channel punjabi
Canada International News North America

ਕੈਨੇਡਾ ਅਗਲੇ ਦਹਾਕੇ ਦੇ ਅੰਦਰ ਅੰਦਰ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 45 ਫੀਸਦੀ ਕਰੇਗਾ ਘੱਟ:ਜਸਟਿਨ ਟਰੂਡੋ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਕੈਨੇਡਾ ਅਗਲੇ ਦਹਾਕੇ ਦੇ ਅੰਦਰ ਅੰਦਰ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 45 ਫੀਸਦੀ ਘੱਟ ਕਰੇਗਾ। ਇਹ ਟੀਚਾ ਕੈਨੇਡਾ ਦੇ ਨੇੜਲੇ ਭਾਈਵਾਲ ਤੋਂ ਬਹੁਤ ਘੱਟ ਤਾਂਘਵਾਣ ਹੈ।ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਇਹ ਟੀਚੇ 2030 ਤੱਕ ਮੌਜੂਦਾ ਮਾਪਦੰਡਾਂ ਤੱਕ ਪ੍ਰਾਪਤ ਕਰ ਲੈਣਗੇ ਤੇ ਪੈਰਿਸ ਸਮਝੌਤੇ ਤਹਿਤ ਕੈਨੇਡਾ ਵੱਲੋਂ ਜਿਹੜਾ 30 ਫੀਸਦੀ ਦਾ ਟੀਚਾ ਪੂਰਾ ਕਰਨ ਦੀ ਕੈਨੇਡਾ ਵੱਲੋਂ ਜਿਹੜੀ ਸਹਿਮਤੀ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਵੇਗਾ।

ਟਰੂਡੋ ਨੇ ਇਹ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਵਿੱਚ ਵਿਸ਼ਵ ਆਗੂਆਂ ਦੀ ਹੋਈ ਵਰਚੂਅਲ ਕਲਾਈਮੇਟ ਸਿਖਰ ਵਾਰਤਾ ਵਿੱਚ ਕੀਤਾ। ਇਸ ਦੌਰਾਨ ਬਾਇਡਨ ਨੇ 2030 ਤੱਕ ਆਪਣੇ ਦੇਸ਼ ਵਿੱਚ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ 50 ਤੋਂ 52 ਫੀਸਦੀ ਤੱਕ ਘਟਾਉਣ ਦਾ ਤਹੱਈਆ ਪ੍ਰਗਟਾਇਆ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਸਮੇਂ ਉਨ੍ਹਾਂ ਦੀ ਮੁੱਖ ਤਰਜੀਹ ਨੋਵਲ ਕਰੋਨਾਵਾਇਰਸ ਨਾਲ ਲੜਨਾ ਹੀ ਹੈ ਪਰ ਸਾਇੰਸ ਦਾ ਕਹਿਣਾ ਹੈ ਕਿ ਕਲਾਈਮੇਟ ਚੇਂਜ ਮਨੁੱਖੀ ਹੋਂਦ ਲਈ ਖਤਰਾ ਹੈ। ਇਸ ਸਿਖਰ ਵਾਰਤਾ ਵਿੱਚ ਚੀਨ, ਭਾਰਤ, ਯੂਨਾਈਟਿਡ ਕਿੰਗਡਮ ਤੇ ਜਾਪਾਨ ਦੇ ਆਗੂਆਂ ਨੇ ਵੀ ਹਿੱਸਾ ਲਿਆ। ਟਰੂਡੋ ਨੇ ਫਰੈਂਚ ਵਿੱਚ ਆਖਿਆ ਕਿ ਸਾਹਸੀ ਕਲਾਈਮੇਟ ਨੀਤੀਆਂ ਕਾਰਨ ਹੀ ਸਾਹਸੀ ਨਤੀਜੇ ਮਿਲਦੇ ਹਨ।

Related News

ਦੁਬਈ ਤੇ ਹਸਪਤਾਲ ਨੇ ਇੱਕ ਭਾਰਤੀ ਦਾ ਕਰੋੜਾਂ ਰੁਪਿਆਂ ਦਾ ਬਿੱਲ ਕੀਤਾ ਮੁਆਫ਼ !

Vivek Sharma

ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨਗੇ ਜੋਅ ਬਿਡੇਨ,ਕੈਨੇਡਾ ਸਰਕਾਰ ਨੇ ਦਿੱਤਾ ਸੱਦਾ

Vivek Sharma

BIG NEWS : ਹੁਣ ਸਿਰਫ਼ 72 ਘੰਟਿਆਂ ਦਾ ਇੰਤਜ਼ਾਰ ! ਰੂਸ ਕੋਰੋਨਾ ਦੀ ਵੈਕਸੀਨ ਦੁਨੀਆ ਸਾਹਮਣੇ ਕਰੇਗਾ ਪੇਸ਼ !

Vivek Sharma

Leave a Comment