channel punjabi
Canada International News North America

ਓਕਵਿੱਲ ਦੇ ਮੇਅਰ ਨੇ ਪੁਲਿਸ ਚੀਫ ਸਟੀਫਨ ਟੈਨਰ ਨੂੰ ਫਲੋਰਿਡਾ ਦਾ ਸਫਰ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਹਾਲਟਨ ਪੁਲਿਸ ਬੋਰਡ ਤੋਂ ਦਿੱਤਾ ਅਸਤੀਫਾ

ਕੋਵਿਡ-19 ਮਹਾਂਮਾਰੀ ਦਰਮਿਆਨ ਪੁਲਿਸ ਚੀਫ ਸਟੀਫਨ ਟੈਨਰ ਨੂੰ ਫਲੋਰਿਡਾ ਦਾ ਸਫਰ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਜਨਤਕ ਤੌਰ ਉੱਤੇ ਆਪਣੇ ਇਸ ਫੈਸਲੇ ਨੂੰ ਸਹੀ ਠਹਿਰਾਉਣ ਵਾਲੇ ਓਕਵਿੱਲ ਦੇ ਮੇਅਰ ਨੇ ਹਾਲਟਨ ਪੁਲਿਸ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ।

ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਰੌਬ ਬਰਟਨ ਨੇ ਆਖਿਆ ਕਿ ਟੈਨਰ ਦਾ ਗਲਤ ਵੇਲੇ ਕੀਤਾ ਗਿਆ ਇਹ ਦੌਰਾ ਜਨਤਕ ਹੋਣ ਤੋਂ ਬਾਅਦ ਆਪਣੇ ਵੱਲੋਂ ਪ੍ਰਗਟਾਈ ਗਈ ਪ੍ਰਤੀਕਿਰਿਆ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ। ਉਨ੍ਹਾਂ ਅੱਗੇ ਆਖਿਆ ਕਿ ਇਸ ਲਈ ਊਹ ਹਾਲਟਨ ਪੁਲਿਸ ਬੋਰਡ ਦੇ ਮੈਂਬਰ ਵਜੋਂ ਅਸਤੀਫਾ ਦਿੰਦੇ ਹਨ। ਬਰਟਨ ਨੇ ਇਹ ਵੀ ਆਖਿਆ ਕਿ ਊਨ੍ਹਾਂ ਦੇ ਚੇਅਰ ਰਹਿੰਦਿਆਂ ਐਚਆਰਪੀਐਸ ਤੇ ਇਸ ਦੇ ਬੋਰਡ ਨੂੰ ਹਾਸਲ ਹੋਈ ਸਫਲਤਾ ਉੱਤੇ ਉਨ੍ਹਾਂ ਨੂੰ ਮਾਣ ਹੈ।

ਜਿ਼ਕਰਯੋਗ ਹੈ ਕਿ ਟੈਨਰ ਨੇ ਬੀਤੇ ਦਿਨੀਂ ਇੱਕ ਬਿਆਨ ਜਾਰੀ ਕਰਕੇ ਇਹ ਸਵੀਕਾਰ ਕੀਤਾ ਸੀ ਕਿ ਦਸੰਬਰ ਦੇ ਅੰਤ ਵਿੱਚ ਉਨ੍ਹਾਂ ਵੱਲੋਂ ਫਲੋਰਿਡਾ ਦਾ ਕੀਤਾ ਗਿਆ ਦੌਰਾ ਹਾਲਟਨ ਪੁਲਿਸ ਬੋਰਡ ਦੇ ਚੇਅਰ ਦੇ ਧਿਆਨ ਵਿੱਚ ਸੀ ਤੇ ਇਹ ਉਨ੍ਹਾਂ ਦੇ ਸਮਰਥਨ ਤੇ ਮਦਦ ਨਾਲ ਕੀਤਾ ਗਿਆ। ਟੈਨਰ ਉਹ ਪਬਲਿਕ ਫਿਗਰ ਹਨ ਜਿਨ੍ਹਾਂ ਦੇ ਕੌਂਮਾਂਤਰੀ ਦੌਰੇ ਦੀ ਨਿਖੇਧੀ ਕੀਤੀ ਜਾ ਰਹੀ ਹੈ

Related News

ਪੀਲ ਖੇਤਰ ਵਿਚ ਦੋ ਅਧਿਆਪਕਾਂ ਨੇ ਜਨਤਕ ਸਿਹਤ ਪ੍ਰੋਟੋਕਾਲਾਂ ਦੀ ਉਲੰਘਣਾ ਕਰਨ ਤੋਂ ਬਾਅਦ ਕੋਵਿਡ 19 ਲਈ ਕੀਤਾ ਸਕਾਰਾਤਮਕ ਟੈਸਟ

Rajneet Kaur

ਪੱਛਮੀ ਬੰਗਾਲ ਪੁੱਜੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ, ਕਿਸਾਨ ਆਗੂਆਂ ਨੇ ਭਾਜਪਾ ਖ਼ਿਲਾਫ਼ ਕੀਤਾ ਪ੍ਰਚਾਰ – ਜਿੱਥੇ ਜਾਣਗੇ ਮੋਦੀ ਅਸੀਂ ਓਥੇ ਹੀ ਕਰਾਂਗੇ ਪ੍ਰਚਾਰ : ਕਿਸਾਨ ਆਗੂ

Vivek Sharma

ਬੀ .ਸੀ : ਸ਼ਹਿਰ ਵਰਨਨ (Vernon) ‘ਚ ਇੱਕ ਪੈਦਲ ਯਾਤਰੀ ਨੂੰ ਵਾਹਨ ਨੇ ਮਾਰੀ ਟੱਕਰ

Rajneet Kaur

Leave a Comment