channel punjabi
Canada News North America

ਕੈਨੇਡਾ ‘ਚ ਕੋਰੋਨਾ : ਵੈਕਸੀਨ ਵੰਡ ਵਿਚਾਲੇ ਓਂਟਾਰੀਓ ‘ਚ 3000 ਤੋਂ ਵੱਧ ਨਵੇਂ ਮਾਮਲੇ ਹੋਏ ਦਰਜ

ਟੋਰਾਂਟੋ : ਕੈਨੇਡਾ ਵਿੱਚ ਟਰੂਡੋ ਸਰਕਾਰ ਵੱਲੋਂ ਨਾਗਰਿਕਾਂ ਨੂੰ ਸਿਲਸਿਲੇਵਾਰ ਵੈਕਸੀਨ ਵੰਡੇ ਜਾਣ ਦਾ ਕੰਮ ਜਾਰੀ ਹੈ। ਇਸ ਵਿਚਾਲੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਹੁਣ ਵੀ ਜਾਰੀ ਹੈ। ਓਂਟਾਰੀਓ ਨੇ ਇਸ ਹਫ਼ਤੇ ਚੌਥੀ ਵਾਰ 3,000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਹਨ। ਮੰਗਲਵਾਰ ਨੂੰ ਓਂਟਾਰੀਓ ਦੇ ਸਿਹਤ ਅਧਿਕਾਰੀਆਂ ਨੇ ਸੂਬੇ ਵਿਚ 3,128 ਨਵੇਂ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਪੁਸ਼ਟੀ ਕੀਤੀ।

ਸਿਹਤ ਮੰਤਰਾਲਾ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ 35,152 ਲੋਕਾਂ ਦੀ ਕੋਰੋਨਾ ਟੈਸਟਿੰਗ ਕੀਤੀ ਗਈ। ਸੂਬੇ ਵਿਚ ਪਾਜ਼ੀਟਿਵ ਦਰ ਹਾਲੇ ਵੀ 9.4 ਫ਼ੀਸਦੀ ਦੇ ਆਸਪਾਸ ਹੈ। ਹਾਲਾਂਕਿ, ਸੋਮਵਾਰ ਨੂੰ ਅਤੇ ਇਕ ਹਫ਼ਤੇ ਪਹਿਲਾਂ 9.7 ਫ਼ੀਸਦੀ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਸੂਬੇ ਵਿਚ 51 ਹੋਰ ਲੋਕਾਂ ਦੀ ਜਾਨ ਇਸ ਮਹਾਮਾਰੀ ਕਾਰਨ ਚਲੀ ਗਈ।

ਓਂਟਾਰੀਓ ਦਾ ਸ਼ਹਿਰ ਟੋਰਾਂਟੋ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਿਹਾ ਹੈ। ਸੂਬੇ ਵਿਚ ਦਰਜ ਹੋਏ ਕੁੱਲ ਮਾਮਲਿਆਂ ਵਿਚੋਂ 778 ਟੋਰਾਂਟੋ ਦੇ ਹੀ ਹਨ, 614 ਪੀਲ, 213 ਯੌਰਕ ਰੀਜ਼ਨ, 172 ਡਰਹਮ ਰੀਜ਼ਨ, 151 ਮਿਡਲਸੇਕਸ-ਲੰਡਨ, 126 ਓਟਾਵਾ, 142 ਵਿੰਡਸਰ, 128 ਹਾਲਟਨ, 101 ਨਿਆਗਰਾ ਰੀਜ਼ਨ, 129 ਵਾਟਰਲੂ ਅਤੇ 151 ਹੈਮਿਲਟਨ ਦੇ ਹਨ। ਮੰਗਲਵਾਰ ਨੂੰ ਸੂਬੇ ਵਿਚ ਦਰਜ ਹੋਏ ਨਵੇਂ ਮਾਮਲਿਆਂ ਕਾਰਨ ਕੁੱਲ ਗਿਣਤੀ 197,360 ‘ਤੇ ਪਹੁੰਚ ਗਈ ਹੈ। ਉੱਥੇ ਹੀ, 4,730 ਲੋਕਾਂ ਦੀ ਇਸ ਮਹਾਮਾਰੀ ਕਾਰਨ ਜਾਨ ਜਾ ਚੁੱਕੀ ਹੈ। ਸੂਬੇ ਵਿਚ ਇਸ ਸਮੇਂ ਵੱਡੀ ਗਿਣਤੀ ਵਿਚ 25,840 ਸਰਗਰਮ ਮਾਮਲੇ ਮੌਜੂਦ ਹਨ ।

ਕੋਰੋਨਾ ਵੈਕਸੀਨ ਦੀ ਵੰਡ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਹੜਾ ਇਸ ਵੇਲੇ ਫੈਡਰਲ ਅਤੇ ਸੂਬਾ ਸਰਕਾਰਾਂ ਲਈ ਚਿੰਤਾ ਦਾ ਵੱਡਾ ਵਿਸ਼ਾ ਬਣਿਆ ਹੋਇਆ ਹੈ।

Related News

ਕੈਨੇਡਾ ਦੇ ਸੂਬਿਆਂ ‘ਚ ਵੈਕਸੀਨ ਵੰਡਣ ਦਾ ਕੰਮ ਸਿਲਸਿਲੇਵਾਰ ਜਾਰੀ, ਕੋਰੋਨਾ ਦੀ ਰਫ਼ਤਾਰ ਪਹਿਲਾਂ ਦੀ ਤਰ੍ਹਾਂ ਬਰਕਰਾਰ

Vivek Sharma

ਕੈਨੇਡਾ ‘ਚ ਕੋਰੋਨਾ ਮਹਾਂਮਾਰੀ ਦਾ ਕਹਿਰ

Rajneet Kaur

ਓਂਟਾਰੀਓ ‘ਚ ਕੋਵਿਡ -19 ਦੇ 3,443 ਨਵੇਂ ਕੇਸ ਦਰਜ

Rajneet Kaur

Leave a Comment