channel punjabi
Canada International News North America

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ 325 ਨਵੇਂ ਮਾਮਲੇ ਕੀਤੇ ਗਏ ਦਰਜ, ਸਿਹਤ ਮੰਤਰੀ ਨੇ ਲੋਕਾਂ ਨੂੰ ਸਰੀਰਕ ਕਸਰਤ ਕਰਨ ਦੀ ਦਿੱਤੀ ਸਲਾਹ

ਕੈਨੇਡਾ ‘ਚ 24 ਘੰਟਿਆਂ ਦੌਰਾਨ 325 ਤੋਂ ਵੱਧ ਕੋਰੋਨਾ ਪ੍ਰਭਾਵਿਤ ਆਏ ਸਾਹਮਣੇ

ਪਹਿਲਾਂ ਨਾਲੋਂ ਘਟੀ ਕੋਰੋਨਾ ਮਾਮਲਿਆਂ ਦੀ ਰਫ਼ਤਾਰ

ਸਿਹਤ ਮੰਤਰੀ ਨੇ ਲੋਕਾਂ ਨੂੰ ਸਰੀਰਕ ਕਸਰਤ ਕਰਨ ਲਈ ਕੀਤਾ ਪ੍ਰੇਰਿਤ

ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ ਵੀ ਵਧੀ

ਓਟਾਵਾ: ਕੈਨੇਡਾ ਵਿੱਚ ਕੋਵਿਡ-19 ਕੇਸਾਂ ਦੀ ਕੌਮੀ ਗਿਣਤੀ ਸ਼ਨੀਵਾਰ ਨੂੰ ਘੱਟੋ-ਘੱਟ 325 ਤੱਕ ਵਧ ਗਈ ਜਦੋਂਕਿ ਛੇ ਹੋਰ ਮੌਤਾਂ ਇਸ ਵਾਇਰਸ ਕਾਰਨ ਦਰਜ ਕੀਤੀਆਂ ਗਈਆਂ ਹਨ। ਜਨਵਰੀ ਤੋਂ ਲੈ ਕੇ ਹੁਣ ਤੱਕ ਕੈਨੇਡਾ ਵਿੱਚ 116,599 ਲੈਬ-ਪੁਸ਼ਟੀ ਕੀਤੇ COVID-19 ਕੇਸ ਦਰਜ ਕੀਤੇ ਗਏ ਹਨ । ਸੂਬਾਈ ਸਰਕਾਰਾਂ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 8,941 ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਨ ਗੁੁਆ ਚੁੱਕੇ ਹਨ। 101,436 ਤੋਂ ਵੱਧ ਲੋਕ ਵਾਇਰਸ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ । ਦੇਸ਼ ਭਰ ਵਿੱਚ 4.7 ਮਿਲੀਅਨ ਕੋਵਿਡ ਟੈਸਟ ਕੀਤੇ ਗਏ ਹਨ ।

ਕੈਨੇਡਾ ਦੀ ਮੁੱਖ ਜਨਤਕ ਸਿਹਤ ਅਫ਼ਸਰ ਡਾ. ਥੇਰੇਸਾ ਟਾਮ ਨੇ ਕੈਨੇਡੀਅਨਾਂ ਨੂੰ ਉਨ੍ਹਾਂ ਦੀ ਸਰੀਰਕ ਸਿਹਤ ਅਤੇ ਮਾਨਸਿਕ nl ਦੀ ਰੱਖਿਆ ਲਈ ਕਿਰਿਆਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।

ਉਹਨਾਂ ਆਮ ਲੋਕਾਂ ਨੂੰ ਕਿਸੇ-ਨਾ-ਕਿਸੇ ਤਰੀਕੇ ਨਾਲ ਸਰੀਰਕ ਕਸਰਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਾਈਕਲ ਚਲਾਉਣਾ, ਜਾਗਿੰਗ ਅਤੇ ਘੱਟ ਸੰਪਰਕ ਖੇਡਾਂ ਜਿਵੇਂ ਕਿ ਗੋਲਫ ਅਤੇ ਟੈਨਿਸ ਆਦਿ ਨੂੰ ਜ਼ਰੂਰ ਖੇਡਣ ।

ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਲੋਕਾਂ ਨੂੰ ਮਾਸਕ ਦਾ ਵੱਧ ਤੋ ਵੱਧ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਾਸਕ ਤੋਂ ਬਿਹਤਰ ਹਾਲ ਦੀ ਘੜੀ ਸਾਡੇ ਕੋਲ ਕੋਰੋਨਾ ਦਾ ਕੋਈ ਹੱਲ ਨਹੀਂ ਹੈ । ਜਨਤਕ ਥਾਵਾਂ ‘ਤੇ ਛੋਟੇ ਵੱਡੇ ਇਕੱਠਾਂ ਤੇ, ਭਾਵੇਂ ਉਹ ਫੈਮਿਲੀ ਫੰਕਸ਼ਨ ਹੀ ਕਿਉਂ ਨਾ ਹੋਵੇ, ਫੇਸ ਮਾਸਕ ਦਾ ਇਸਤੇਮਾਲ ਨਿਸ਼ਚਿਤ ਤੌਰ ਤੇ ਕੀਤਾ ਜਾਵੇ ।

ਉਧਰ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿਚ ਵੀ ਕੋਰੋਨਾ ਵਾਇਰਸ ਦੇ ਪ੍ਰਭਾਵਿਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਿਊਬਿਕ, ਓਂਟਾਰੀਓ, ਸਸਕੈਚਵਨ, ਮੈਨੀਟੋਬਾਕਾ ਅਤੇ ਅਲਬਰਟਾ ਆਦਿ ਵਿਚ ਵੀ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ।

Related News

ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਨੂੰ ਵ੍ਹਾਈਟ ਹਾਊਸ ’ਚ ਮਿਲੀ ਅਹਿਮ ਜ਼ਿੰਮੇਵਾਰੀ

Vivek Sharma

ਟਰੰਪ ਨੇ ਕੇਨੋਸ਼ਾ ਦਾ ਕੀਤਾ ਦੌਰਾ, ਡੈਮੋਕਰੇਟਸ ਨੂੰ ਲਿਆ ਆੜੇ ਹੱਥੀਂ

Vivek Sharma

ਫਲੋਰਿਡਾ ‘ਚ ਸਥਿਤ ਸਯੁੰਕਤ ਰਾਜ ਦੀ ਇਕ ਵਿਸ਼ੇਸ਼ ਫੋਜ ਦੇ ਸਰਜੈਂਟ ਨੇ ਅੰਨ੍ਹੇਵਾਹ ਕੀਤੀ ਗੋਲੀਬਾਰੀ, 3 ਵਿਅਕਤੀ ਜ਼ਖਮੀ

Rajneet Kaur

Leave a Comment