channel punjabi
Canada International News North America

ਕੋਰੋਨਾ ਟੀਕਿਆਂ ਦੀ ਕਮੀ, ਓਨਟਾਰੀਓ ਦੀ ਪਹਿਲੀ ਵੱਡੀ COVID-19 ਟੀਕਾ ਸਾਈਟ ਤੁਰੰਤ ਸ਼ਾਟ ਦਾ ਪ੍ਰਬੰਧ ਕਰਨਾ ਕਰੇਗੀ ਬੰਦ,

ਕੈਨੇਡਾ ਵਿਚ ਕੋਰੋਨਾ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ । ਟੋਰਾਂਟੋ ਵਿਚ ਸ਼ਾਟਸ ਦੀ ਕਮੀ ਕਾਰਨ ਕੁਝ ਦਿਨਾਂ ਲਈ ਟੀਕਾਕਰਨ ਮੁਹਿੰਮ ਰੋਕੀ ਗਈ ਹੈ। ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਨੇ ਟੀਚਾ ਰੱਖਿਆ ਸੀ ਕਿ ਉਹ ਹਰ ਰੋਜ਼ 250 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣਗੇ ਪਰ ਫਿਲਹਾਲ ਇਸ ਨੂੰ ਬੰਦ ਕਰਨਾ ਪੈ ਰਿਹਾ ਹੈ। ਸੂਬਾਈ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਟੀਕੇ ਦੀ ਸਪਲਾਈ ਵਿਚ ਅਸਥਾਈ ਵਿਘਨ ਨਾਲ ਨਜਿੱਠਣ ਲਈ ਫਾਈਜ਼ਰ-ਬਾਇਓਨਟੈਕ ਕੋਵਿਡ 19 ਸ਼ਾਟ ਦੀ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਵਿਚ ਦੇਰੀ ਕਰ ਰਹੇ ਹਨ।

ਕੋਰੋਨਾ ਟੀਕਾ ਪਹਿਲਾਂ ਲਾਂਗ ਟਰਮ ਕੇਅਰ ਦੇ ਵਸਨੀਕਾਂ ਅਤੇ ਸਿਹਤ ਕਾਮਿਆਂ ਨੂੰ ਲਗਾਇਆ ਜਾ ਰਿਹਾ ਹੈ ਪਰ ਸ਼ਾਟਸ ਦੀ ਕਮੀ ਕਾਰਨ ਕੁਝ ਲੋਕਾਂ ਨੂੰ ਹੀ ਇਹ ਟੀਕਾ ਮਿਲ ਸਕਿਆ ਹੈ। ਹਾਲਾਂਕਿ ਸੋਮਵਾਰ ਨੂੰ ਓਂਟਾਰੀਓ ਅਧਿਕਾਰੀਆਂ ਨੇ ਦੱਸਿਆ ਸੀ ਕਿ ਕਲੀਨਿਕ ਵਿਚ 22 ਜਨਵਰੀ ਤੱਕ ਟੀਕਾਕਰਨ ਮੁਹਿੰਮ ਤੱਕ ਰੋਕੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਵੀ ਲੋਕਾਂ ਨੇ ਟੀਕਾ ਲਗਵਾਉਣ ਲਈ ਸਮਾਂ ਲਿਆ ਸੀ, ਹੁਣ ਉਸ ਨੂੰ ਰੱਦ ਕਰਨਾ ਪੈ ਰਿਹਾ ਹੈ।ਸ਼ਾਟਸ ਦੀ ਕਮੀ ਕਾਰਨ ਲੋਕਾਂ ‘ਚ ਕਾਫੀ ਗੁੱਸਾ ਨਜ਼ਰ ਆ ਰਿਹਾ ਹੈ।

Related News

ਬਰੈਂਪਟਨ ‘ਚ ਦੋ ਵਿਅਕਤੀਆਂ ਉੱਤੇ ਤਲਵਾਰਾਂ ਅਤੇ ਬੈਟਾਂ ਨਾਲ ਹਮਲਾ ਕਰਨ ਦੇ ਦੋਸ਼ ‘ਚ ਬਾਰ੍ਹਾਂ ਪੰਜਾਬੀ ਨੌਜਵਾਨ ਗ੍ਰਿਫਤਾਰ

Rajneet Kaur

ਕੌਮਾਂਤਰੀ ਮਾਹਿਰਾਂ ਦੀ ਇੱਕ ਟੀਮ ਜਨਵਰੀ ਦੇ ਪਹਿਲੇ ਹਫਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਦਾ ਕਰੇਗੀ ਦੌਰਾ :WHO

Rajneet Kaur

ਟਰੂਡੋ ਨੇ ਸੀਈਆਰਬੀ ਵਧਾਉਣ ਦਾ ਕੀਤਾ ਵਾਅਦਾ

team punjabi

Leave a Comment