channel punjabi
Canada International News North America

ਇਮੀਗ੍ਰੇਸ਼ਨ, ਰਿਫ਼ਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ’ (IRCC) ਨੇ ‘ਆਨਲਾਈਨ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਪੋਰਟਲ’ ਦੀ ਕੀਤੀ ਸ਼ੁਰੂਆਤ

IRCC ਨੇ 7 ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਆਨਲਾਈਨ ਐਪਲੀਕੇਸ਼ਨ ਪੋਰਟਲ ਲਾਂਚ ਕੀਤਾ ਹੈ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਕਾਗਜ਼-ਅਧਾਰਤ ਪ੍ਰੋਗਰਾਮਾਂ ਲਈ ਅਰਜ਼ੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰ ਰਿਹਾ ਹੈ।

ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਨ੍ਹਾਂ ਸੱਤ ਪ੍ਰੋਗਰਾਮਾਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰ ਦਿੱਤਾ ਹੈ:

1. ਨੌਨ ਐਕਸਪ੍ਰੈੱਸ ਐਂਟ੍ਰੀ (ਪ੍ਰੋਵਿੰਸੀਅਲ ਨੌਮਿਨੀ ਪ੍ਰੋਗਰਾਮ) (PNP)
2. ਰੂਰਲ ਐਂਡ ਨੌਰਦਰਨ ਇਮੀਗ੍ਰੇਸ਼ਨ ਪਾਇਲਟ
3. ਐਗ੍ਰੀ ਫ਼ੂਡ ਪਾਇਲਟ
4. ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ
5. ਕਿਊਬੇਕ ਸਿਲੈਕਟਡ ਇਨਵੈਸਟਰ ਪ੍ਰੋਗਰਾਮ
6. ਕਿਊਬੇਕ ਐਂਟ੍ਰੀਪ੍ਰਿਨਿਯੋਰ ਪ੍ਰੋਗਰਾਮ
7. ਕਿਊਬੇਕ ਸੈਲਫ਼ ਇੰਪਲਾਇਡ ਪਰਸਨਜ਼ ਪ੍ਰੋਗਰਾਮ

ਕੋਵਿਡ-19 ਨਾਲ ਸਬੰਧਤ ਖ਼ਤਰਿਆਂ ਨੂੰ ਵੇਖਦਿਆਂ ਵੀ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਆੱਨਲਾਈਨ ਕੀਤਾ ਜਾ ਰਿਹਾ ਹੈ। ਕੋਵਿਡ-19 ਦੇ ਕੇਸਾਂ ‘ਚ ਲਗਾਤਾਰ ਵਾਧਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ ਅਤੇ ਡਾਕ ਦੀ ਆਮਦੋ-ਰਫ਼ਤ ਕੁਝ ਦੇਰੀ ਨਾਲ ਹੋ ਰਹੀ ਹੈ। ਅਜਿਹੀ ਵੀ ਸੰਭਾਵਨਾ ਹੈ ਕਿ ਕੁਝ ਸਮੇਂ ਤੱਕ ਇਨ੍ਹਾਂ ਪ੍ਰੋਗਰਾਮਾਂ ਲਈ ਕਾਗਜ਼ੀ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ। ਇਸੇ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਪਹਿਲਾਂ ਆਖਿਆ ਸੀ ਕਿ ਉਹ ਮਹਾਮਾਰੀ ਦੇ ਚੱਲਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਵਰਚੁਅਲ ਤੇ ਕੌਂਟੈਕਟਲੈੱਸ ਬਣਾਉਣ ਜਾ ਰਹੇ ਹਨ।

Related News

ਬੀ.ਸੀ ‘ਚ ਕੋਵਿਡ 19 ਦੇ 521 ਕੇਸ ਆਏ ਸਾਹਮਣੇ ਅਤੇ 7 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਨਿਆ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਉਨ੍ਹਾਂ ਮਹਿਸੂਸ ਕੀਤਾ ਸਾਈਡ ਇਫੈਕਟ! ਵੈਕਸੀਨ ਲੈਣ ਤੋਂ ਕਰੀਬ ਇੱਕ ਮਹੀਨੇ ਬਾਅਦ ਕੀਤਾ ਖੁਲਾਸਾ

Vivek Sharma

ਦੋ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਇਸ ਸਾਲ ਦੋ ਨਾਮਵਰ ਵਿਅਕਤੀਆਂ ਨੂੰ honorary degrees ਪ੍ਰਦਾਨ ਕਰੇਗੀ

Rajneet Kaur

Leave a Comment