channel punjabi
Canada International News Sticky

ਕੈਨੇਡਾ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ, ਆਹ ਸ਼ਹਿਰ ‘ਚ ਘਟਿਆ ਕੋਰੋਨਾ ਦਾ ਕਹਿਰ

ontario

ਟੋਰਾਂਟੋ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਹਰ ਇੱਕ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਸ਼ਾਇਦ ਦੁਨੀਆਂ ‘ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੋਵੇ ਕਿ ਕਿਸੇ ਵਾਇਰਸ ਦੇ ਆਉਣ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਇੱਕ ਦਮ ਰੁੱਕ ਗਈ ਹੋਵੇ ।ਜਿਸ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਜਿਉਂਣ ‘ਚ ਵੱਡਾ ਬਦਲਾਅ ਆਇਆ ਹੋਵੇ। ਜਿਵੇਂ ਕਿ ਲੋਕਾਂ ਦਾ ਰਹਿਣ ਸਹਿਣ ਇੱਕ ਦੂਸਰੇ ਨਾਲ ਮਿਲ ਮਿਲਾਪ ਆਦਿ । ਇਸ ਤਰ੍ਹਾਂ ਕੋਰੋਨਾ ਦਾ ਕਹਿਰ ਕੈਨੇਡਾ ‘ਚ ਦੇਖਣ ਨੂੰ ਮਿਲਿਆ ਹੈ । ਪਹਿਲਾਂ ਤਾਂ ਕੈਨੇਡਾ ‘ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਲਗਾਤਾਰ ਵਾਧਦੀ ਜਾ ਰਹੀ ਹੈ । ਪਰ ਹੁਣ ਕੁਝ ਹੱਦ ਤੱਕ ਕੋਰੋਨਾ ਮਾਮਲੇ ਘੱਟ ਸਾਹਮਣੇ ਆ ਰਹੇ ਹਨ ।
ਓਟਾਰੀਓ ‘ਚ ਕਾਫ਼ੀ ਦਿਨਾਂ ਤੋਂ ਕੋਰੋਨਾ ਦੀ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ।ਇਸ ਸਮੇਂ ਓਟਾਰੀਓ ‘ਚ 32000 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਹਨ ।ਜਿਨ੍ਹਾਂ ਚੋਂ ਹੁਣ ਤੱਕ ਕੋਰੋਨਾ ਕਾਰਨ 2507  ਲੋਕਾਂ ਦੀ ਮੌਤ ਹੋਈ ਹੈ।26000  ਤੋਂ ਜ਼ਿਆਦਾ ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ । ਇਸ ਦੌਰਾਨ ਸੂਬੇ ‘ਚ ਵੱਧ ਤੋਂ ਵੱਧ ਲੋਕਾਂ ਦੇ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ ਜਿਨ੍ਹਾਂ ‘ਚੋਂ ਬਹੁਤ ਘੱਟ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ । ਕੋਰੋਨਾ ਜ਼ਿਆਦਾ ਤਰ੍ਹਾਂ ਬਜ਼ੁਰਗਾਂ ਲੋਕਾਂ ਨੂੰ ਤੇ ਬੱਚਿਆਂ ਨੂੰ ਹੀ ਆਪਣੀ ਲਪੇਟ ‘ਚ ਲੈਂਦਾ ਹੈ । ਜਿਸ ਕਾਰਨ ਬਜ਼ੁਰਗਾਂ ਤੇ ਬੱਚਿਆਂ ਦੀ ਮੌਤ ਜਲਦੀ ਹੁੰਦੀ ਹੈ ।

Related News

BREAKING : ਕੈਨੇਡੀਅਨ ਖਿਡਾਰਣ ਲੇਲਾਹ ਐਨੀ ਫਰਨਾਂਡੀਜ਼ ਨੇ ਮੋਂਟਰਰੇ ਓਪਨ ਜਿੱਤੀ, ਪਹਿਲਾ WTA ਖ਼ਿਤਾਬ ਆਪਣੇ ਨਾਮ ਕੀਤਾ

Vivek Sharma

ਸਸਕੈਟੂਨ ‘ਚ ਐਵੇਨਿਊ ਦੱਖਣ ਦੇ 200 ਬਲਾਕ ‘ਚ ਲੱਗੀ ਭਿਆਨਕ ਅੱਗ

Rajneet Kaur

ਹਾਲੇ ਬੰਦ ਹੀ ਰਹੇਗੀ ਕੈਨੇਡਾ-ਅਮਰੀਕਾ ਦੀ ਸਰਹੱਦ, ਸਰਹੱਦੀ ਪਾਬੰਦੀਆਂ ਦੀ ਮਿਆਦ ਹੋਰ ਵਧਾਈ ਗਈ

Vivek Sharma

Leave a Comment