channel punjabi
International News North America

ਅਮਰੀਕਾ ਦੇ Food and Drug Administration ਦੇ ਸਲਾਹਕਾਰਾਂ ਨੇ ਮੌਡਰਨਾ ਦੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਦਿਤੀ ਮਨਜ਼ੂਰੀ

ਸਾਰੇ ਪਾਸੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ।ਕੋਵਿਡ 19 ‘ਤੇ ਕਾਬੂ ਪਾਉਣ ਲਈ ਕੋਰੋਨਾ ਵੈਕਸੀਨ ਦੀ ਸ਼ੂਰੁਆਤ ਹੋ ਚੁੱਕੀ ਹੈ।ਦਸ ਦਈਏ ਸਭ ਤੋਂ ਵਧ ਕੋਵਿਡ 19 ਤੋਂ ਪ੍ਰਭਾਵਿਤ ਅਮਰੀਕਾ ਹੋਇਆ ਹੈ। ਇਸ ਦੌਰਾਨ ਅਮਰੀਕਾ ਦੇ Food and Drug Administration (FDA) ਦੇ ਸਲਾਹਕਾਰਾਂ ਨੇ ਮੌਡਰਨਾ ਦੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ (ਈਯੂਏ) ਦੀ ਮਨਜ਼ੂਰੀ ਦੇਣ ਦੇ ਪੱਖ ’ਚ ਵੋਟ ਦਿੱਤਾ ਹੈ। ਸੀਐੱਨਐੱਨ ਅਨੁਸਾਰ, ਐੱਫਡੀਏ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਈਯੂਏ ਨਾਲ ਤੇਜ਼ੀ ਨਾਲ ਅੱਗੇ ਵਧਣ ਦੀ ਯੋਜਨਾ ਬਣਾਈ।

ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ, ਕਮੇਟੀ ਨੇ 20-0 ਦੇ ਵੋਟ ਨਾਲ ਕਿਹਾ ਕਿ ਵੈਕਸੀਨ 18 ਸਾਲ ਅਤੇ ਉਸ ਨਾਲੋਂ ਵੱਡੀ ਉਮਰ ਦੇ ਲੋਕਾਂ ਵਿਚ ਕੋਰੋਨਾ ਦੇ ਜ਼ੋਖਮ ਨੂੰ ਘੱਟ ਕਰਨ ਵਿਚ ਅਸਰਦਾਰ ਹੈ। ਕਰੀਬ ਇਕ ਹਫਤੇ ਪਹਿਲਾਂ ਇਸੇ ਪੈਨਲ ਨੇ ਫਾਈਜ਼ਰ ਅਤੇ ਜਰਮਨ ਪਾਰਟਨਰ ਬਾਇਓਨਟੇਕ ਦੀ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਸੀ। ਫਿਲਹਾਲ ਮੋਡਰਨਾ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲਣ ਨਾਲ ਕੋਰੋਨਾ ਨਾਲ ਨਜਿੱਠਣ ਦਾ ਇਕ ਹੋਰ ਵਿਕਲਪ ਮਿਲ ਗਿਆ ਹੈ। ਨਵੇਂ ਡਾਟਾ ਵਿਚ ਇਸ ਨੂੰ ਸੁਰੱਖਿਤ ਅਤੇ ਅਸਰਦਾਰ ਪਾਇਆ ਗਿਆ ਹੈ।

Related News

ਓਂਟਾਰੀਓ ਦੇ ਸਰਕਾਰੀ ਹਸਪਤਾਲਾਂ ਵਿੱਚ ਕਾਮਿਆਂ ਤੇ ਨਰਸਾਂ ਦੀ ਹੋਵੇਗੀ ਨਵੀਂ ਭਰਤੀ

Vivek Sharma

51 ਸਾਲਾ ਵਿਅਕਤੀ ‘ਤੇ ਕੋਲ ਹਾਰਬਰ ਗੋਲੀਬਾਰੀ’ ਚ ਪਹਿਲੀ ਡਿਗਰੀ ਕਤਲ ਦਾ ਇਲਜ਼ਾਮ,ਹਮਲੇ ‘ਚ ਹਰਬ ਧਾਲੀਵਾਲ ਦੀ ਹੋਈ ਸੀ ਮੌਤ

Rajneet Kaur

ਲੋਰਨ ਐਵੇਨਿਊ ‘ਤੇ 67 ਸਾਲਾ ਸਾਈਕਲ ਸਵਾਰ ਨੂੰ ਵਾਹਨ ਨੇ ਮਾਰੀ ਟੱਕਰ: ਸਸਕੈਟੂਨ ਪੁਲਿਸ

Rajneet Kaur

Leave a Comment