channel punjabi
Canada International News North America

ਕੋਕਿਟਲਾਮ ਮਾਉਂਟੀਜ਼ ਇੱਕ ਵਿਅਕਤੀ ਦੀ ਭਾਲ ਕਰ ਰਹੇ ਹਨ ਜੋ ਕਲੋਨੀ ਫਾਰਮ ਫੋਰੈਂਸਿਕ ਮਨੋਰੋਗ ਹਸਪਤਾਲ ਵਿੱਚ ਵਾਪਸ ਨਹੀਂ ਆਇਆ

ਕੋਕਿਟਲਾਮ ਵਿੱਚ ਮਾਉਂਟੀਜ਼ ਇੱਕ ਵਿਅਕਤੀ ਦੀ ਭਾਲ ਕਰ ਰਹੇ ਹਨ ਜੋ ਸ਼ੁੱਕਰਵਾਰ ਨੂੰ ਕਲੋਨੀ ਫਾਰਮ ਫੋਰੈਂਸਿਕ ਮਨੋਰੋਗ ਹਸਪਤਾਲ (Colony Farm Forensic Psychiatric Hospital) ਵਿੱਚ ਵਾਪਸ ਨਹੀਂ ਆਇਆ। ਕੋਕਿਟਲਮ RCMP ਦੇ ਅਨੁਸਾਰ, ਜੌਨ ਬਰਗ ਸਵੇਰੇ 11: 35 ਵਜੇ ਸੁਵਿਧਾ ‘ਤੇ ਵਾਪਸ ਆਉਣਾ ਸੀ। ਮਾਨਸਿਕ ਸਿਹਤ ਐਕਟ ਦੇ ਤਹਿਤ ਇੱਕ ਵਾਰੰਟ ਜਾਰੀ ਕੀਤਾ ਗਿਆ ਹੈ।

ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਬਰਗ “ਇਸ ਤਰ੍ਹਾਂ ਦਾ ਵਿਵਹਾਰ ਕਰ ਸਕਦਾ ਹੈ ਜੋ ਆਪਣੇ ਆਪ ਜਾਂ ਲੋਕਾਂ ਲਈ ਜੋਖਮ ਪੇਸ਼ ਕਰੇ। ਪੁਲਿਸ ਨੇ ਦਸਿਆ ਬਰਗ 45 ਸਾਲਾ ਦਾ ਹੈ। ਉਸਦੀਆਂ ਅੱਖਾਂ ਨੀਲੀਆਂ ਹਨ। ਉਸਦਾ ਕੱਦ 5 ਫੁੱਟ 8 ਇੰਚ ਹੈ। ਪੁਲਿਸ ਨੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 604-945-1550 ‘ਤੇ ਕੋਕਿਟਲਮ RCMP ਤੇ ਕਾਲ ਕਰਨ ਲਈ ਕਿਹਾ ਹੈ।

Related News

ਭਾਰਤ ਦੀ ਕੋਰੋਨਾ ਵੈਕਸੀਨ ਦੀ ਬੱਲੇ-ਬੱਲੇ, ਸੰਯੁਕਤ ਰਾਸ਼ਟਰ (UNITED NATIONS) ਨੇ ਵੈਕਸੀਨ ਲਈ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

ਪ੍ਰਵਾਸੀ ਭਾਰਤੀਆਂ ਦਾ ਸ਼ਾਨਦਾਰ ਉਪਰਾਲਾ , ਭਾਰਤੀ ਸਕੂਲੀ ਬੱਚਿਆਂ ਲਈ ਇਕੱਠੇ ਕੀਤੇ 950,000 ਡਾਲਰ

Vivek Sharma

ਫੈਡਰਲ ਸਰਕਾਰ ਦੁਆਰਾ ਹਾਲ ਹੀ ਵਿੱਚ ਨਵੇਂ ਯਾਤਰਾ ਨਿਯਮ ਕੀਤੇ ਗਏ ਐਲਾਨ, Commercial Truck Drivers ਨੂੰ ਮਿਲੇਗੀ ਛੋਟ

Rajneet Kaur

Leave a Comment