channel punjabi
Canada International News North America

ਕੈਨੇਡਾ ਦੀ ਸਰਕਾਰ ਨੇ ਰਾਇਰਸਨ ਯੂਨੀਵਰਸਿਟੀ ਦੇ ਰੋਜਰਸ ਸਾਈਬਰਸਕਿਓਰ ਕੈਟਾਲਿਸਟ ਲਈ ਵਧੇਰੇ ਸਮਰਥਨ ਦੇਣ ਦਾ ਕੀਤਾ ਐਲਾਨ

ਟੈਕਨੋਲਾਜੀਕਲ ਇਨੋਵੇਸ਼ਨ ਨਾਲ ਜਿੱਥੇ ਡਿਜੀਟਲ ਟਰਾਂਸਫਰਮੇਸ਼ਨ ਨੂੰ ਬਲ ਮਿਲਿਆ ਤੇ ਕੌਮਾਂਤਰੀ ਪੱਧਰ ਉੱਤੇ ਮੁਕਾਬਲੇਬਾਜ਼ੀ ਵਧੀ ਉੱਥੇ ਹੀ ਮੌਜੂਦਾ ਇੰਡਸਟਰੀਜ਼ ਦੀ ਕਾਇਆ ਵੀ ਪਲਟ ਗਈ ਤੇ ਨਵੀਆਂ ਮਾਰਕਿਟ ਦੇ ਰਾਹ ਖੁੱਲ੍ਹ ਗਏ।ਇਸ ਦੌਰਾਨ ਕੋਵਿਡ-19 ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਡਿਜੀਟਲ ਟੈਕਨੌਲੋਜੀ ਦੇ ਬਦਲ ਅਪਣਾਉਣ ਕਾਰਨ ਸਾਈਬਰਸਕਿਊਰਿਟੀ ਦੀ ਅਹਿਮੀਅਤ ਦੀ ਲੋੜ ਵੀ ਮਹਿਸੂਸ ਹੋਈ। ਜਿਵੇਂ ਅਸੀਂ ਵਿਕਾਸ ਕਰਨ ਅਤੇ ਰਿਕਵਰ ਕਰਨ ਦੇ ਰਾਹ ਲੱਭਦੇ ਹਾਂ ਉਸ ਦੇ ਨਾਲ ਹੀ ਸੇਫ ਤੇ ਸਕਿਓਰ ਸਾਈਬਰ ਸਪੇਸ ਸਿਰਜਣਾ ਕੈਨੇਡਾ ਦੀ ਮੁਕਾਬਲੇਬਾਜ਼ੀ, ਆਰਥਿਕ ਸਥਿਰਤਾ ਤੇ ਖੁਸ਼ਹਾਲੀ ਲਈ ਕਾਫੀ ਅਹਿਮ ਹੈ।

