਾਫੀ ਡਰ ਹੈ। 71 ਫੀਸਦੀ ਨੇ ਆਖਿਆ ਕਿ ਜਦੋਂ ਵੈਕਸੀਨ ਉਪਲਬਧ ਹੋਵੇਗੀ ਤਾਂ ਉਹ ਲਵਾਉਣ ਲਈ ਤਿਆਰ ਹਨ।

Related News

ਬੋਵੇਨ ਆਈਲੈਂਡ ਪੁਲਿਸ ਨੇ ਲਾਪਤਾ 14 ਸਾਲਾ ਕਿਸ਼ੋਰ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਮੰਗ

Rajneet Kaur

ਕਿਊਬੈਕ ਸੂਬੇ ਵਿੱਚ ਪਹਿਲੀ ਵਾਰ ਕਿਸੇ ਨੌਜਵਾਨ ਦੀ ਕੋਰੋਨਾ ਕਾਰਨ ਗਈ ਜਾਨ

Vivek Sharma

ਪੀਲ ਰੀਜਨਲ ਪੁਲਿਸ ਨੇ ਦੀਵਾਲੀ ਮੌਕੇ ਹੋਏ ਵੱਧ ਇਕਠ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੂੰ ਕੀਤਾ ਬੰਦ

Rajneet Kaur

Leave a Comment