channel punjabi
International News USA

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਨਿਆ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਉਨ੍ਹਾਂ ਮਹਿਸੂਸ ਕੀਤਾ ਸਾਈਡ ਇਫੈਕਟ! ਵੈਕਸੀਨ ਲੈਣ ਤੋਂ ਕਰੀਬ ਇੱਕ ਮਹੀਨੇ ਬਾਅਦ ਕੀਤਾ ਖੁਲਾਸਾ

ਵਾਸ਼ਿੰਗਟਨ : ਕੋਰੋਨਾ ਵੈਕਸੀਨ ਦੀ ਖੁਰਾਕ ਲੈਣ ਤੋਂ ਬਾਅਦ ਹੁੰਦੇ ਸਾਈਡ ਇੁਫੈਕਟਸ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਹੰਢਾਇਆ ਹੈ । ਇਸ ਬਾਰੇ ਹੈਰਿਸ ਨੇ ਖੁਲਾਸਾ ਕੀਤਾ ਹੈ ਕਿ ਮੋਡਰਨਾ ਦੀ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਉਹਨਾਂ ਮਾਮੂਲੀ ਸਾਈਡ ਇਫੈਕਟ ਮਹਿਸੂਸ ਕੀਤਾ ਸੀ। ਕਮਲਾ ਹੈਰਿਸ ਨੇ 26 ਜਨਵਰੀ ਨੂੰ ਵੈਕਸੀਨ ਦੀ ਦੂਜੀ ਡੋਜ਼ ਲਈ ਸੀ ਅਤੇ ਪਹਿਲਾ ਟੀਕਾ ਉਨ੍ਹਾਂ ਨੂੰ ਦਸੰਬਰ ਵਿਚ ਲੱਗਾ ਸੀ। ਯਾਨਿ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਕਰੀਬ ਇਕ ਮਹੀਨੇ ਬਾਅਦ ਉਨ੍ਹਾਂ ਇਸ ਗੱਲ ਦਾ ਇਜ਼ਹਾਰ ਕੀਤਾ ਹੈ। ਕਮਲਾ ਹੈਰਿਸ ਵੈਕਸੀਨ ਪ੍ਰੋਗਰਾਮ ਵਿਚ ਪੁੱਜੀ ਸੀ, ਉਥੇ ਉਨ੍ਹਾਂ ਦੱਸਿਆ ਕਿ ਪਹਿਲੀ ਖੁਰਾਕ ਲੈਣ ਤੋਂ ਬਾਅਦ ਮੈਂ ਬਿਲਕੁਲ ਠੀਕ ਸੀ। ਲੇਕਿਨ ਦੂਜੀ ਖੁਰਾਕ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਠੀਕ ਰਹਾਂਗੀ। ਸਵੇਰੇ ਜਲਦੀ ਉਠੀ ਅਤੇ ਕੰਮ ’ਤੇ ਚਲੀ ਗਈ ਅਤੇ ਫੇਰ ਦੁਪਹਿਰ ਬਾਅਦ ਅਜਿਹਾ ਲੱਗਾ ਕਿ ਚੱਕਰ ਜਿਹਾ ਆ ਰਿਹਾ ਹੈ। ਅਜਿਹਾ ਮੈਨੂੰ ਇੱਕ ਦਿਨ ਲੱਗਾ ਅਤੇ ਫੇਰ ਮੈਂ ਠੀਕ ਰਹੀ। ਹੈਰਿਸ ਵਾਸ਼ਿੰਗਟਨ ਡੀਸੀ ਦੀ ਸੁਪਰਮਾਰਕਿਟ ਵਿਚ ਵੈਕਸੀਨ ਪ੍ਰੋਗਰਾਮ ਵਿਚ ਆਈ ਸੀ, ਜਿੱਥੇ ਲੋਕ ਕੋਰੋਨਾ ਦਾ ਟੀਕਾ ਲਗਵਾ ਰਹੇ ਸਨ।

ਕਮਲਾ ਹੈਰਿਸ ਨੇ ਜਨਤਕ ਤੌਰ ’ਤੇ ਕੋਰੋਨਾ ਵੈਕਸੀਨ ਦੀ ਦੋਵੇਂ ਖੁਰਾਕਾਂ ਲਈਆਂ ਸਨ। ਦੂਜੀ ਖੁਰਾਕ ਕਮਲਾ ਨੇ 26 ਜਨਵਰੀ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਲਈ ਸੀ। ਰਾਸ਼ਟਰਪਤੀ Joe Biden ਵੀ ਵੈਕਸੀਨ ਦੀ ਦੋਵੇਂ ਖੁਰਾਕਾਂ ਲੈ ਚੁੱਕੇ ਹਨ ਲੇਕਿਨ ਉਨ੍ਹਾਂ ਦੇ ਸਾਈਡ ਇਫੈਕਟ ਦੀ ਕੋਈ ਗੱਲ ਸਾਹਮਣੇ ਨਹੀਂ ਆਈ।
ਹੈਰਿਸ ਤੋਂ ਪਹਿਲਾਂ Biden ਨੇ ਵੀ ਲਾਈਵ ਟੀਵੀ ’ਤੇ ਕੋਰੋਨਾ ਦਾ ਟੀਕਾ ਲਗਵਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਅਮਰੀਕਾ ਦੇ ਨਾਗਰਿਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਵੈਕਸੀਨ ਉਨ੍ਹਾਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।

Related News

ਭਾਰਤ ਦੇ ਸਖਤ ਵਿਰੋਧ ਦੇ ਬਾਵਜੂਦ ਵਿਦੇਸ਼ਾਂ ਵਿੱਚੋਂ ਕਿਸਾਨ ਅੰਦੋਲਨ ਨੂੰ ਮਿਲ ਰਹੀ ਹਮਾਇਤ

Vivek Sharma

ਓਂਂਟਾਰੀਓ ਦੇ ਰੈਸਟੋਰੈਂਟ ਵਰਕਰਜ਼ ਦੀ ਵੈਕਸੀਨੇਸ਼ਨ ਹੋਵੇਗੀ ਦੂਜੇ ਪੜਾਅ ਵਿੱਚ

Vivek Sharma

ਯੂਕਨ ‘ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਈ ਦਰਜ, ਹੁਣ ਤੱਕ ਇੱਥੇ ਨਹੀਂ ਫੈਲਿਆ ਸੀ ਕੋਰੋਨਾ !

Vivek Sharma

Leave a Comment