channel punjabi
International News

ਪੰਜਾਬ ’ਚ ਮੁੜ ਤੋਂ ਲੌਕਡਾਊਨ ਦੀ ਚਰਚਾ ਜ਼ੋਰਾਂ ‘ਤੇ, ਸਰਕਾਰ ਨੇ ਟਵੀਟ ਕਰਕੇ ਕੀਤਾ ਖ਼ਬਰਦਾਰ !

ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਲੌਕਡਾਊਨ ਲਾਏ ਜਾਣ ਦੀ ਚਰਚਾ ਜ਼ੋਰਾਂ ’ਤੇ ਹੈ। ਇਸ ਸਬੰਧ ਵਿੱਚ ਬਕਾਇਦਾ ਪੰਜਾਬ ਸਰਕਾਰ ਦੀ ਮੋਹਰ ਵਾਲਾ ਪਿਕਚਰ ਮੈਸੇਜ ਵੀ ਦੱਬ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿਚ ਪਹਿਲੀ ਮਾਰਚ ਤੋਂ ਲਗਾਈਆ ਜਾਣ ਵਾਲੀਆਂ ਪਾਬੰਦੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਰ ਪੰਜਾਬ ਸਰਕਾਰ ਨੇ ਇਸ ਨੂੰ ਸਿਰਫ਼ ਅਫ਼ਵਾਹ ਹੀ ਦੱਸਿਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਕੋਈ ਲੌਕਡਾਊਨ ਨਹੀਂ ਲੱਗਣ ਜਾ ਰਿਹਾ। ਕਿਸੇ ਵੀ ਅਫ਼ਵਾਹ ਦਾ ਨਾ ਤਾਂ ਯਕੀਨ ਕਰੋ ਤੇ ਨਾ ਹੀ ਅੱਗੇ ਸ਼ੇਅਰ ਕਰੋ। ਅਫ਼ਵਾਹ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ’ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਬਾਰੇ ਰਾਜ ਸਰਕਾਰ ਦੇ ਅੰਦਰ ਹੀ ਕੁਝ ਮਤਭੇਦ ਸਾਹਮਣੇ ਆਏ ਹਨ। ਇੱਕ ਪਾਸੇ ਸਰਕਾਰ ਨੇ ਆਪਣੇ ਅਫ਼ਸਰਾਂ ਤੋਂ ਮਿਲੀ ਫ਼ੀਡਬੈਕ ਦੇ ਆਧਾਰ ਉੱਤੇ ਸਾਰੇ ਅਹਿਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅਫ਼ਸਰਾਂ ਦੀ ਸਲਾਹ ’ਤੇ ਹੀ ਇੱਕ ਹਫ਼ਤੇ ਬਾਅਦ ਕੁਝ ਸਖ਼ਤ ਪਾਬੰਦੀਆਂ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।

ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਨੇ ਰਾਜ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਲਈ ਜੋ ਮੀਟਿੰਗ ਸੱਦੀ ਸੀ, ਉਸ ਵਿੱਚ ਸਿਹਤ ਸਕੱਤਰ ਸਮੇਤ ਸਾਰੇ ਅਫ਼ਸਰਾਂ ਨੇ ਮੁੱਖ ਮੰਤਰੀ ਨੂੰ ਹਾਲਾਤ ਚਿੰਤਾਜਨਕ ਹੋਣ ਬਾਰੇ ਜਾਣਕਾਰੀ ਦਿੱਤੀ ਸੀ।

ਤਦ ਕੋਰੋਨਾ ਦੀ ਦੂਜੀ ਲਹਿਰ ਨਾਲ ਨਿਪਟਣ ਦੇ ਉਪਾਅ ਵੀ ਸੁਝਾਏ ਗਏ ਸਨ। ਉਂਝ ਰਾਤ ਦਾ ਕਰਫ਼ਿਊ ਲਾਉਣ ਦੀ ਜ਼ਿੰਮੇਵਾਰੀ ਸਬੰਧਤ ਡਿਪਟੀ ਕਮਿਸ਼ਨਰ ਉੱਤੇ ਛੱਡ ਦਿੱਤੀ ਗਈ ਹੈ।

Related News

ਕਿਊਬਿਕ ਵਿੱਚ ਅਗਲੇ ਹਫ਼ਤੇ ਤੋਂ ਮੁੜ ਸ਼ੁਰੂ ਹੋਵੇਗੀ ਟੀਕਾਕਰਨ ਮੁਹਿੰਮ, 84 ਸਾਲ ਅਤੇ ਇਸ ਤੋ ਵੱਧ ਉਮਰ ਦੇ ਲੋਕਾਂ ਨੂੰ ਪਹਿਲ

Vivek Sharma

KISAN ANDOLAN : ਸੜਕਾਂ ਰੋਕਣ ਦੇ ਨਾਲ-ਨਾਲ ਕਿਸਾਨ ਕਰਨਗੇ ਭੁੱਖ ਹੜਤਾਲ

Vivek Sharma

ਕੇਂਦਰ ਨੇ ਨਹੀਂ ਮੰਨੀ ਪੰਜਾਬ ਦੀ ਗੱਲ, ਕਿਸਾਨਾਂ ਦੇ ਖਾਤੇ ‘ਚ ਫਸਲਾਂ ਦੀ ਹੋਵੇਗੀ ਸਿੱਧੀ ਅਦਾਇਗੀ, ਮੀਟਿੰਗ ਰਹੀ ਬੇਸਿੱਟਾ

Vivek Sharma

Leave a Comment