channel punjabi
Canada International News North America

ਬੀ .ਸੀ : ਸ਼ਹਿਰ ਵਰਨਨ (Vernon) ‘ਚ ਇੱਕ ਪੈਦਲ ਯਾਤਰੀ ਨੂੰ ਵਾਹਨ ਨੇ ਮਾਰੀ ਟੱਕਰ

ਬੀ .ਸੀ : ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਵਰਨਨ (Vernon) ਵਿੱਚ ਇੱਕ ਪੈਦਲ ਯਾਤਰੀ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ । ਜਿਸ ਕਾਰਨ ਵਿਅਕਤੀ ਦੇ ਜ਼ਖਮੀ ਹੋਣ ਕਾਰਨ ਮੌਤ ਹੋ ਗਈ।

ਐਮਰਜੈਂਸੀ ਕਰਮਚਾਰੀਆਂ ਨੂੰ ਦੁਪਹਿਰ  ਕਰੀਬ 3: 45 ਵਜੇ ਘਟਨਾ ਵਾਲੀ ਥਾਂ ‘ਤੇ ਬੁਲਾਇਆ ਗਿਆ ਸੀ। ਪੈਦਲ ਚੱਲਣ ਵਾਲਾ ਕਥਿਤ ਤੌਰ ‘ਤੇ 30ਵੇਂ ਐਵੇਨਿਊ ਦੇ ਚੌਰਾਹੇ ਨੇੜੇ ਹਾਈਵੇਅ 97 ਦੇ ਪਾਰ ਜਾ ਰਿਹਾ ਸੀ।

ਟ੍ਰੈਫਿਕ ਨੂੰ ਥੌੜੇ ਸਮੇਂ ਬੰਦ ਕਰਨਾ ਪਿਆ ਕਿਉਂਕਿ ਉਸ ਸਮੇਂ ਆਰਸੀਐਮਪੀ ਕੋਲਿਜ਼ਨ ਵਿਸ਼ਲੇਸ਼ਕ ਅਤੇ ਬੀਸੀ ਕੋਰਨਰਜ਼ ਸਰਵਿਸ  ਘਟਨਾ ਸਥਾਨ ਦੀ ਜਾਂਚ ਕਰ ਰਹੇ ਸਨ। ਪੁਲਿਸ ਵਲੋਂ ਘਟਨਾ ਦੀ ਜਾਂਚ ਜਾਰੀ ਹੈ।

Related News

ਲਓ! ਲੱਗ ਗਈਆਂ ਮੌਜਾਂ, ਕੈਨੇਡਾ ‘ਚ Whatsapp ‘ਤੇ ਮਿਲ ਰਿਹਾ ਸੋਨਾ!

team punjabi

ਵਿਆਹ ‘ਤੇ ਪਿਆ ਕੋਰੋਨਾ ਦਾ ਪਰਛਾਵਾਂ, ਹੁਣ ਬਰਾਤੀਆਂ ਨੂੰ ਪਈਆਂ ਭਾਜੜਾਂ !

Vivek Sharma

ਕੈਨੇਡਾ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ, ਪਹਿਲਾਂ ਨਾਲੋ ਘੱਟ ਹੋਏ ਕੋਰੋਨਾ ਦੇ ਮਰੀਜ਼

Vivek Sharma

Leave a Comment