ਰਾਇਰਸਨ ਯੂਨੀਵਰਸਿਟੀ ਦੇ ਕੈਟਾਲਿਸਟ ਸਾਈਬਰ ਰੇਂਜ ਦੀ ਵਰਚੂਅਲ ਲਾਂਚ ਸਮੇਂ ਇਕਨੌਕਿਮ ਡਿਵੈਲਪਮੈਂਟ ਐਂਡ ਆਫੀਸ਼ੀਅਲ ਲੈਂਗੁਏਜਿਜ਼ ਮੰਤਰੀ ਦੀ ਪਾਰਲੀਆਮੈਂਟਰੀ ਸਕੱਤਰ ਕੇਟ ਯੰਗ ਨੇ ਰਾਇਰਸਨ ਯੂਨੀਵਰਸਿਟੀ ਦੇ ਰੌਜਰਜ਼ ਸਾਈਬਰਸਕਿਓਰ ਕੈਟਾਲਿਸਟ ਲਈ 660,000 ਡਾਲਰ ਦੇ ਨੇੜੇ ਤੇੜੇ ਫੈੱਡ ਡੇਵ ਓਨਟਾਰੀਓ ਨਿਵੇਸ਼ ਦਾ ਐਲਾਨ ਕੀਤਾ। ਇਹ ਉਪਰਾਲਾ ਪੀਲ ਰੀਜਨ ਦੇ ਉਨ੍ਹਾਂ ਵਰਕਰਜ਼ ਦੀ ਭਲਾਈ ਲਈ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਕੋਵਿਡ-19 ਮਹਾਂਮਾਰੀ ਕਾਰਨ ਨੁਕਸਾਨ ਹੋਇਆ ਹੈ। ਇਸ ਸਹਿਯੋਗ ਨਾਲ ਪੀਲ ਰੀਜਨ ਯੰਗ ਵਰਕਰ ਸਾਇਬਰਸਕਿਊਰਿਟੀ ਟਰੇਨਿੰਗ ਪ੍ਰੋਗਰਾਮ ਤਿਆਰ ਕਰਨ ਲਈ ਰੌਜਰਜ਼ ਸਾਈਬਰਸਕਿਓਰ ਕੈਟਾਲਿਸਟ ਰੋਜ਼ਗਾਰ ਸਬੰਧੀ ਫੌਰੀ ਲੋੜਾਂ ਨੂੰ ਪੂਰਾ ਕੀਤਾ ਜਾਵੇਗਾ।ਬੇਰੋਜ਼ਗਾਰਾਂ ਜਾਂ ਅੰਡਰ ਇੰਪਲੌਇਡ ਯੰਗ ਵਰਕਰਜ਼ ਲਈ ਵਰਕਫੋਰਸ ਟਰੇਨਿੰਗ ਪਹਿਲਕਦਮੀ ਨਾਲ ਨਾ ਸਿਰਫ ਨੌਜਵਾਨ ਸਾਈਬਰਸਕਿਊਰਿਟੀ ਪ੍ਰੋਫੈਸ਼ਨਲਜ਼ ਕੈਨੇਡੀਅਨ ਸਾਈਬਰਸਕਿਊਰਿਟੀ ਈਕੋਸਿਸਟਮ ਨਾਲ ਜੁੜਨਗੇ ਸਗੋਂ ਤੇਜ਼ੀ ਨਾਲ ਵਿਕਸਤ ਹੋ ਰਹੇ ਇਸ ਸੈਕਟਰ ਵਿੱਚ ਵੰਨਸੁਵੰਨਤਾ ਵੀ ਆਵੇਗੀ।

Related News

ਮਾਂਟਰੀਅਲ ਦੇ ਕੈਸੀਨੋ ‘ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ, ਇੱਕੋ ਸਮੇਂ ਕੈਸੀਨੋ ‘ਚ ਇਕੱਠੇ ਹੋਏ 250 ਤੋਂ ਵੱਧ ਲੋਕ

Vivek Sharma

ਲਿਬਰਲ ਪਾਰਟੀ ਦੇ ਐਮਪੀ ਸੁੱਖ ਧਾਲੀਵਾਲ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਡਬਲ ਮਿਊਟੈਂਟ ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ’ਤੇ ਪ੍ਰਗਟਾਈ ਚਿੰਤਾ,ਭਾਰਤ ਗਏ ਕੈਨੇਡੀਅਨਾਂ ਨੂੰ ਜਲਦ ਕੈਨੇਡਾ ਵਾਪਸ ਪਰਤਣ ਦੀ ਕੀਤੀ ਅਪੀਲ

Rajneet Kaur

ਮਿਆਂਮਾਰ ‘ਚ ਜਮਹੂਰੀਅਤ ਦਾ ਸਮਰਥਨ ਕਰਨ ਲਈ ਵਿਸ਼ਵ ਨੂੰ ਕਰਨਾ ਪਵੇਗਾ ਵੱਧ ਤੋਂ ਵੱਧ ਸਹਿਯੋਗ: ਬੌਬ ਰਾਏ

Vivek Sharma

Leave a Comment