channel punjabi
Canada International News North America

ਕੈਨੇਡਾ: ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ‘ਚ 40 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਦਰਜ਼

ਬੀਤੇ ਦਿਨਾਂ ਤੋਂ ਕੈਨੇਡਾ ਵਿਖੇ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਦੇ ਅੰਕੜਿਆਂ ਮੁਤਾਬਕ, ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ 40 ਫ਼ੀਸਦੀ ਤੱਕ ਦਾ ਵਾਧਾ ਦਰਜ਼ ਕੀਤਾ ਗਿਆ ਹੈ।

ਬ੍ਰਿਟਿਸ਼ ਕੋਲੰਬੀਆ ਵਿਖੇ ਮਾਰਚ ਤੋਂ ਅਗਸਤ ਤੱਕ ਲਗਾਤਾਰ 100 ਤੋਂ ਵੱਧ ਮੌਤਾਂ ਹੋਈਆਂ ਹਨ। ਮਈ ਮਹੀਨੇ 175 ਤੇ ਜੂਨ ਮਹੀਨੇ 181 ਮੌਤਾਂ ਹੋਈਆਂ ਹਨ। ਜੇਕਰ ਓਂਟਾਰੀਓ ਦੀ ਗੱਲ ਕਰੀਏ ਤਾਂ ਹਰ ਹਫ਼ਤੇ 50 ਤੋਂ 80 ਮੌਤਾਂ ਹੋ ਰਹੀਆਂ ਹਨ। ਜੇਕਰ ਮੌਤਾਂ ਦੀ ਵੱਧ ਗਿਣਤੀ ਦੇ ਕਾਰਨਾਂ ‘ਤੇ ਜਾਈਏ ਤਾਂ ਬਾਰਡਰਾਂ ‘ਤੇ ਸਖ਼ਤੀ ਹੋਣ ਕਾਰਨ ਕੈਨੇਡਾ ਦੇ ਅੰਦਰ ਸੰਥੇਟਿਕ ਨਸ਼ਿਆਂ ਦੇ ਰੁਝਾਨ ਵਿੱਚ ਵਾਧਾ ਵੀ ਹੈ। ਬਾਹਰੋਂ ਨਸ਼ਾ ਘੱਟ ਆਉਣ ਕਾਰਨ ਕੈਨੇਡਾ ਅੰਦਰ ਹੀ ਸੰਥੇਟਿਕ ਨਸ਼ੇ ਤਿਆਰ ਕੀਤੇ ਜਾ ਰਹੇ ਹਨ। ਨਾਲ ਮਿਲਾਵਟ ਵੀ ਵੱਡੇ ਪੱਧਰ ‘ਤੇ ਹੋ ਰਹੀ ਹੈ। 19 ਤੋਂ 59 ਸਾਲ ਦੀ ਉਮਰ ਦੇ ਵਿਅਕਤੀਆਂ ਵਿੱਚ ਓਵਰਡੋਜ਼ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ।

Related News

ਵੈਨਕੂਵਰ ਪੁਲਿਸ ਨੇ ਜਨਤਾ ਨੂੰ ਲਾਪਤਾ 80-ਸਾਲਾ ਵਿਅਕਤੀ ਨੂੰ ਲੱਭਣ ਲਈ ਕੀਤੀ ਮਦਦ ਦੀ ਮੰਗ

Rajneet Kaur

ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਟੀਕਾਕਰਨ ਤਹਿਤ ਹੁਣ ਤੱਕ 8.1 ਮਿਲੀਅਨ ਤੋਂ ਵੱਧ ਖੁਰਾਕਾਂ ਕੈਨੇਡੀਅਨਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ:ਸੋਨੀਆ ਸਿੱਧੂ

Rajneet Kaur

ਬੀ.ਸੀ.’ਚ ਤਿੰਨ ਦਿਨਾਂ ਦੀ ਮਿਆਦ ਦੇ ਦੌਰਾਨ COVID-19 ਦੇ 1,344 ਨਵੇਂ ਕੇਸ ਹੋਏ ਦਰਜ

Rajneet Kaur

Leave a Comment