ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ । ਇਸ ਦੌਰਾਨ ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਅਤੇ ਕੇਰਲ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਆਸਾਮ ‘ਚ 3 ਗੇੜ ‘ਚ ਚੋਣਾਂ ਹੋਣਗੀਆਂ। ਪਹਿਲੇ ਗੇੜ ਦੀ ਵੋਟਿੰਗ 27 ਮਾਰਚ, ਦੂਜੇ ਗੇੜ ਦੀ ਇਕ ਅਪ੍ਰੈਲ, ਤੀਜੇ ਗੇੜ ਦੀ ਵੋਟਿੰਗ 6 ਅਪ੍ਰੈਲ ਨੂੰ ਹੋਵੇਗੀ।
LIVE: #ElectionCommissionOfIndia announcing the schedule for holding General Elections to the Legislative Assemblies of Assam, Kerala, Puducherry, Tamil Nadu & West Bengal. #AssemblyElections2021 #ECI https://t.co/yS9EwLsH5w
— Election Commission of India #SVEEP (@ECISVEEP) February 26, 2021
ਕੇਰਲ ‘ਚ ਇੱਕੋ ਗੇੜ ‘ਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਤਾਮਿਲਨਾਡੂ ‘ਚ ਵੀ ਇੱਕੋ ਗੇੜ ‘ਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ। 2 ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ। ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ‘ਚ ਵੀ ਇੱਕੋ ਗੇੜ ਅਧੀਨ 6 ਅਪ੍ਰੈਲ ਨੂੰ ਹੀ ਵੋਟਿੰਗ ਹੋਵੇਗੀ।
ਪੱਛਮੀ ਬੰਗਾਲ ‘ਚ 8 ਗੇੜ ‘ਚ ਵੋਟਿੰਗ ਹੋਵੇਗੀ। ਪਹਿਲੇ ਗੇੜ ਦੀ ਵੋਟਿੰਗ 27 ਮਾਰਚ ਨੂੰ, ਦੂਜੇ ਗੇੜ ਦੀ ਇਕ ਅਪ੍ਰੈਲ, ਤੀਜੇ ਗੇੜ ਦੀ 6 ਅਪ੍ਰੈਲ, ਚੌਥੇ ਗੇੜ ਦੀ 10 ਅਪ੍ਰੈਲ, 5ਵੇਂ ਗੇੜ ਦੀ 17 ਅਪ੍ਰੈਲ, 6ਵੇਂ ਗੇੜ ਦੀ 22 ਅਪ੍ਰੈਲ, 7ਵੇਂ ਗੇੜ ਦੀ 26 ਅਪ੍ਰੈਲ ਅਤੇ 8 ਗੇੜ ਦੀ ਵੋਟਿੰਗ 29 ਅਪ੍ਰੈਲ ਨੂੰ ਹੋਵੇਗੀ। ਵਿਧਾਨ ਸਭਾ ਚੋਣਾਂ ਦੇ ਨਤੀਜੇ 2 ਮਈ ਨੂੰ ਆਉਣਗੇ।
ਕਮਿਸ਼ਨ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਕਈ ਇੰਤਜ਼ਾਮ ਕੀਤੇ ਗਏ ਸਨ, ਇਸ ਵਾਰ ਸੂਬੇ ‘ਚ ਚੋਣ ਕੇਂਦਰਾਂ ਦੀ ਗਿਣਤੀ 33,530 ਹੋਵੇਗੀ। ਚੋਣ ਕਮਿਸ਼ਨ ਨੇ ਵੋਟਿੰਗ ਦਾ ਸਮਾਂ ਇਕ ਘੰਟੇ ਵਧਾਇਆ ਹੈ। ਇਸ ਦੇ ਨਾਲ-ਨਾਲ ਸਾਰੇ ਚੋਣ ਅਧਿਕਾਰੀਆਂ ਨੂੰ ਕੋਰੋਨਾ ਦੀ ਵੈਕਸੀਨ ਵੀ ਲਗਾਈ ਜਾਵੇਗੀ। ਕਮਿਸ਼ਨ ਨੇ ਦੱਸਿਆ ਕਿ ਨਾਮਜ਼ਦਗੀ ਲਈ ਆਨਲਾਈਨ ਸਹੂਲਤ ਹੋਵੇਗੀ। ਜਮਾਨਤ ਰਾਸ਼ੀ ਵੀ ਆਨਲਾਈਨ ਜਮ੍ਹਾ ਕੀਤੀ ਜਾਵੇਗੀ। ਖਾਸ ਗੱਲ ਇਹ ਕਿ ਨਾਮਜ਼ਦਗੀ ਦੇ ਸਮੇਂ 2 ਲੋਕ ਵੀ ਮੌਜੂਦ ਰਹਿ ਸਕਣਗੇ, ਉੱਥੇ ਹੀ ਰੋਡ ਸ਼ੋਅ ‘ਚ 5 ਗੱਡੀਆਂ ਲਿਜਾਉਣ ਦੀ ਮਨਜ਼ੂਰੀ ਹੋਵੇਗੀ। ਇਸ ਤੋਂ ਇਲਾਵਾ ਡੋਰ ਟੂ ਡੋਰ ਕੈਂਪਨ ‘ਚ 5 ਲੋਕ ਹੀ ਜਾਣਗੇ। ਇਸ ਦੌਰਾਨ ਸੁਰੱਖਿਆ ਨੂੰ ਲੈ ਕੇ ਚੋਣ ਕਮਿਸ਼ਨ ਨੇ ਦੱਸਿਆ ਕਿ ਆਸਾਮ ਸਮੇਤ 5 ਸੂਬਿਆਂ ‘ਚ ਵੋਟਿੰਗ ਲਈ ਸੀ.ਆਰ.ਪੀ.ਐੱਫ. ਦੀ ਤਾਇਨਾਤੀ ਕੀਤੀ ਜਾਵੇਗੀ।